ਪੁਲਿਸ ਪਾਰਟੀ ਨੇ ਦੋਸ਼ੀ ਨੂੰ ਮੌਕੇ ਤੋਂ ਦਬੋਚਿਆ, ਕੇਸ ਦਰਜ
ਹਰਿੰਦਰ ਨਿੱਕਾ , ਬਰਨਾਲਾ 26 ਅਪ੍ਰੈਲ 2023
ਜਮੀਨੀ ਝਗੜੇ ਤੋਂ ਖਫਾ ਹੋ, ਤੇਲ ਪਾ ਕੇ ਆਤਮਹੱਤਿਆ ਦੀ ਕੋਸ਼ਿਸ਼ ਕਰ ਰਹੇ ਸਾਬਕਾ ਫੌਜੀ ਨੂੰ ਪੁਲਿਸ ਪਾਰਟੀ ਸਣੇ ਰੋਕਣ ਪਹੁੰਚੇ ਐਸ.ਐਚ.ੳ. ਪਰ ਵੀ ਨਾਮਜ਼ਦ ਦੋਸ਼ੀ ਨੇ ਤੇਲ ਪਾਇਆ ਤੇ ਸਾੜਨ ਦੀ ਕੋਸ਼ਿਸ਼ ਕੀਤੀ। ਪਰੰਤੂ ਐਸ.ਐਚ.ੳ. ਅਤੇ ਪੁਲਿਸ ਪਾਰਟੀ ਨੇ ਬੜੀ ਸੂਝਬੂਝ ਨਾਲ, ਖੁਦ ਨੂੰ ਅਤੇ ਆਤਮਹੱਤਿਆ ਕਰ ਰਹੇ ਸਾਬਕਾ ਫੌਜੀ ਨੂੰ ਬਚਾਅ ਕੇ ਗਿਰਫਤਾਰ ਲਿਆ। ਪੁਲਿਸ ਨੇ ਐਸ.ਐਚ.ੳ. ਦੇ ਬਿਆਨ ਪਰ, ਦੋਸ਼ੀ ਸਾਬਕਾ ਫੌਜੀ ਖਿਲਾਫ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਅਤੇ ਵੱਡੀ ਘਟਨਾ ਨੂੰ ਵਾਪਰਣ ਤੋਂ ਪਹਿਲਾਂ ਹੀ ਰੋਕ ਲਿਆ। ਦਰਜ ਐਫ.ਆਈ.ਆਰ. ਅਨੁਸਾਰ SI ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਧਨੌਲਾ , ਥਾਣੇ ਵਿੱਚ ਆਪਣੇ ਦਫਤਰ ਹਾਜਰ ਸੀ ਤਾਂ, ਉਨਾਂ ਨੂੰ ਇੱਕ ਮੋਬਾਇਲ ਤੋਂ ਇੱਕ ਟੈਲੀਫੋਨ ਆਇਆ। ਟੈਲੀਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਜੀਵਣ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਮਾਨਾ ਪੱਤੀ ਧਨੌਲਾ ਬੋਲ ਰਿਹਾ ਹੈ। ਉਸ ਦੇ ਘਰ ਦੀ ਬੈਕ ਸਾਇਡ ਉਸ ਦੀ ਜਗ੍ਹਾ ਦਾ ਰੌਲਾ ਹੈ, ਜਿਸ ਤੋਂ ਤੰਗ ਪ੍ਰੇਸ਼ਾਨ ਹੋਕਰ ,ਉਹ ਅਪਣੇ ਆਪ ਪਰ ਤੇਲ ਪਾ ਕਿ ਸੁਸਾਇਡ ਕਰ ਰਿਹਾ ਹੈ। ਐਸ.ਐਚ.ੳ. ਮੁਤਾਬਿਕ ਉਨਾਂ ਜੀਵਨ ਸਿੰਘ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਤਾਂ ਅੱਗੋਂ ਜੀਵਨ ਸਿੰਘ ਨੇ ਫੋਨ ਕੱਟ ਦਿੱਤਾ। ਫੋਨ ਕੱਟ ਦੇਣ ਉਪਰੰਤ ਐਸ.ਐਚ.ੳ. ਲਖਵਿੰਦਰ ਸਿੰਘ, ਪੁਲਿਸ ਪਾਰਟੀ ਸਣੇ , ਘਟਨਾ ਵਾਲੀ ਥਾਂ ਮਾਨਾ ਪੱਤੀ ਧਨੋਲਾ ਵਿਖੇ ਪਹੁੰਚਿਆ।
ਮੌਕੇ ਪਰ ਹੋਇਆ ਇਕੱਠ ਵੇਖ ਕੇ,,,
