ਡੇਰਾ ਪ੍ਰੇਮੀਆਂ ਨੇ ਰਚਿਆ ਹੋਰ ਇਤਹਾਸ , ਕਰਤੇ 98 ਸ਼ਰੀਰਦਾਨ

Advertisement
Spread information
ਅਸ਼ੋਕ ਵਰਮਾ , ਬਠਿੰਡਾ 27 ਮਈ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਬਲਾਕ ਬਠਿੰਡਾ ਨਾਲ ਸਬੰਧਤ ਡੇਰਾ ਪੈਰੋਕਾਰ ਕਾਲੂ ਰਾਮ ਦਾ ਮਰਨ ਉਪਰੰਤ ਸਰੀਰ ਦਾਨ ਕੀਤਾ ਗਿਆ ਹੈ। ਕਾਲੂ ਰਾਮ 98ਵਾਂ ਡੇਰਾ ਸ਼ਰਧਾਲੂ ਹੈ ਜਿਸ ਦੀ ਮ੍ਰਿਤਕ ਦੇਹ ਅੱਜ ਮੈਡੀਕਲ ਖੋਜਾਂ ਲਈ ਭੇਜੀ ਗਈ ਹੈ। ਬਲਾਕ ਬਠਿੰਡਾ ਦੇ ਏਰੀਆ ਗੁਰੂ ਨਾਨਕ ਪੁਰਾ ਦੇ  ਨਿਵਾਸੀ ਇਸ ਡੇਰਾ ਸ਼ਰਧਾਲੂ ਨੇ ਇਸ ਸਬੰਧ ਵਿੱਚ ਪ੍ਣ ਕੀਤਾ ਹੋਇਆ ਸੀ ਜਿਸ ਨੂੰ  ਉਸਦੇ ਪਰਿਵਾਰਕ ਮੈਂਬਰਾਂ ਨੇ ਅੱਜ ਪੂਰਾ ਕੀਤਾ ਹੈ।

        ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਤਕ ਦੇ ਨਿਵਾਸ ਸਥਾਨ ਤੋਂ ਜਦੋਂ ਕਾਲੂ ਰਾਮ ਇੰਸਾਂ ਦੀ ਮ੍ਰਿਤਕ ਦੇਹ ਰਵਾਨਾ ਕੀਤੀ ਤਾਂ ਡੇਰਾ ਸ਼ਰਧਾਲੂਆਂ ਨੇ ਕਾਲੂ ਰਾਮ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਕਾਲੂ ਰਾਮ ਇੰਸਾਂ ਤੇਰਾ ਨਾਮ ਰਹੇਗਾ ਅਤੇ ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਐਂਬੂਲੈਂਸ ਨੂੰ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।
      ਜਾਣਕਾਰੀ ਅਨੁਸਾਰ ਕਾਲੂ ਰਾਮ ਇੰਸਾਂ (63) ਪੁੱਤਰ ਸੇਵਾ ਰਾਮ, ਗੁਰੂ ਨਾਨਕ ਪੁਰਾ, ਬਠਿੰਡਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਸਵੇਰੇ ਉਸ ਦਾ ਦਿਹਾਂਤ ਹੋ ਗਿਆ ਸੀ। ਅੱਜ  ਉਸ ਦੀ ਪਤਨੀ ਪੁਸ਼ਪਾ ਇੰਸਾਂ, ਪੁੱਤਰ ਹਰੀਸ਼ ਇੰਸਾਂ, ਧੀ ਜੋਤੀ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਅਵਸਥੀ ਆਯੁਰਵੈਦਿਕ ਮੈਡੀਕਲ ਕਾਲਜ ਨਾਲਾਗੜ, ਸੋਲਨ, ਹਿਮਾਚਲ ਪ੍ਰਦੇਸ਼ ਨੂੰ ਦਾਨ ਕਰ ਦਿੱਤਾ।
   ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਰੀਤ ਪੁੱਤਰ-ਧੀ ਇੱਕ ਸਮਾਨ ਤੇ ਚੱਲਦਿਆਂ ਕਾਲੂ ਰਾਮ ਇੰਸਾਂ ਦੀ ਧੀ ਅਤੇ ਨੂੰਹ ਨੇ ਅਰਥੀ ਨੂੰ ਮੋਢਾ ਵੀ ਦਿੱਤਾ।  ਇਸ ਮੌਕੇ ਜਾਣਕਾਰੀ ਦਿੰਦਿਆਂ ਏਰੀਆ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਸਚਵਿੰਦਰ ਇੰਸਾਂ ਨੇ ਦੱਸਿਆ ਕਿ ਕਾਲੂ ਰਾਮ ਇੰਸਾਂ ਨੇ ਜੀਉਂਦੇ ਜੀਅ ਮਰਨ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।
            ਇਸ ਮੌਕੇ ਬਲਾਕ ਪ੍ਰੇਮੀ ਸੇਵਕ ਬਾਰਾ ਸਿੰਘ ਇੰਸਾਂ ਨੇ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਜਿੰਨਾਂ ਇਸ ਦੁੱਖ ਦੀ ਘੜੀ ਵਿਚ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਤਰਜੀਹ ਦਿੱਤੀ। ਇਸ ਮੌਕੇ ਏਰੀਆ ਗੁਰੂ ਨਾਨਕ ਪੁਰਾ ਦੇ ਪ੍ਰੇਮੀ ਸਮਿਤੀ ਤੇ ਸੇਵਾਦਾਰ ਦਰਸ਼ਨ ਮੁਖੀ ਇੰਸਾਂ, ਸੁਰਜੀਤ ਇੰਸਾਂ ਬੈਂਕ ਵਾਲੇ, ਗੁਰਜੀਤ ਇੰਸਾਂ, ਡਾ. ਰਜੇਸ਼ ਇੰਸਾਂ, ਭੈਣ ਗੁਰਦਰਸ਼ਨਾ ਇੰਸਾਂ, ਪਿੰਕੀ ਇੰਸਾਂ, ਸੀਮਾ ਇੰਸਾਂ ਅਤੇ ਰਾਣੀ ਇੰਸਾਂ ਤੋਂ ਇਲਾਵਾ ਬਲਾਕ ਬਠਿਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸਮਿਤੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ ਅਤੇ ਸਾਧ ਸੰਗਤ ਹਾਜਰ ਸੀ।
ਇੱਕ ਮਹੀਨੇ ’ਚ 3 ਸਰੀਰਦਾਨ
ਬਲਾਕ ਬਠਿੰਡਾ ਵਿਚ ਹੁਣ ਤੱਕ 98 ਸਰੀਰਦਾਨ ਹੋ ਚੁੱਕੇ ਹਨ ਇਸ ਮਈ ਮਹੀਨੇ ਵਿਚ ਹੁਣ ਤੱਕ ਬਲਾਕ ਬਠਿੰਡਾ ਵਿਚ 3 ਸਰੀਰਦਾਨ ਹੋ ਚੁੱਕੇ ਹਨ  ਇਸ ਤੋਂ ਪਹਿਲਾਂ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਬੀ ਦੀ ਸਾਧ ਸੰਗਤ ਵੱਲੋਂ 2 ਮਈ ਨੂੰ ਸੇਵਾਦਾਰ ਓਮਕਾਰ ਇੰਸਾਂ ਅਤੇ 14 ਮਈ ਨੂੰ ਸੇਵਾਦਾਰ ਦਰਸ਼ਨ ਸਿੰੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ।

Advertisement
Advertisement
Advertisement
Advertisement
Advertisement
error: Content is protected !!