ਗੁਰਦੀਪ ਸਿੰਘ ਬਾਠ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Advertisement
Spread information

 ਮੀਤ ਹੇਅਰ ਤੇ ਚੇਤਨ ਜੌੜੇਮਾਜਰਾ ਦੀ ਹਾਜ਼ਰੀ ’ਚ ਸਾਂਭਿਆ ਜ਼ਿੰਮਾ

ਜ਼ਿਲ੍ਹੇ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾਣਗੇ: ਬਾਠ


ਹਰਿੰਦਰ ਨਿੱਕਾ , ਬਰਨਾਲਾ, 2 ਫਰਵਰੀ 2023
    ਜ਼ਿਲ੍ਹਾ ਯੋਜਨਾ ਕਮੇਟੀ ਬਰਨਾਲਾ ਦੇ ਚੇਅਰਮੈਨ ਵਜੋਂ ਅੱਜ ਸ. ਗੁਰਦੀਪ ਸਿੰਘ ਬਾਠ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਹੁਦਾ ਸੰਭਾਲਿਆ। ਉਨ੍ਹਾਂ ਆਪਣਾ ਅਹੁਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ’ਚ ਸੰਭਾਲਿਆ।                                 
       ਅਹੁਦਾ ਸੰਭਾਲਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ. ਬਾਠ ਨੇ ਕਿਹਾ ਕਿ ਕਮੇਟੀ ਅਧੀਨ ਜਾਰੀ ਹੋਣ ਵਾਲੇ ਵਿਕਾਸ ਫੰਡਾਂ ਨਾਲ ਜ਼ਿਲ੍ਹੇ ਦੇ ਚਹੁੰਪੱਖੀ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾਣਗੇ ਤੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ’ਚ ਪੂਰੀਆਂ ਸਹੁੂਲਤਾਂ ਯਕੀਨੀ ਬਣਾਈਆਂ ਜਾਣਗੀਆਂ। 
 ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਚੇਅਰਮੈਨ ਗੁਰਦੀਪ ਸਿੰੰਘ ਬਾਠ ਅਤੇ ਸਮੁੱਚੀ ਟੀਮ ਵੱਲੋਂ ਜ਼ਿਲ੍ਹੇ ਦੇ ਵਿਕਾਸ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਸ. ਗੁਰਦੀਪ ਸਿੰਘ ਬਾਠ ਨੂੰ ਮੁਬਾਰਕਬਾਦ ਦਿੱਤੀ।                                         
   ਸ. ਬਾਠ ਦੇ ਅਹੁਦਾ ਸੰਭਾਲਣ ਮੌਕੇ ਵਿਧਾਇਕ ਮਹਿਲ ਕਲਾਂ ਸ੍ਰੀ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਸ੍ਰੀ ਲਾਭ ਸਿੰਘ ਉਗੋਕੇ, ਸ਼ੂਗਰਫੈੱਡ ਦੇ ਚੇਅਰਮੈਨ ਸ੍ਰੀ ਨਵਦੀਪ ਸਿੰਘ ਜੀਦਾ, ਪੰਜਾਬ ਸੀਡ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਮਹਿੰਦਰ ਸਿੰਘ ਸਿੱਧੂ, ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੇ ਚੇਅਰਮੈਨ ਸ੍ਰੀ ਅੰਮ੍ਰਿਤ ਲਾਲ ਅੱਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਸੰਗਰੂਰ ਦੇ ਚੇਅਰਮੈਨ ਸ੍ਰੀ ਗੁਰਮੇਲ ਸਿੰਘ ਘਰਾਚੋਂ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਨਿਯੁਕਤ ਸ੍ਰੀ ਰਾਮ ਤੀਰਥ ਮੰਨਾ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ,                                  ਐੱਸਐੱਸਪੀ ਸ੍ਰੀ ਸੰਦੀਪ ਕੁਮਾਰ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਮਵੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਅਤੇ ਤਪਾ ਸ੍ਰੀ ਗੋਪਾਲ ਸਿੰਘ, ਮੁੱਖ ਮੰਤਰੀ ਦਫਤਰ ਫ਼ੀਲਡ ਅਫਸਰ ਸ੍ਰੀ ਸੁਖਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਮਾਨਸਾ ਸ੍ਰੀ ਜਸਪਾਲ ਸਿੰਘ ਦਾਤੇਵਾਸ, ਐੱਮਸੀ ਰੁਪਿੰਦਰ ਸਿੰਘ ਸੀਤਲ, ਡਾ. ਸੁਖਚੈਨ ਸਿੰਘ ਧੂਰਕੋਟ ਤੇ ਹੋਰ ਪਤਵੰਤੇ ਹਾਜ਼ਰ ਸਨ।
Advertisement
Advertisement
Advertisement
Advertisement
error: Content is protected !!