ਜ਼ਿਲ੍ਹਾ ਕਰਾਟੇ ਐਸੋਸੀਏਸ਼ਨ (ਰਜਿ:) ਬਰਨਾਲਾ ਦੇ ਆਹੁਦੇਦਾਰਾਂ ਦੀ ਚੋਣ
ਰਘਵੀਰ ਹੈਪੀ , ਬਰਨਾਲਾ, 20 ਮਈ 2023
ਜ਼ਿਲ੍ਹਾ ਕਰਾਟੇ ਐਸੋਸੀਏਸ਼ਨ (ਰਜਿ:) ਬਰਨਾਲਾ ਦੀ ਇਕ ਅਹਿਮ ਮੀਟਿੰਗ ਸਥਾਨਕ ਐੱਸ.ਐੱਸ.ਡੀ ਕਾਲਜ ਵਿੱਚ ਹੋਈ । ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਚੇਅਰਮੈਨ ਸ਼ਿਵ ਸਿੰਗਲਾ ਨੇ ਪੰਜਾਬ ਉਲੰਪਿਕ ਐਸੋਸੀਏਸ਼ਨ ਵੱਲੋਂ ਕਰਾਟੇ ਨੂੰ ਕੌਮੀ ਖੇਡ ਵੱਜੋਂ ਮਾਨਤਾ ਦਿੱਤੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਦੱਸਿਆ ਕਿ ਕਰਾਟੇ ਦੇ ਖਿਡਾਰੀਆਂ ਨੂੰ ਵੀ ਹੁਣ ਦੂਸਰੀਆਂ ਮਾਨਤਾ ਪ੍ਰਾਪਤ ਖੇਡਾਂ ਦੇ ਖਿਡਾਰੀਆਂ ਵਾਂਗ ਲਾਭ ਮਿਲਣਗੇ ਅਤੇ ਕਰਾਟੇ ਖਿਡਾਰੀ ਵੀ ਹਰ ਖੇਤਰ ਵਿੱਚ ਸਪੋਟਸ ਕੋਟੇ ਦੇ ਹੱਕਦਾਰ ਹੋਣਗੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਕਰਾਟੇ ਐਸੋਸੀਏਸ਼ਨ (ਰਜਿ:) ਬਰਨਾਲਾ ਵੱਲੋਂ ਕਰਾਟੇ ਖੇਡ ਨੂੰ ਪ੍ਰਫੁੱਲਤ ਕਰਕੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਭਰਪੂਰ ਯਤਨ ਕੀਤੇ ਜਾਣਗੇ।
ਸਿੰਗਲਾ ਨੇ ਦੱਸਿਆ ਕਿ ਜਿਵੇਂ ਬਹੁਤ ਸਾਰੇ ਮੁਲਕਾਂ ਵੱਲੋਂ ਤਾਂ ਆਪਣੇ ਸਮੁੱਚੇ ਨਾਗਰਿਕਾਂ ਨੂੰ ਫੌਜੀ ਟਰੇਨਿੰਗ ਦਿੱਤੀ ਜਾਂਦੀ ਹੈ, ਉਸੇ ਤਰਜ ‘ਤੇ ਜ਼ਿਲ੍ਹਾ ਕਰਾਟੇ ਐਸੋਸੀਏਸ਼ਨ (ਰਜਿ:) ਬਰਨਾਲਾ ਵੱਲੋਂ ਆਮ ਲੋਕਾਂ ਖਾਸ ਕਰਕੇ ਲੜਕੀਆਂ ਦੀ ਆਤਮ ਰੱਖਿਆ ਨੂੰ ਮੁੱਖ ਰਖਦਿਆਂ ਸਮੇਂ ਸਮੇਂ ‘ਤੇ ਕਰਾਟੇ ਦੇ ਫਰੀ ਸਿਖਲਾਈ ਕੈਂਪ ਲਗਾਏ ਜਾਣਗੇ। ਅੰਤਰਾਸ਼ਟਰੀ ਖਿਡਾਰੀ ਅਤੇ ਬਲੈਕ ਬਿਲਟ ਜੇਤੂ ਕੋਚ ਜਗਸੀਰ ਕੁਮਾਰ ਵਰਮਾ ਨੇ ਦੱਸਿਆ ਕਿ ਕਰਾਟੇ ਦਾ ਪਹਿਲਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ 23 ਮਈ 2023 ਨੂੰ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੀਆਂ ਕਰਾਟੇ ਟੀਮਾਂ ਭਾਗ ਲੈਣਗੀਆ। ਇਸ ਟੂਰਨਾਮੈਂਟ ਵਿੱਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਟੀਮ ਸੂਬਾ ਪੱਧਰੀ ਮੁਕਾਬਲਿਆਂ ਲਈ ਚੁਣੀ ਜਾਵੇਗੀ।
