ਅਗਲੇ ਸੰਘਰਸ਼ਾਂ ਦਾ ਕੀਤਾ ਜਾਵੇਗਾ ਐਲਾਨ
ਰਘਵੀਰ ਹੈਪੀ , ਬਰਨਾਲਾ 30 ਮਾਰਚ 2023
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜਨਰਲ ਕੌਸਲ ਦਾ ਸੂਬਾਈ ਇਜਲਾਸ ਬਰਨਾਲਾ ਵਿਖੇ ਮਿਤੀ 8 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਅੱਜ ਜੱਥੇਬੰਦੀ ਦੀ ਜਿਲ੍ਹਾ ਬਰਨਾਲਾ ਇਕਾਈ ਦੀ ਮੀਟਿੰਗ ਸਥਾਨਿਕ ਚਿੰਟੂ ਪਾਰਕ ਵਿਖੇ ਜਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹੋਣ ਵਾਲੇ ਸੂਬਾਈ ਇਜਲਾਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਅਤੇ ਇਜਲਾਸ ਦੀ ਸਫਲਤਾ ਲਈ ਕਾਡਰ ਦੀਆਂ ਡਿਊਟੀਆਂ ਦੀ ਵੰਡ ਕੀਤੀ ਗਈ।
ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਜਿਲ੍ਹਾ ਜਨਰਲ ਸਕੱਤਰ ਕੁਸ਼ਲ ਸਿੰਘੀ, ਨੇ ਦੱਸਿਆ ਕਿ ਇਹ ਇਜਲਾਸ ਉਸ ਸਮੇਂ ਕਰਵਾਇਆ ਜਾ ਰਿਹਾ ਹੈ , ਜਦੋਂ ਪੰਜਾਬ ਦੀ ਆਪ ਸਰਕਾਰ ਸਕੂਲ ਆਫ ਐਮੀਨੈਂਸ ਦੇ ਬਹਾਨੇ ਕੇਂਦਰ ਦੀ ਕਾਰਪੋਰੇਟ ਪੱਖੀ ਅਤੇ ਜਨਤਕ ਸਿੱਖਿਆ ਵਿਰੋਧੀ 2020 ਦੀ ਨੀਤੀ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਪੱਬਾਂ ਭਾਰ ਹੈ, ਇਸ ਲਈ ਇਸ ਇਜਲਾਸ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਆਗੂਆਂ ਅਮਰੀਕ ਸਿੰਘ ਭੱਦਲਵੱਡ, ਤੇਜਿੰਦਰ ਸਿੰਘ ਤੇਜੀ, ਏਕਮਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਸਭ ਬੱਚਿਆਂ ਨੂੰ ਬਰਾਬਰ ਸਿੱਖਿਆ ਦੇ ਮੌਕੇ ਦੇਣ ਦੇ ਅਧਿਕਾਰਾਂ ਤੋਂ ਵਾਂਝਿਆਂ ਕਰ ਰਿਹਾ ਹੈ ਜੋ ਕਿ ਰਾਈਟ ਟੂ ਐਜੂਕੇਸ਼ਨ ਦੀ ਸਪੱਸ਼ਟ ਤੌਰ ਤੇ ਉਲੰਘਣਾ ਹੈ। ਇਸ ਇਜਲਾਸ ਵਿੱਚ ਇਹਨਾਂ ਗੰਭੀਰ ਮਸਲਿਆਂ ਤੇ ਡੂੰਘੀ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਫੈਸਲਾਕੁੰਨ ਸੰਘਰਸ਼ਾਂ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸਹਿਜੜਾ, ਵਿਕਾਸ ਕੁਮਾਰ ਭੱਦਲਵੱਡ, ਹਰਜਿੰਦਰ ਸਿੰਘ ਠੀਕਰੀਵਾਲ, ਰਿਸ਼ੀ ਸ਼ਰਮਾਂ ਆਦਿ ਆਗੂ ਹਾਜਰ ਸਨ। ਮੀਟਿੰਗ ਦੀ ਕਾਰਵਾਈ ਯੂਨੀਅਨ ਪ੍ਰੈਸ ਸਕੱਤਰ ਮਲਕੀਤ ਸਿੰਘ ਪੱਤੀ ਨਖ਼ ਮੀਡੀਆ ਲਈ ਜ਼ਾਰੀ ਕੀਤੀੇ