ਆਹ ਕਰ ਲਿਆ ਫੈਸਲਾ, ਨਵੀਂ ਸਿੱਖਿਆ ਨੀਤੀ ਸਬੰਧੀ 7 ਵਿਦਿਅਕ ਸੰਸਥਾਵਾਂ ਹੋਈਆਂ ਇਕੱਠੀਆਂ

Advertisement
Spread information

ਅਸ਼ੋਕ ਵਰਮਾ , ਬਠਿੰਡਾ, 6 ਮਈ2023

    ਨਵੀਂ ਸਿੱਖਿਆ ਨੀਤੀ (ਐੱਨ.ਈ.ਪੀ.-2020) ਨੂੰ ਨਾਲ ਲਾਗੂ ਕਰਨ ਲਈ  ਮਾਲਵਾ ਖੇਤਰ ਦੀਆਂ 7 ਉੱਚ ਸਿੱਖਿਆ ਸੰਸਥਾਵਾਂ ਨੇ ਸਮਝੌਤਾ ਸਹੀਬੱਧ ਕੀਤਾ ਹੈ। ਇਸ ਸਮਝੌਤੇ ਦਾ ਮੰਤਵ ਉੱਚ ਸਿੱਖਿਆ ਨੂੰ ਬਿਹਤਰ ਬਣਾਉਣ, ਗਿਆਨ-ਅਧਾਰਿਤ ਉੱਦਮਾਂ ਦੀ ਉੱਨਤੀ,  ਖੋਜਾਂ ਨੂੰ ਵਿਕਸਤ ਕਰਨ ਅਤੇ ਭਵਿੱਖ ਦੇ ਤਕਨਾਲੋਜੀ ਵਿਕਾਸ ਲਈ ਢੁੱਕਵੇਂ ਤਕਨੀਕੀ ਅਤੇ ਪ੍ਰਬੰਧਨ ਹੁਨਰ, ਸੂਚਨਾ ਦੇ ਆਦਾਨ-ਪ੍ਰਦਾਨ ਅਤੇ ਮਨੁੱਖੀ ਸਰੋਤ ਵਿਕਾਸ ਲਈ ਪ੍ਰਭਾਵਸ਼ਾਲੀ ਖੋਜ ਸੰਸਥਾ-ਅਕਾਦਮਿਕ ਭਾਈਵਾਲੀ ਵਰਗੇ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰਨਾ ਹੈ।                                    ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਰਾਘਵੇਂਦਰ ਪੀ. ਤਿਵਾੜੀ,ਏਮਜ਼ ਦੇ ਕਾਰਜਕਾਰੀ ਡਾਇਰੈਕਟਰ  ਪ੍ਰੋ: ਦਿਨੇਸ਼ ਕੇ ਸਿੰਘ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ  ਪ੍ਰੋ: ਬੂਟਾ ਸਿੰਘ ਸਿੱਧੂ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ: ਐਸ.ਕੇ. ਬਾਵਾ, ਅਕਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ  ਪ੍ਰੋ: ਗੁਰਮੇਲ ਸਿੰਘ, ਬਾਬਾ ਫਰੀਦ ਗਰੁੱਪ ਦੇ  ਗੁਰਮੀਤ ਸਿੰਘ ਧਾਲੀਵਾਲ ਅਤੇ ਆਦੇਸ਼ ਯੂਨੀਵਰਸਿਟੀ, ਬਠਿੰਡਾ ਦੇ ਅਧਿਕਾਰੀ ਹਾਜ਼ਰ ਸਨ  ਜਿਨ੍ਹਾਂ ਨੇ ਇਹ ਸਮਝੌਤਾ ਸਹੀਬੰਦ ਕੀਤਾ ਹੈ।

Advertisement

     ਇਸ ਪ੍ਰੋਗਰਾਮ ਲਈ ਵੱਖ-ਵੱਖ ਸੰਸਥਾਵਾਂ ਨਾਲ ਮੀਟਿੰਗ ਕਰਕੇ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ  ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਜ਼ਮੀਨ ਤਿਆਰ ਕੀਤੀ ਹੈ। ਇਸ ਮੌਕੇ ਵਾਈਸ-ਚਾਂਸਲਰ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਨੇ  ਕਿਹਾ ਕਿ ਇਸ ਸਹਿਮਤੀ ਪੱਤਰ ਦਾ ਘੇਰਾ ਇਸ ਖੇਤਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਮੁਹਾਰਤ ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਸਾਂਝੇ ਸਹਿਯੋਗ ਰਾਹੀਂ ਬਹੁ-ਅਨੁਸ਼ਾਸਨੀ ਖੋਜ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਕਨਸੋਰਟੀਅਮ ਦੀ ਸਫਲਤਾ ਸਾਰੇ ਮੈਂਬਰਾਂ ਦੇ ਸਮਰਪਿਤ ਯਤਨਾਂ ਨਾਲ ਯਕੀਨੀ ਬਣਾਈ ਜਾਵੇਗੀ।

ਪ੍ਰੋ: ਰਾਘਵੇਂਦਰ ਪੀ. ਤਿਵਾਰੀ ਨੇ ਕਿਹਾ ਕਿ  ਇਹ ਕਨਸੋਰਟੀਅਮ ਐੱਨ.ਈ.ਪੀ. 2020 ਵਿਜ਼ਨ ਦੇ ਅਨੁਸਾਰ ਸਾਂਝੇ ਡਿਗਰੀ ਪ੍ਰੋਗਰਾਮਾਂ ਨੂੰ ਪੇਸ਼ ਕਰਨ ਅਤੇ ਬਹੁ-ਅਨੁਸ਼ਾਸਨੀ ਖੋਜ ਕਰਨ ਲਈ ਸਾਰੇ ਉੱਚ ਸਿੱਖਿਆ ਸੰਸਥਾਵਾਂ ਨੂੰ ਮਿਲ ਕੇ ਸਹਿਯੋਗ ਕਰਨ ਦਾ ਮੌਕਾ ਪ੍ਰਦਾਨ ਕਰੇਗਾ।  ਟੀਮ ਦੇ ਕਾਰਜਕਾਰੀ ਡਾਇਰੈਕਟਰ ਡਾ ਡੀ.ਕੇ. ਸਿੰਘ ਨੇ ਦੱਸਿਆ ਕਿ ਇਸ ਕੰਸੋਰਟੀਅਮ ਦਾ ਵਿਆਪਕ ਟੀਚਾ ਸਾਂਝੀ ਖੋਜ ਨਾਲ ਸਮਾਜ ਦੀਆਂ ਸਮੱਸਿਆਵਾਂ ਦਾ ਸਾਰਥਕ ਹੱਲ ਲੱਭਣਾ ਹੈ। ਇਸ ਮੌਕੇ ਡਾ: ਗੁਰਿੰਦਰ ਪਾਲ ਸਿੰਘ ਬਰਾੜ,  ਪ੍ਰੋ: ਬੀ.ਪੀ. ਗਰਗ,  ਪ੍ਰੋ: ਅੰਜਨਾ ਮੁਨਸ਼ੀ, ਡਾਇਰੈਕਟਰ ਖੋਜ ਅਤੇ ਵਿਕਾਸ ਸੈੱਲ , ਡਾ. ਆਸ਼ੀਸ਼ ਬਾਲਦੀ, ਡੀਨ ਅਤੇ ਡਾ. ਕਵਲਜੀਤ ਸਿੰਘ ਸੰਧੂ ਆਊ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!