ਇਸ ਮੌਕੇ ਐਸੋਸੀਏਸ਼ਨ ਦਾ ਵਿਸਥਾਰ ਕਰਦਿਆਂ ਜਨਰਲ ਬਾਡੀ ਦੇ ਨਵੇਂ ਆਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ, ਜਿਹਨਾਂ ਵਿੱਚ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾਂ ਅਤੇ ਸਿਮਰਦੀਪ ਸਿੰਘ ਸਿੱਧੂ ਨੂੰ ਜ਼ਿਲ੍ਹਾ ਕਰਾਟੇ ਐਸੋਸੀਏਸ਼ਨ (ਰਜਿ:) ਬਰਨਾਲਾ ਦਾ ਸਰਪ੍ਰਸਤ, ਸ਼ਿਵ ਸਿੰਗਲਾ ਨੂੰ ਚੇਅਰਮੈਨ, ਅਮਨਦੀਪ ਕੁਮਾਰ ਨੂੰ ਪ੍ਰਧਾਨ, ਹਰਜੀਤ ਸਿੰਘ ਨੂੰ ਜਨਰਲ ਸਕੱਤਰ, ਜਗਸੀਰ ਕੁਮਾਰ ਵਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਮੀਤ ਪ੍ਰਧਾਨ, ਸੰਜੇ ਕੁਮਾਰ ਨੂੰ ਮੀਤ ਪ੍ਰਧਾਨ, ਸੁਖਦਰਸ਼ਨ ਸਦਿਓੜਾ, ਗੁਰਜਿੰਦਰ ਸਿੰਘ, ਮਨਪ੍ਰੀਤ ਕੌਰ ਅਤੇ ਰਤਨ ਸਿੰਗਲਾ ਨੂੰ ਜੁਆਇੰਟ ਸੈਕਟਰੀ, ਬਿਵਾਨਸੂ ਗੋਇਲ ਨੂੰ ਲੀਗਲ ਐਡਵਾਇਜਰ, ਕਿਰਨਪਾਲ ਕੌਰ ਨੂੰ ਪੀ ਆਰ ਓ, ਜਗਸੀਰ ਸਿੰਘ ਸੰਧੂ ਅਤੇ ਜਗਪਾਲ ਸਿੰਘ ਨੂੰ ਮੀਡੀਆ ਐਡਵਾਇਜਰ ਅਤੇ ਰਾਜ ਕੁਮਾਰ ਸ਼ਰਮਾ ਨੂੰ ਦਫਤਰ ਇੰਚਾਰਜ ਲਾਇਆ ਗਿਆ ਹੈ। ਇਸੇ ਤਰਾਂ ਸਪੋਰਟਸ ਕਮਿਸਨਰ ਟੀਮ ਵਿੱਚ ਜਗਸੀਰ ਸ਼ਰਮਾਂ ਨੂੰ ਟੈਕਨੀਕਲ ਡਾਇਰੈਕਟਰ, ਮਹਿੰਦਰ ਸਿੰਘ ਨੂੰ ਪ੍ਰਧਾਨ, ਪੁਸ਼ਪ ਬਾਸਲ ਨੂੰ ਜਰਨਲ ਸੈਕਟਰੀ, ਗੁਰਮੇਲ ਸਿੰਘ ਨੂੰ ਮੀਤ ਪ੍ਰਧਾਨ, ਦੀਪ ਸਾਗਰ ਨੂੰ ਜੁਆਇੰਟ ਸੈਕਟਰੀ ਬਣਾਇਆ ਗਿਆ। ਅਥਲੀਟ ਕਮਿਸ਼ਨਰ ਟੀਮ ਵਿੱਚ ਦੀਪ ਸਾਗਰ ਨੂੰ ਪ੍ਰਧਾਨ, ਲੱਕੀ ਕੁਮਾਰ ਨੂੰ ਸੈਕਟਰੀ ਬਣਾਇਆ ਗਿਆ। ਰੈਫਰੀ ਕਮਿਸਨਰ ਟੀਮ ਵਿੱਚ ਜਗਸੀਰ ਵਰਮਾ ਨੂੰ ਚੇਅਰਮੈਨ, ਪੁਸ਼ਪ ਬਾਂਸਲ ਨੂੰ ਵਾਇਸ ਚੇਅਰਮੈਨ, ਗੁਰਮੇਲ ਸਿੰਘ ਨੂੰ ਪ੍ਰਧਾਨ, ਅਮਨਦੀਪ ਕੁਮਾਰ ਨੂੰ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਨੂੰ ਸੈਕਟਰੀ, ਦੀਪ ਸਾਗਰ ਨੂੰ ਜੁਆਇੰਟ ਸੈਕਟਰੀ, ਅਮਨਪ੍ਰੀਤ ਕੌਰ, ਲੱਕੀ ਕੁਮਾਰ, ਕਿਰਨਪਾਲ ਕੌਰ ਅਤੇ ਮਹਿੰਦਰ ਸਿੰਘ ਨੂੰ ਮੈਂਬਰ ਲਿਆ ਗਿਆ।