ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਨੂੰ ਕਿਸਾਨਾਂ ਦੀ ਲਾਮਬੰਦੀ

Advertisement
Spread information

ਰਘਵੀਰ ਹੈਪੀ , ਬਰਨਾਲਾ 28 ਮਾਰਚ 2023

     ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਤੇ ਬਲਾਕ ਬਰਨਾਲਾ ਵੱਲੋਂ ਪਿੰਡ ਕਰਮਗੜ੍ਹ ਵਿਖੇ ਪੰਜਾਬ ਤੇ ਕੇਂਦਰ ਸਰਕਾਰ ਦੀ ਮਾਰੂ ਨੀਤੀਆਂ ਨੂੰ ਵਿਚਾਰਦੇ ਹੋਏ ਕਿਸਾਨਾਂ ਤੇ ਔਰਤਾਂ ਦੀ ਇਕਾਈ ਕਾਇਮ ਕੀਤੀ ਗਈ। ਪਿੰਡ ਇਕਾਈ ਅਹੁਦੇਦਾਰ ਪ੍ਰਧਾਨ ਜਸਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ, ਮੀਤ ਪ੍ਰਧਾਨ ਪਿਆਰਾ ਸਿੰਘ (ਭੋਲਾ) ਜਰਨਲ ਸਕੱਤਰ ਰਣਜੀਤ ਸਿੰਘ, ਸਹਾਇਕ ਸਕੱਤਰ ਸਾਧੂ ਸਿੰਘ, ਖਜ਼ਾਨਚੀ ਗੁਰਦਿਆਲ ਸਿੰਘ, ਸਹਾਇਕ ਖਜ਼ਾਨਚੀ ਮੁਖਤਿਆਰ ਸਿੰਘ ਅਤੇ ਔਰਤ ਆਗੂ ਪ੍ਰਧਾਨ ਜਸਪਾਲ ਕੌਰ, ਮੀਤ ਪ੍ਰਧਾਨ ਬਲਵੀਰ ਕੌਰ, ਜਰਨਲ ਸਕੱਤਰ ਪਰਮਜੀਤ ਕੌਰ, ਖਜ਼ਾਨਚੀ ਅਮਰਜੀਤ ਕੌਰ, ਸਹਾਇਕ ਸਕੱਤਰ ਸ਼ਿੰਦਰ ਕੌਰ ਸਲਾਹਕਾਰ ਸੁੱਖਵਿੰਦਰ ਕੌਰ ਇਹਨਾਂ ਸਾਰੇ ਅਹੁਦੇਦਾਰਾਂ ਦੀ ਜ਼ਿਲ੍ਹਾ ਤੇ ਬਲਾਕ ਆਗੂਆਂ ਦੀ ਹਾਜ਼ਰੀ ਵਿੱਚ ਕੀਤੀ ਗਈ।                                                           ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਮੀਤ ਪ੍ਰਧਾਨ ਬੁੱਕਣ ਸਿੰਘ ਸੈਦੋਵਾਲ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਜੱਜ ਸਿੰਘ ਗਹਿਲ ਨਿਰਪਜੀਤ ਸਿੰਘ ਬਡਬਰ , ਰਾਮ ਸਿੰਘ ਸੰਘੇੜਾ, ਕੁਲਜੀਤ ਸਿੰਘ ਵਜੀਦਕੇ, ਨਾਹਰ ਸਿੰਘ ਗੁਮਟੀ,ਮਾਨ ਸਿੰਘ ਗੁਰਮ ਜ਼ਿਲ੍ਹਾ ਔਰਤ ਆਗੂ ਕਮਲਜੀਤ ਕੌਰ ਬਰਨਾਲਾ ਅਮਰਜੀਤ ਕੌਰ ਬਡਬਰ, ਆਦਿ ਆਗੂ ਹਾਜਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!