ਰਘਵੀਰ ਹੈਪੀ , ਬਰਨਾਲਾ 6 ਮਾਰਚ 2023
ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ ਨਿਰਦੇਸ਼ਾਂ ਹੇਠ ਝੋਨੇ ਦੇ ਸੀਜਨ ਦੌਰਾਨ ਖਪਤਕਾਰਾਂ ਨੂੰ ਨਿਰੰਤਰ ਤੇ ਨਿਰਵਿਘਨ ਬਿਜਲੀ ਦੀ ਸਪਲਾਈ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਡਾਇਰੈਕਟਰ ਡਿਸਟ੍ਰਿਬਿਯੂਸ਼ਨ ਇੰਜ ਡੀਪੀਐਸ ਗਰੇਵਾਲ ਵਲੋਂ ਵੰਡ ਹਲਕਾ ਬਰਨਾਲਾ ਦਾ ਦੌਰਾ ਕਰਕੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਇੰਜ ਗਰੇਵਾਲ ਨੇ ਅਧਿਕਾਰੀਆਂ ਨੂੰ ਆਉਂਦੇ ਝੋਨੇ ਤੇ ਗਰਮੀ ਦੇ ਸੀਜਨ ਦੇ ਮੱਦੇਨਜ਼ਰ ਹੁਣ ਤੋਂ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਪਲਾਈ ਨੂੰ ਨਿਰਵਿਘਨ ਤੇਜ ਨਿਰੰਤਰ ਬਣਾਉਣ ਲਈ ਮੈਂਟੇਨਸ ਸਬੰਧੀ ਜਿੰਨੇ ਵੀ ਕੰਮ ਹਨ, ਉਹ ਸਮੇਂ ਸਿਰ ਪੂਰੇ ਕਰ ਲਏ ਜਾਣ। ਇਸ ਲਈ ਉਹਨਾਂ ਨੇ ਗਰਿੱਡਾਂ ਦੀ ਸਮੱਰਥਾ ਵਧਾਉਣ, ਨਵੇਂ ਗਰਿੱਡਾਂ ਦੀ ਉਸਾਰੀ ਕਰਨ, ਓਵਰਲੋਡ 66/11 ਕੇ.ਵੀ. ਲਾਈਨਾਂ ਨੂੰ ਅੰਡਰਲੋਡ ਕਰਨ ਅਤੇ ਖੇਤੀਬਾੜੀ ਕੁਨੈਕਸ਼ਨਾਂ ਦੇ ਓਵਰਲੋਡ ਹੋਏ ਟਰਾਂਸਫਾਰਮਰਾਂ ਨੂੰ ਮਿਤੀਬੱਧ ਅੰਡਰਲੋਡ ਕਰਨ ਦੀਆਂ ਹਦਾਇਤਾਂ ਕੀਤੀਆਂ।
ਇਸ ਤੋਂ ਇਲਾਵਾ, ਇੰਜ ਗਰੇਵਾਲ ਵਲੋਂ ਬਿਜਲੀ ਲੋਕਾਂ ਦੇ ਨੁਮਾਇੰਦੇਆ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਬਿਜਲੀ ਨਾਲ ਸਬੰਧਿਤ ਸਿਕਾਇਤਾਂ ਸੁਣਨ ਦੇ ਨਾਲ-ਨਾਲ ਉਹਨਾਂ ਨੂੰ ਬਿਜਲੀ ਚੋਰੀ ਰੋਕਣ ਅਤੇ ਮਹਿਕਮੇ ਦੇ ਵਿਕਾਸ ਕੰਮਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਹਨਾਂ ਵੱਲੋਂ ਮੌਕੇ ਤੇ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਪਬਲਿਕ ਨਾਲ ਵਧੀਆ ਵਿਵਹਾਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਜਿਸਨੂੰ ਲੈ ਕੇ ਹਲਕਾ ਬਰਨਾਲਾ ਦੇ ਬਿਜਲੀ ਅਧਿਕਾਰੀਆਂ ਅਤੇ ਲੋਕ ਨੁਮਾਂਇੰਦਿਆਂ ਵੱਲੋਂ ਇੰਜ ਗਰੇਵਾਲ ਦਾ ਧੰਨਵਾਦ ਪ੍ਰਗਟਾਇਆ ਗਿਆ।
ਇਸ ਤੋਂ ਪਹਿਲਾਂ, ਮੀਟਿੰਗ ਵਿਚ ਇੰਜ. ਸੰਦੀਪ ਗੁਪਤਾ, ਮੁੱਖ ਇੰਜੀਨੀਅਰ/ਦੱਖਣ,ਇੰਜ. ਤੇਜ ਬਾਂਸਲ, ਉਪ ਮੁੱਖ ਇੰਜੀਨੀਅਰ/ਵੰਡ ਹਲਕਾ ਬਰਨਾਲਾ, ਇੰਜ. ਅਰਸ਼ਦੀਪ ਸਿੰਘ, ਵਧੀਕ ਨਿਗਰਾਨ ਇੰਜ. ਵੰਡ ਮੰਡਲ ਸ਼ਹਿਰੀ ਬਰਨਾਲਾ, ਇੰਜ. ਪ੍ਰੀਤ ਮਹਿੰਦਰ ਸਿੰਘ ਵਧੀਕ ਨਿਗਰਾਨ ਇੰਜ. ਵੰਡ ਮੰਡਲ ਦਿਹਾਤੀ ਬਰਨਾਲਾ, ਇੰਜ. ਹਰਵਿੰਦਰ ਸਿੰਘ, ਵਧੀਕ ਨਿਗਰਾਨ ਇੰਜ. ਵੰਡ ਮੰਡਲ ਮਲੇਰਕੋਟਲਾ, ਇੰਜ. ਚਰਨਜੀਤ ਸਿੰਘ ਵਧੀਕ ਨਿਗਰਾਨ ਇੰਜ. ਵੰਡ ਮੰਡਲ ਧੂਰੀ, ਇੰਜ. ਦੀਪ ਇੰਦਰ ਸਿੰਘ, ਵਧੀਕ ਨਿਗਰਾਨ ਇੰਜ. ਪੀ ਤੇ ਐਮ ਮ਼ੰਡਲ ਬਰਨਾਲਾ, ਇੰਜ. ਸੁਖਦਰਸ਼ਨਪਾਲ ਸਿੰਘ, ਵਧੀਕ ਨਿਗਰਾਨ ਇੰਜ. ਟਰਾਂਸਮਿਸ਼ਨ ਲਾਇਨਜ਼ ਪਟਿਆਲਾ, ਇੰਜ. ਨਰਿੰਦਰਪਾਲ ਸਿੰਘ, ਵਧੀਕ ਨਿਗਰਾਨ ਇੰਜ./ਏ.ਪੀ.ਡੀ.ਆਰ.ਪੀ. ਸੰਗਰੂਰ ਵੀ ਮੌਜੂਦ ਰਹੇ।
ਜਦਕਿ ਲੋਕਾਂ ਦੇ ਨੁਮਾਇੰਦਿਆ ਨਾਲ ਮੀਟਿੰਗ ਦੌਰਾਨ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਗੁਰਦੀਪ ਸਿੰਘ ਬਾਠ, ਸ਼੍ਰੀ ਹਸਨਪ੍ਰੀਤ ਭਾਰਦਵਾਜ, ਓ.ਐਸ.ਡੀ. ਟੂ ਮਨਿਸਟਰ, ਸ਼੍ਰੀ ਸੁਰਿੰਦਰ ਸਿੰਘ, ਪੀ.ਏ. ਟੂ ਐਮ.ਐਲ.ਏ. ਭਦੌੜ ਅਤੇ ਸ਼੍ਰੀ ਪਰਮਿੰਦਰ ਸਿੰਘ ਪੁੰਨੂ ਕਾਤਰੋ ਵੀ ਸ਼ਾਮਿਲ ਰਹੇ।