ਰਿਚਾ ਨਾਗਪਾਲ , ਪਟਿਆਲਾ 19 ਮਾਰਚ 2023
ਪਿਛਲੇ ਦਿਨੀਂ ਡੇਰਾ ਉਦਾਸੀਨ ਖੇੜੀ ਗੁੱਜਰਾਂ ਦੇ ਪ੍ਰਬੰਧਕਾਂ ਅਤੇ ਸੰਤ ਇਨਕਲੇਵ ਕਾਲੋਨੀ ਵਾਸੀਆਂ ਨਾਲ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਮੀਟਿੰਗ ਕੀਤੀ। ਇਸ ਮੌਕੇ ਕਾਲੋਨੀ ਦੇ ਪ੍ਰਧਾਨ ਮਦਨ ਖਰਬੰਦਾ, ਗਗਨਦੀਪ ਸੰਨੀ, ਵਿਜੈ ਤੁੱਲੀ, ਹਰਮੀਤ ਸਿੰਘ ਚੱਠਾ, ਅਤੇ ਹੋਰ ਮੈਂਬਰਾਂ ਨੇ ਕੈਬਨਟ ਮੰਤਰੀ ਨੂੰ ਪਿਛਲੇ ਵਾਪਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਸ ਤਰਾਂ ਡੇਰਾ ਪ੍ਰਬੰਧਕਾਂ ਵੱਲੋਂ ਕਲੋਨੀ ਵਾਸੀਆਂ ਨਾਲ ਧੱਕੇਬਾਜ਼ੀ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਕਲੋਨੀ ਦੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਜੋੜੇਮਾਜਰਾ ਅਤੇ ਬਲਤੇਜ ਪੰਨੂ ਨੇ ਸਾਰੀਆਂ ਸਮੱਸਿਆ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਸੰਤ ਇਨਕਲੇਵ ਵਾਸੀਆਂ ਨੂੰ ਯਕੀਨ ਦਵਾਇਆ ਤੇ ਉਨ੍ਹਾਂ ਨਾਲ ਕੋਈ ਵੀ ਧੱਕੇਬਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਡੇਰਾ ਪ੍ਰਬੰਧਕਾਂ ਅਤੇ ਕਲੋਨੀ ਵਾਸੀਆਂ ਦੇ ਵਿਚਲੇ ਵਿਵਾਦ ਨੂੰ ਵੀ ਜਲਦ ਹੀ ਸੁਲਝਾ ਲਿਆ ਜਾਵੇਗਾ ਅਤੇ ਸਮੂਹ ਕਲੋਨੀ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ।ਇਸ ਮੌਕੇ ਸੰਤ ਇਨਕਲੇਵ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੈਬਨਿਟ ਮੰਤਰੀ ਜੋੜੇਮਜਰਾ ਅਤੇ ਮੀਡੀਆ ਸਲਾਹਕਾਰ ਪੰਨੂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਹੁਣ ਇਸ ਮਸਲੇ ਦਾ ਸਾਰਥਕ ਹੱਲ ਹੋ ਜਾਵੇਗਾ।ਇਸ ਮੌਕੇ ਰਾਜਪਾਲ ਸਿੰਘ,ਪ੍ਰੋਫ ਜਗਦੇਵ ਸਿੰਘ,ਪ੍ਰੋ ਤਰਨਜੀਤ ਸਿੰਘ, ਬਲਜਿੰਦਰ ਸਿੰਘ ਬੀ.ਐਚ ਪ੍ਰੋਪਰਟੀ, ਹਰਪਾਲ ਸਿੰਘ, ਗੋਇਲ ਜੀ,ਅਜੇ ਮਲਹੋਤਰਾ,ਜੀ.ਐਸ ਸਿੱਧੂ ਗਿਆਨੀ ਗੁਰਜੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।