ਵਿਭਾਗ ਬਦਲੀਆਂ ਸਬੰਧੀ ਸਟੇਅ ਦੀ ਸ਼ਰਤ ਨੂੰ ਮੁੜ ਤੋਂ ਵਿਚਾਰੇ: ਡੀ.ਟੀ.ਐੱਫ.

Advertisement
Spread information

ਆਪਸੀ ਬਦਲੀਆਂ ਬਿਨਾਂ ਸ਼ਰਤ ਕੀਤੀਆਂ ਜਾਣ ਤੇ ਬਦਲੀ ਪੋਰਟਲ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ : ਡੀ.ਟੀ.ਐੱਫ.

ਰਵੀ ਸੈਣ , 3 ਅਪ੍ਰੈਲ,ਬਰਨਾਲਾ 2023
      ਸਿੱਖਿਆ ਵਿਭਾਗ ਪੰਜਾਬ ਵੱਲੋਂ ਆਨਲਾਈਨ ਬਦਲੀਆਂ ਸਬੰਧੀ ਲਾਈਆਂ ਗਈਆਂ ਸ਼ਰਤਾਂ ਬਾਰੇ ਇਤਰਾਜ਼ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਸਕੱਤਰ ਨਿਰਮਲ ਚੁਹਾਣਕੇ ਨੇ ਦੱਸਿਆ ਕਿ ਵਿਭਾਗ ਵੱਲੋਂ ਸੈਸ਼ਨ 2021-22 ਦੀਆਂ ਦੀਆਂ ਬਦਲੀਆਂ ਦੇਰੀ ਨਾਲ ਲਾਗੂ ਕੀਤੀਆਂ ਗਈਆਂ ਸਨ, ਜਿਸ ਕਾਰਨ ਦੋ ਸੈਸ਼ਨ ਬੀਤਣ ਦੇ ਬਾਵਜੂਦ 2023-24 ਦੇ ਸੈਸ਼ਨ ਵਿੱਚ ਉਹ ਅਧਿਆਪਕ ਬਦਲੀ ਨਹੀਂ ਕਰਵਾ ਸਕਣਗੇ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਜਾਨਲੇਵਾ ਦੁਰਘਟਨਾ ਦੇ ਮੱਦੇਨਜ਼ਰ ਬਾਹਰਲੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣਾ ਸਮੇਂ ਦੀ ਲੋੜ ਹੈ, ਇਸੇ ਤਰ੍ਹਾਂ ਆਪਣੀ ਸੇਵਾ ਦਾ ਲੰਮਾ ਸਮਾਂ ਪਿਛਲੇ ਕਾਡਰ ਵਿੱਚ ਦੇਣ ਉਪਰੰਤ ਤਰੱਕੀ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਦੂਰ ਮਿਲੇ ਸਟੇਸ਼ਨ ਤੋਂ ਬਦਲੀ ਕਰਵਾਉਣ ਲਈ ਸਟੇਅ ਤੋਂ ਛੋਟ ਮਿਲਣੀ ਚਾਹੀਦੀ ਹੈ।
     ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਜਿਵੇਂ ਪਹਿਲਾਂ ਹੋਈਆਂ ਬਦਲੀਆਂ ਬਿਨਾਂ ਕਿਸੇ ਸ਼ਰਤ ਲਾਗੂ ਕਰਨ, ਪਰਖ ਸਮਾਂ ਜਾਂ ਦੋ ਸਾਲ ਦਾ ਸਮਾਂ ਪੂਰਾ ਹੋਣ ਦੀ ਸ਼ਰਤ ਵਾਪਿਸ ਲੈ ਕੇ ਸਭ ਨੂੰ ਮੈਰਿਟ ਅੰਕਾਂ ਅਨੁਸਾਰ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦੇਣ, ਆਪਣੀ ਜਾਂ ਆਸ਼ਰਿਤ ਦੀ ਕਰੋਨਿਕ ਬਿਮਾਰੀ, 40% ਅੰਗਹੀਣਤਾ, ਵਿਧਵਾ, ਕੁਆਰੀ, ਤਲਾਕਸ਼ੁਦਾ ਨੂੰ ਪਹਿਲ ਦੇਣ, ਸਕੂਲ ਮੁਖੀਆਂ ਨੂੰ ਬਦਲੀ ਨੀਤੀ ਅਨੁਸਾਰ ਬਦਲੀ ਕਰਵਾਉਣ ਦਾ ਮੌਕਾ ਦੇਣ, ਆਪਸੀ ਬਦਲੀ ਅਤੇ ਨਵ- ਵਿਆਹੁਤਾ ਲਈ ਕੋਈ ਵੀ ਸ਼ਰਤ ਨਾ ਲਾਉਣ, ਠੇਕਾ ਅਧਾਰਿਤ ਕੀਤੀ ਸੇਵਾ ਨੂੰ ਬਦਲੀ ਲਈ ਗਿਣਨ, ਬੀ.ਪੀ.ਈ.ਓ. ਦਫ਼ਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈਜ਼ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਅਤੇ ਬਦਲੀ ਦਾ ਮੌਕਾ ਦੇਣ, ਬਦਲੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਸੁਝਾਵਾਂ ਤੇ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਬਦਲੀ ਪੋਰਟਲ ਤੇ ਅਪਲਾਈ ਕਰਦਿਆਂ ਈ ਪੰਜਾਬ ਸਾਈਟ ਦਾ ਸਰਵਰ ਡਾਉਨ ਹੋਣਾ ਅਧਿਆਪਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ ਜਿਸਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ। ਉਹਨਾਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਉਕਤ ਸਮੱਸਿਆਵਾਂ ਹੱਲ ਕਰਦਿਆਂ ਬਦਲੀ ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਕੇ ਬਦਲੀਆਂ ਕੀਤੀਆਂ ਜਾਣ।
Advertisement
Advertisement
Advertisement
Advertisement
Advertisement
error: Content is protected !!