ਅਸ਼ੋਕ ਵਰਮਾ , ਸਿਰਸਾ/ਬਠਿੰਡਾ ,15 ਮਾਰਚ 2023
ਡੇਰਾ ਸੱਚਾ ਸੌਦਾ ਸਿਰਸਾ ਨੇ ਡੇਰਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਖਿਲਾਫ਼ ਜਲੰਧਰ ਦੇ ਪਤਾਰਾ ਪੁਲਿਸ ਥਾਣੇ ’ਚ ਦਰਜ ਐਫਆਈਆਰ ਸਬੰਧੀ ਸਫਾਈ ਦਿੱਤੀ ਹੈ । ਇਸ ਪੁਲਿਸ ਕੇਸ ਨੂੰ ਰੱਦ ਕਰਵਾਉਣ ਲਈ ਡੇਰਾ ਸਿਰਸਾ ਵੱਲੋਂ ਅੱਜ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਗਈ ਹੈ । ਪਟੀਸ਼ਨ ’ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਨੇ 28 ਫਰਵਰੀ 2016 ਨੂੰ ਸਤਿਸੰਗ ਦੌਰਾਨ ਸੰਤ ਕਬੀਰ ਜੀ ਅਤੇ ਰਵਿਦਾਸ ਜੀ ਨਾਲ ਸਬੰਧਿਤ ਇੱਕ ਸਾਖੀ ਸੁਣਾਈ ਸੀ ਇਹ ਸਾਖੀ ਇਤਿਹਾਸ ਦੀਆਂ ਕਈ ਪੁਸਤਕਾਂ ‘ਕਬੀਰ ਲੀਜੇਂਡ’, ‘ਦਾ ਬੀਜਕ ਆਫ਼ ਕਬੀਰ’, ‘ਪਰਮਾਰਥੀ ਸਾਖੀਆਂ’ , ‘ਲਾਰਡ ਕਬੀਰ’ ਆਦਿ ਧਾਰਮਿਕ ਪੁਸਤਕਾਂ ’ਚ ਦਰਜ ਹੈ।
ਡੇਰੇ ਦੇ ਇੱਕ ਬੁਲਾਰੇ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਅੱਜ ਤੱਕ ਕਿਸੇ ਨੇ ਵੀ ਇਨ੍ਹਾਂ ਧਾਰਮਿਕ ਪੁਸਤਕਾਂ ’ਤੇ ਕੋਈ ਇਤਰਾਜ਼ ਨਹੀਂ ਕੀਤਾ। ਸੱਤ ਵਰ੍ਹੇ ਪਹਿਲਾਂ ਡੇਰਾ ਮੁਖੀ ਨੇ ਇਹ ਸਾਖੀ ਸੁਣਾਈ ਸੀ। ਇਸ ਦੌਰਾਨ ਵੀ ਕਿਸੇ ਨੇ ਇਸ ’ਤੇ ਕੋਈ ਇਤਰਾਜ ਨਹੀਂ ਕੀਤਾ। 
ਸ਼ਿਕਾਇਤਕਰਤਾ ਨੇ ਜਾਣਬੁੱਝ ਕੇ ਸਾਖੀ ਦੇ ਸੰਖੇਪ ਹਿੱਸੇ ਨੂੰ ਐਫਆਈਆਰ ਦਾ ਆਧਾਰ ਬਣਾਇਆ ਹੈ। ਉਸ ਹਿੱਸੇ ’ਚ ਵੀ ਮਹਾਨ ਸੰਤ ਰਵਿਦਾਸ ਜੀ ਦੇ ਅਪਮਾਨ ਦੀ ਕੋਈ ਗੱਲ ਨਹੀਂ ਹੈ। ਸਾਖੀ ਵਿੱਚ ਮਹਾਨ ਸੰਤ ਕਬੀਰ ਜੀ ਅਤੇ ਸੰਤ ਰਵਿਦਾਸ ਜੀ ਦੀ ਮਹਿਮਾ ਦੱਸੀ ਗਈ।

ਸ਼ਿਕਾਇਤਕਰਤਾ ਨੇ ਜਾਣਬੁੱਝ ਕੇ ਸਾਖੀ ਦੇ ਸੰਖੇਪ ਹਿੱਸੇ ਨੂੰ ਐਫਆਈਆਰ ਦਾ ਆਧਾਰ ਬਣਾਇਆ ਹੈ। ਉਸ ਹਿੱਸੇ ’ਚ ਵੀ ਮਹਾਨ ਸੰਤ ਰਵਿਦਾਸ ਜੀ ਦੇ ਅਪਮਾਨ ਦੀ ਕੋਈ ਗੱਲ ਨਹੀਂ ਹੈ। ਸਾਖੀ ਵਿੱਚ ਮਹਾਨ ਸੰਤ ਕਬੀਰ ਜੀ ਅਤੇ ਸੰਤ ਰਵਿਦਾਸ ਜੀ ਦੀ ਮਹਿਮਾ ਦੱਸੀ ਗਈ।
ਬੁਲਾਰੇ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ’ਚ ਸਾਰੇ ਧਰਮਾਂ ਤੇ ਜਾਤਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਕਰੋੜਾਂ ਲੋਕ ਇਸ ਗੱਲ ਦੇ ਗਵਾਹ ਹਨ ਕਿ ਨਫ਼ਰਤ ਫਲਾਉਣ ਦੇ ਮਕਸਦ ਨਾਲ ਹੀ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਖਿਲਾਫ਼ ਐਫ਼ਆਈਆਰ ਦਰਜ ਹੋਈ ਹੈ ਜਿਸ ਸਬੰਧੀ ਭਰੋਸਾ ਹੈ ਕਿ ਮਾਣਯੋਗ ਹਾਈਕੋਰਟ ’ਚ ਸਾਨੂੰ ਨਿਆਂ ਜ਼ਰੂਰ ਮਿਲੇਗਾ ।ਬੁਲਾਰੇ ਨੇ ਦੱਸਿਆ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ’ਚ ਅਗਲੀ ਸੁਣਵਾਈ 30 ਮਈ 2023 ਨੂੰ ਤੈਅ ਕੀਤੀ ਗਈ ਹੈ ।