ਦਿਵਿਆਂਗਜਨ ਵਿਅਕਤੀ ਰਾਸ਼ਟਰੀ ਪੁਰਸਕਾਰ ਲਈ 31 ਜੁਲਾਈ ਤੋਂ ਪਹਿਲਾਂ ਅਪਲਾਈ ਕਰਨ

Advertisement
Spread information

ਰਘਵੀਰ ਹੈਪੀ, ਬਰਨਾਲਾ, 12 ਜੁਲਾਈ 2023


        ਜ਼ਿਲ੍ਹਾ ਸਮਾਜਿਕ ਸੁਰੱੱਖਿਆ ਅਫ਼ਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ‘ਨੈਸ਼ਨਲ ਐਵਾਰਡ ਫਾਰ ਐਂਪਾਵਰਮੈਂਟ ਆਫ ਪਰਸਨਜ਼ ਵਿਦ ਡਿਸੇਬਿਲੀਟੀ 2023’ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਦਿਵਿਆਂਗਜਨ ਵਿਅਕਤੀਆਂ ਲਈ ਇਸ ਪੁਰਸਕਾਰ ਵਾਸਤੇ ਅਰਜ਼ੀਆਂ ਸਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮਾ www.disabilityaffairs.gov.in  ’ਤੇ ਉਪਲੱਬਧ ਹਨ ਅਤੇ ਨੈਸ਼ਨਲ ਐਵਾਰਡ ਦੀਆਂ ਅਰਜ਼ੀਆਂ ਆਨਲਾਈਨ ਭਰਨ ਦੀ ਆਖਰੀ ਤਰੀਕ 31-07-2023 ਹੈ। ਇਸ ਲਈ ਯੋਗ ਉਮੀਦਵਾਰ ਸਿੱਧੇ ਤੌਰ ’ਤੇ ਗ੍ਰਹਿ ਮੰਤਰਾਲੇ (ਮਨਿਸਟਰੀ ਆਫ ਹੋਮ ਅਫੇਅਰਜ਼) ’ਤੇ www.awards.gov.in ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।                 
ਉਨ੍ਹਾਂ ਚਾਹਵਾਨ ਤੇ ਯੋਗ ਦਿਵਿਆਂਗਜਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਤੋਂ ਪਹਿਲਾਂ ਪਹਿਲਾਂ ਪੁਰਸਕਾਰ ਲਈ ਆਨਲਾਈਨ ਅਪਲਾਈ ਕਰਨ।

Advertisement
Advertisement
Advertisement
Advertisement
Advertisement
Advertisement
error: Content is protected !!