ਮੌਤ ਦਾ ਖੁੱਲ੍ਹਿਆ ਭੇਦ, ਪਰਿਵਾਰ ਨੇ ਕਿਹਾ, ਦੋਸ਼ੀਆਂ ਖਿਲਾਫ ਦਰਜ਼ ਕਰੋ ਕੇਸ
ਹਰਿੰਦਰ ਨਿੱਕਾ , ਬਰਨਾਲਾ 25 ਫਰਵਰੀ 2023
ਲੰਘੀ ਕੱਲ੍ਹ ਸ਼ਿਵ ਵਾਟਿਕਾ ਕਲੋਨੀ ਅੰਦਰੋਂ, ਕਾਰ ਵਿੱਚੋਂ ਸ਼ੱਕੀ ਹਾਲਤ ‘ਚ ਬਰਾਮਦ ਹੋਈ ਲਾਸ਼ ਦਾ ਭੇਦ, ਮ੍ਰਿਤਕ ਦੁਆਰਾ ਮੌਤ ਤੋਂ ਪਹਿਲਾਂ ਆਪਣੇ ਦੋਸਤ ਨੂੰ ਰਿਕਾਰਡ ਕਰਕੇ, ਸੈਂਡ ਕੀਤੀ ਵੀਡੀੳ ਤੋਂ ਬਾਅਦ ਖੁੱਲ੍ਹ ਗਿਆ ਹੈ। ਵੀਡੀੳ ਵਿੱਚ ਗੁਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਚੱਠੇ ਨਕਟੇ (ਸੁਨਾਮ) ਜਿਲ੍ਹਾ ਸੰਗਰੂਰ ਕਹਿ ਰਿਹਾ ਹੈ ਕਿ ਮੈਨੂੰ ਸੋਨੀ ਨੇ ਬਰਬਾਦ ਕਰ ਕਾਸੇ ਜੋਗਾ ਨਹੀਂ ਛੱਡਿਆ। ਹੁਣ ਉਹ ਕਿਰਾਏ ਦੇ ਮਕਾਨ ਵਿੱਚੋਂ ਮੈਨੂੰ ਬਾਹਰ ਕੱਢ ਦਿੰਦੀ ਹੈ ਤੇ ਕੁੱਟਮਾਰ ਵੀ ਕਰਦੀ ਹੈ। ਉਹ ਇਹ ਵੀ ਬੋਲ ਰਿਹਾ ਹੈ ਕਿ ਮੈਨੂੰ ਸੋਨੀ ਦਾ ਭਰਾ ਵੀ ਕੁੱਟਦਾ ਰਿਹਾ ਹੈ। ਮਕਾਨ ਵਿੱਚ ਪਿਆ ਘਰੇਲੂ ਸਮਾਨ , ਵੀ ਮੇਰਾ ਹੀ ਹੈ। ਮੈਨੂੰ ਸੋਨੀ ਤੇ ਉਸ ਦੀ ਮਾਂ ਨੇ ਮਰਨ ਲਈ ਮਜਬੂਰ ਕਰ ਦਿੱਤਾ ਹੈ। ਵੀਡੀੳ ਵਿੱਚ ਗੁਰਜੀਤ ਸਿੰਘ ਸੰਗੀਨ ਦੋਸ਼ ਇਹ ਵੀ ਲਾ ਰਿਹਾ ਹੈ ਕਿ ਕਈ ਵਾਰ, ਸੋਨੀ ਵਗੈਰਾ ਨੇ, ਉਸ ਨੂੰ ਮਾਰ ਦੇਣ ਲਈ, ਕਈ ਵਾਰ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਬਰਨਾਲਾ ਟੂਡੇ/ ਟੂਡੇ ਨਿਊਜ ਨੂੰ ਇਹ ਵੀਡੀੳ ਮ੍ਰਿਤਕ ਗੁਰਜੀਤ ਸਿੰਘ ਦੀ ਮਾਸੀ ਦੇ ਪੁੱਤ ਗੁਰਪ੍ਰੀਤ ਸਿੰਘ ਨੇ ਭੇਜੀ ਹੈ। ਉੱਧਰ ਮ੍ਰਿਤਕ ਦੀ ਭੈਣ ਨਿੱਕੀ ਕੌਰ ਨੇ ਕਿਹਾ ਕਿ ਮੇਰੇ ਭਰਾ ਦੀ ਮੌਤ ਲਈ, ਉਸਦੀ ਪ੍ਰੇਮਿਕਾ ਸੋਨੀ ਤੇ ਉਸ ਦੀ ਮਾਂ ਹੀ ਜਿੰਮੇਵਾਰ ਹਨ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ, ਸਾਨੂੰ ਇਨਸਾਫ ਦਿੱਤਾ ਜਾਵੇ। ਡੀਐਸਪੀ ਸਤਵੀਰ ਸਿੰਘ ਬੈਂਸ ਨੇ ਕਿਹਾ ਕਿ ਫਿਲਹਾਲ ਪੁਲਿਸ ਨੂੰ ਮ੍ਰਿਤਕ ਦੇ ਪਰਿਵਾਰ ਨੂੰ ਕੋਈ ਵੀਡੀੳ ਵਗੈਰਾ ਨਹੀਂ ਦਿੱਤੀ। ਵੀਡੀੳ ਸੁਣਨ ਤੋਂ ਬਾਅਦ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।