ਹਰਿੰਦਰ ਨਿੱਕਾ , ਬਰਨਾਲਾ 20 ਮਈ 2023
” ਵਾਰਿਸ ਪੰਜਾਬ ਦੇ ” ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਨਾਲ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੋਈ ਅਹਿਮ ਗੱਲਬਾਤ ਦਾ ਖੁਲਾਸਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਫੌਜਦਾਰੀ ਕੇਸਾਂ ਦੇ ਪ੍ਰਸਿੱਧ ਵਕੀਲ, ਐਡਵੇਕਟ ਸਿੰਘ ਰਾਜਦੇਵ ਸਿੰਘ ਖਾਸਲਾ ਅੱਜ ਦੁਪਿਹਰ 12 ਵਜੇ ਮੀਡੀਆ ਨਾਲ ਰੱਖੀ ਵਿਸ਼ੇਸ਼ ਵਾਰਤਾ ਦੌਰਾਨ ਕਰਨਗੇ। ਇਹ ਜਾਣਕਾਰੀ ਸਰਦਾਰ ਰਾਜਦੇਵ ਸਿੰਘ ਖਾਲਸਾ ਦੇ ਰਾਜਸੀ ਸਕੱਤਰ ਅਵਤਾਰ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਭਾਈ ਅਮ੍ਰਿਤਪਾਲ ਸਿੰਘ ਦੇ ਵਕੀਲ ਸਰਦਾਰ ਰਾਜਦੇਵ ਸਿੰਘ ਖਾਲਸਾ ,ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਅਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਕੇ,ਵਾਪਿਸ ਬਰਨਾਲਾ ਪਹੁੰਚ ਗਏ ਹਨ। ਉੱਥੇ ਸਰਦਾਰ ਖਾਲਸਾ ਨਾਲ ਭਾਈ ਅਮ੍ਰਿਤਪਾਲ ਸਿੰਘ ਦੀ ਕਾਫੀ ਦੇਰ ਤੱਕ ਕਈ ਅਹਿਮ ਨੁਕਤਿਆਂ ਤੇ ਗੱਲਬਾਤ ਹੋਈ ਹੈ। ਜਿਸ ਵਿੱਚ ਕਈ ਤਰਾਂ ਦੇ ਉਹ ਤੱਥ ਵੀ ਉੱਭਰਕੇ ਸਾਹਮਣੇ ਆਏ ਹਨ, ਜਿਹੜੇ ਹਾਲੇ ਤੱਕ ਲੋਕਾਂ ਕੋਲ ਨਹੀਂ ਪਹੁੰਚੇ। ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜਦੇਵ ਸਿੰਘ ਖਾਲਸਾ ਅੱਜ ਦੁਪਹਿਰ 12 ਵਜੇ ਆਪਣੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨਗੇ। ਲੋਕਾਂ ਦੀਆਂ ਨਜ਼ਰਾਂ ਹੁਣ ਸਰਦਾਰ ਖਾਲਸਾ ਦੀ ਪ੍ਰੈਸ ਕਾਨਫਰੰਸ ਤੇ ਟਿਕੀਆਂ ਹੋਈਆਂ ਹਨ।