ਪਰਸ਼ੂਰਾਮ ਬ੍ਰਾਹਮਣ ਸਭਾ ਨੇ 21 ਸਕੂਲਾਂ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Advertisement
Spread information
ਰਾਜੇਸ਼ ਗੋਤਮ , ਪਟਿਆਲਾ 4 ਜਨਵਰੀ 2023
     ਸਨਾਤਨ ਧਰਮ ਕਸ਼ਾ ਸ਼ਾਖਾ ਵਲੋਂ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਮਹਾਵੀਰ ਰਸੋਈ ਵਿਖੇ ਪ੍ਰਸ਼ਨ ਉਤਰ ਪ੍ਰੀਖਿਆ ਵਿਚ ਫਸਟ ਆਏ 21 ਸਕੂਲਾਂ ਦੇ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਗੀਤਾ ਤੇ ਸ਼ਲੋਕ ਦੀ ਕਿਤਾਬ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਜੈ ਕ੍ਰਿਸ਼ਨ ਆਤਮਾ ਰਾਮ ਕੁਮਾਰ ਸਭਾ ਸਕੂਲ ਨੂੰ 11 ਹਜ਼ਾਰ ਰੁਪਏ, ਦੂੁਜਾ ਇਨਾਮ ਸ੍ਰੀ ਰਾਮ ਆਰੀਆ ਸਕੂਲ ਨੂੰ 5100 ਅਤੇ ਤੀਜਾ ਇਨਾਮ ਹਰਨਾਜ਼ ਕੌਰ ਪੈਪਸੂ ਇੰਟਰਨੈਸ਼ਨਲ ਸਕੂਲ 3100 ਰੁਪਏ ਸਮਾਜ ਸੇਵਕ ਭਗਵਾਨ ਦਾਸ ਜੁਨੇਜਾ ਵਲੋਂ ਦੇ ਕੇ ਉਤਸ਼ਾਹ ਵਧਾਇਆ ਗਿਆ। ਇਸ ਮੌਕੇ ਟੰਡਨ ਬੰਧੂਆਂ ਵਲੋਂ ਸਜਾਏ ਗਏ ਮੰਚ ਤੋਂ ਰਜਿੰਦਰ ਸ਼ਰਮਾ ਨੇ ਵੈਦਿਕ ਮੰਤਰਾਂ ਦਾ ਸ਼ੁਭਆਰੰਭ ਕੀਤਾ ਅਤੇ ਸ਼ਿਵ ਕੁਮਾਰ ਸ਼ਰਮਾ ਅਤੇ ਨਗਰ ਪ੍ਰਧਾਨ ਰਾਜੇਸ਼ ਜੋਲੀ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਸਨਾਤਨ ਧਰਮ ਦੀ ਤਰੱਕੀ ਲਈ ਇਕਜੁਟ ਹੋ ਜਾਣਾ ਚਾਹੀਦਾ ਹੈ ਤਾਂ ਜੋ ਪੂਰੇ ਦੇਸ਼ ਵਿਚ ਸਨਾਤਨ ਧਰਮ ਦੀ ਜੈ ਜੈ ਕਾਰ ਹੋਵੇ। ਇਸ ਮੌਕੇ ਸੁਨੀਲ ਅਗਰਵਾਲ ਵਲੋਂ ਰਾਧਿਕਾ ਨਾਮ ਦੀ ਵਿਦਿਆਰਥਣ ਨੂੰ ਸਾਈਕਲ ਵੀ ਭੇਂਟ ਕੀਤਾ ਗਿਆ ਅਤੇ ਸਾਤਵਿਕ ਸ਼ਰਮਾ ਅਤੇ ਤਾਨੀਆ ਸ਼ਰਮਾ ਨੇ ਭਗਵਤ ਗੀਤਾ ਦੇ ਸ਼ਲੋਕ ਅਤੇ ਮੰਤਰ ਉਚਾਰਨ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਸੌਰਭ ਜੈਨ, ਡੀ. ਡੀ. ਸ਼ਰਮਾ, ਆਰ. ਸੀ. ਸ਼ਾਰਦਾ, ਵਿਸ਼ੇਸ਼ਵਰ ਪ੍ਰਸ਼ਾਦ ਸ਼ਰਮਾ, ਮੀਨਾ ਸ਼ਰਮਾ, ਅਜੇ ਸ਼ਰਮਾ, ਜੈ ਸੀਆ ਰਾਮ ਮਿਸ਼ਰਾ, ਬੀ. ਬੀ. ਅੱਤਰੀ, ਵਿਨੋਦ ਸ਼ਰਮਾ, ਚੰਦਨ ਮੋਹਨ ਸ਼ਰਮਾ, ਮੋਦਨਾਥ, ਚਿੰਤਾ ਮਣੀ, ਜੀਵਨ ਸ਼ਰਮਾ, ਰਾਜੇਸ਼ ਸ਼ਰਮਾ, ਤਰਸੇਮ ਸ਼ਰਮਾ, ਡਾ. ਰਾਜਨ ਸ਼ਰਮਾ, ਯਤਿੰਦਰ ਸ਼ਰਮਾ, ਬਲਦੇਵ ਸ਼ਰਮਾ, ਵਿਜੇ ਸ਼ਰਮਾ, ਰਾਜੀਵ ਗੋਇਲ, ਰਾਜੀਵ ਸ਼ਰਮਾ, ਦੀਪਕ ਮਲਹੋਤਰਾ, ਗਗਨ ਸ਼ਰਮਾ, ਕੇ. ਪੀ. ਸ਼ਰਮਾ ਆਦਿ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!