ਜੇਲ੍ਹ ‘ਚ ਵੀ ਹੱਤਿਆ ਦੀ ਕੋਸ਼ਿਸ਼ ! ,,,,

Advertisement
Spread information

ਹਰਿੰਦਰ ਨਿੱਕਾ, ਬਰਨਾਲਾ 11 ਜੂਨ 2023

    ਇੱਕ ਕੇਸ ਵਿੱਚ ਜਿਲ੍ਹਾ ਜੇਲ੍ਹ ਅੰਦਰ ਸਜਾ ਕੱਟ ਰਹੇ ਪਿਉ-ਪੁੱਤ ਉੱਪਰ ਕੁੱਝ ਹਵਾਲਤੀਆਂ ਨੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ 67 ਵਰ੍ਹਿਆਂ ਦੇ ਬਜੁਰਗ ਕੈਦੀ ਦੇ ਬਿਆਨ ਪਰ, ਤਿੰਨ ਹਵਾਲਾਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਕੈਦੀ ਰਘੁਨੰਦਨ ਦਾਸ ਪੁੱਤਰ ਮੇਘ ਨਾਥ ਵਾਸੀ ਅੰਦਰਲਾ ਡੇਰਾ ਤਪਾ ਹਾਲ ਨੇ ਆਪਣੇ ਬਿਆਨ ‘ਚ ਦੱਸਿਆ ਕਿ ਮੁਦਈ ਅਤੇ ਉਸ ਦਾ ਲੜਕਾ ਹੇਮੰਤ ਕੁਮਾਰ ਜਿਲਾ ਜੇਲ੍ਹ ਬਰਨਾਲਾ ਵਿਖੇ ਕਰੀਬ 6 ਸਾਲ ਤੋਂ ਸਜਾ ਕੱਟ ਰਹੇ ਹਾਂ ਤੇ ਜੇਲ੍ਹ ਅੰਦਰ ਬਣੀ ਕੰਟੀਨ ਪਰ ਕੰਮ ਕਰਦੇ ਹਾਂ। ਹਵਾਲਾਤੀ ਤਰਸੇਮ ਸਿੰਘ , ਸੁਖਜੀਤ ਸਿੰਘ ਅਤੇ ਦਲਜੀਤ ਸਿੰਘ ਕੰਟੀਨ ਪਰ ਕੁੱਝ ਸਮਾਨ ਲੈਣ ਆਏ । ਜਿੰਨ੍ਹਾਂ ਨੇ ਮਾਰ ਦੇਣ ਦੀ ਨੀਯਤ ਨਾਲ ਮੁਦੱਈ ਪਰ ਕਿਸੇ ਤਿੱਖੀ ਚੀਜ ਨਾਲ ਲੱਤ ਅਤੇ ਕੰਨ ਉੱਤੇ ਵਾਰ ਕੀਤਾ। ਜਦੋਂ ਮੁਦਈ ਦੇ ਲੜਕੇ ਹੇਮੰਤ ਕੁਮਾਰ ਨੇ ਛੁਡਾਉਣ ਦਾ ਯਤਨ ਕੀਤਾ ਤਾਂ ਤਿੰਨੋਂ ਹਵਾਲਾਤੀਆਂ ਨੇ ਉਸ ਦੀ ਵੀ ਬੁਰੀ ਤਰਾ ਕੁੱਟਮਾਰ ਕੀਤੀ। ਇਲਾਜ ਲਈ,ਹਸਪਤਾਲ ਲਿਆਂਦਾ ਗਿਆ। ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਤਿੰਨੋਂ ਨਾਮਜਦ ਹਵਾਲਾਤੀਆਂ ਖਿਲਾਫ ਅਧੀਨ ਜੁਰਮ 307,323,34 IPC , 52 A ਪਰਿਜਨ ਐਕਟ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਏ.ਐਸ.ਆਈ. ਜਗਰੂਪ ਸਿੰਘ ਨੂੰ ਸੌਂਪ ਦਿੱਤੀ। 

Advertisement
Advertisement
Advertisement
Advertisement
Advertisement
Advertisement
error: Content is protected !!