ਰਿਚਾ ਨਾਗਪਾਲ , ਪਟਿਆਲਾ, 19 ਮਾਰਚ 2023
ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਮੰਗ ਨੁੰ ਲੈ ਕੇ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਯੂਨੀਅਨ ਦੀ ਕਾਲ ਤੇ ਮਹਾਂ ਰੈਲੀ ਅਤੇ ਹੜਤਾਲ ਸਬੰਧੀ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅਤੇ ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਪਟਿਆਲਾ ਨੁੰ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ ਯੂਨੀਅਨ ਦੇ ਸੂਬਾ ਆਗੂ ਡਾ. ਰਾਜ ਨੇ ਪ੍ਰੈੱਸ ਨਾਲ ਗੱਲਬਾਤ ਕਰਨ ਦੋਰਾਨ ਦੱਸਿਆ ਕਿ ਮੋਜੂਦਾ ਸਰਕਾਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਵਿੱਚ ਨਾਂਹ ਨੁੱਕਰ ਕਰ ਰਹੀ ਹੈ । ਜਿਸ ਦੇ ਰੋਸ ਵਜੋਂ ਸੁਬਾ ਪੰਜਾਬ ਦੇ ਸਾਰੇ ਕਰਮਚਾਰੀ ਮਿਤੀ 23 ਮਾਰਚ ਨੁੰ ਪਟਿਆਲਾ ਵਿਖੇ ਮਹਾਂ ਰੈਲੀ ਕਰਕੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ ਅਤੇ 24 ਮਾਰਚ ਨੁੰ ਸਿਹਤ ਵਿਭਾਗ ਦੀਆਂ ਸਾਰੀਆਂ ਸਿਹਤ ਸੇਵਾਵਾਂ ਠੱਪ ਕਰਕੇ ਜਿਲ੍ਹਾ ਅਤੇ ਬਲਾਕ ਪੱਧਰ ਤੇ ਰੋਸ ਮੁਜਾਹਰੇ ਕਰਦੇ ਹੋਏ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇਸ ਮੌਕੇ ਡਾ. ਦਿਵਜੋਤ ਸਿੰਘ ਜਿਲਾ ਐਪੀਡੈਮਿਉਲਾਜਿਸਟ, ਡਾ. ਕੁਲਵਿੰਦਰ ਸਿੰਘ, (ਸੀ.ਐਚ.ਉ.), ਡਾ. ਨਵਜੋਤ ਸਿੰਘ (ਏ.ਐਮ.ਉ.) ਪਵਨ ਰਿਸ਼ੀ (ਏ.ਐਮ.ਉ.), ਡਾ. ਹਰਨਵ ਸਿੰਘ (ਏ.ਐਮ.ਉ.) ਦਿਨੇਸ਼ ਗਰਗ (ਫਾਰਮਾਸਿਸਟ), ਹਰੀਸ਼ ਕੁਮਾਰ (ਡਾਟਾ ਮੈਨੇਜਰ ਆਈਡੀਐਸਪੀ) ਅਤੇ ਲਵਲਿੰਦਰ ਸਿੰਘ (ਡੀ.ਈ.ਉ. ਆਈਡੀਐਸਪੀ) ਆਦਿ ਹਾਜ਼ਰ ਸਨ।