ਐਸ.ਐਚ.ੳ. ਲਖਵਿੰਦਰ ਸਿੰਘ ਅਨੁਸਾਰ ਜਦੋਂ ਉਹ ਸਮੇਤ ਪੁਲਿਸ ਪਾਰਟੀ, ਮੌਕਾ ਪਰ ਪਹੁੰਚਿਆਂ ਤਾਂ ਉੱਥੇ ਆਮ ਪਬਲਿਕ ਦਾ ਕਾਫੀ ਜਿਆਦਾ ਇਕੱਠ ਹੋਇਆ ਖੜਾ ਸੀ । ਸਾਬਕਾ ਫੌਜੀ ਜੀਵਨ ਸਿੰਘ ਅਪਣੇ ਹੱਥ ਵਿੱਚ ਤੇਲ ਦੀ ਕੇਨੀ ਲਈ ਖੜ੍ਹਾ ਸੀ ਅਤੇ ਉੱਚੀ ਉੱਚੀ ਕਹਿ ਰਿਹਾ ਸੀ ਕਿ ਲੋਕੋ ਤੁਸੀਂ ਮੇਰੀ ਜਗ੍ਹਾ ਛੱਡ ਦਿਓ ਨਹੀਂ ਤਾਂ ਮੈਂ ਤੇਲ ਪਾ ਕੇ ਸੁਸਾਇਡ ਕਰਾਂਗਾ ਅਤੇ ਥੋਨੂੰ ਸਾਰਿਆਂ ਨੂੰ ਪੁਲਿਸ ਕੇਸ ਵਿੱਚ ਫਸਾ ਦੇਵਾਂਗਾ। ਐਸ.ਐਚ.ੳ. ਨੇ ਦੱਸਿਆ ਕਿ ਜਦੋਂ ਮੈਂ ਅਤੇ ਪੁਲਿਸ ਪਾਰਟੀ ਨੇ ਸੁਸਾਈਡ ਕਰਨ ਦੀਆਂ ਧਮਕੀਆਂ ਦੇ ਰਹੇ ਸ਼ਖਸ਼ ਨੂੰ ਸਮਝਾਉਣ ਅਤੇ ਉਸ ਪਾਸੋਂ ਤੇਲ ਦੀ ਕੇਨੀ ਹਾਸਲ ਕਰਨ ਲਈ ਉਸ ਦੇ ਨਜਦੀਕ ਪੁੱਜੇ ਤਾਂ ਉਸ ਨੇ ਅੱਗੇ ਹੋ ਕਿ ਮੈਨੂੰ ਅੱਗ ਲਾਉਣ ਦੀ ਨੀਅਤ ਨਾਲ ਤੇਲ ਵਾਲੀ ਕੇਨੀ ਵਿਚੋਂ ਮੇਰੇ ਪਰ ਤੇਲ ਪਾ ਦਿੱਤਾ ਅਤੇ ਫਿਰ ਅਪਣੇ ਆਪ ਵੀ ਤੇਲ ਪਾ ਲਿਆ ਤਾਂ ਮੈਂ ਸਮੇਤ ਪੁਲਿਸ ਪਾਰਟੀ ਦੇ ਮੁਸਤੈਦੀ ਵਰਤਦੇ ਹੋਏ ਜੀਵਨ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਤੇਲ ਵਾਲੀ ਕੇਨੀ ਹਾਸਲ ਕਰਕੇ,ਆਪਣਾ ਅਤੇ ਆਤਮਹੱਤਿਆ ਕਰ ਰਹੇ ਸ਼ਖਸ਼ ਜੀਵਨ ਸਿੰਘ ਦਾ ਬਚਾਅ ਕਰ ਲਿਆ।
ਮਾਰ ਦੇਣ ‘ਤੇ ਮਰਨ ਦੀ ਕੋਸ਼ਿਸ਼ ਕੀਤੀ ਨਾਕਾਮ
ਐਸ.ਐਚ.ੳ. ਲਖਵਿੰਦਰ ਸਿੰਘ ਅਨੁਸਾਰ , ਸਾਬਕਾ ਫੌਜੀ ਜੀਵਨ ਸਿੰਘ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ਪਰ ਤੇਲ ਪਾ ਕਿ ਮੇਰੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਆਪਣੇ ਆਪ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਐਸ.ਐਚ.ੳ ਲਖਵਿੰਦਰ ਸਿੰਘ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਜੀਵਨ ਸਿੰਘ ਦੇ ਖਿਲਾਫ ਅਧੀਨ ਜੁਰਮ 353, 186, 307, 309 ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।