ਦੇਸੀ ਘਿਓ ਦੀ ਪੰਜੀਰੀ ਤੇ ਮਲਾਈ ਪਨੀਰ ਕੋਪਤੇ ਨਾਲ ਸਾਧ ਸੰਗਤ ਨੇ ਕੁਝ ਮਿੰਟਾਂ ਚ ਸ਼ਰਧਾ ਨਾਲ ਛਕਿਆ ਲੰਗਰ
ਬੀ.ਟੀ.ਐਨ.ਸਲਾਬਤਪੁਰਾ,29 ਜਨਵਰੀ 2023
ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਚ ਸਲਾਬਤਪੁਰਾ ਵਿਖੇ ਜੁੜੀ ਲੱਖਾਂ ਦੀ ਗਿਣਤੀ ਚ ਸਾਧ ਸੰਗਤ ਨੂੰ ਰੂਹਾਨੀਅਤ ਦੀ ਸਿੱਖਿਆ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਹੁਕਮਾਂ ਤੇ ਪੁਰਾਤਨ ਸ਼ਾਹੀ ਲੰਗਰ ਛਕਾਇਆ ਗਿਆ। ਜਿਸ ਨੂੰ ਸਾਧ ਸੰਗਤ ਨੇ ਸ਼ਰਧਾ ਤੇ ਪ੍ਰੇਮ ਪੂਰਵਕ ਗ੍ਰਹਿਣ ਕੀਤਾ। ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਧ ਸੰਗਤ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਵਿੱਤਰ ਦਿਹਾੜੇ ਮੌਕੇ 25 ਜਨਵਰੀ ਨੂੰ ਭੰਡਾਰੇ ਤੇ ਪੰਜਾਬ ਦਾ ਪਵਿੱਤਰ ਭੰਡਾਰਾ ਰਾਜਗੜ੍ਹ – ਸਲਾਬਤਪੁਰਾ ਦਰਬਾਰ ਵਿਖੇ ਮਨਜੂਰ ਕੀਤਾ ਗਿਆ ਸੀ। ਜਿਸ ਦੀ ਖੁਸ਼ੀ ਚ ਸਾਧ ਸੰਗਤ ਨੇ ਸਲਾਬਤਪੁਰਾ ਵਿਖੇ ਪੁੱਜ ਕੇ ਭੰਡਾਰੇ ਦੀ ਖੁਸ਼ੀ ਪ੍ਰਾਪਤ ਕੀਤੀ। ਪੂਜਨੀਕ ਗੁਰੂ ਜੀ ਦੇ ਇਲਾਹੀ ਵਚਨਾਂ ਅਨੁਸਾਰ ਪਵਿੱਤਰ ਭੰਡਾਰੇ ਦੀ ਖੁਸ਼ੀ ਵਿੱਚ ਰੂਹਾਨੀ ਭੰਡਾਰਾ ਚ ਪਹੁੰਚੀ ਲੱਖਾਂ ਦੀ ਸਾਧ ਸੰਗਤ ਲਈ ਜਿੱਥੇ ਪੂਜਨੀਕ ਗੁਰੂ ਜੀ ਨੇ ਰੂਹਾਨੀਅਤ ਦੀ ਸਿੱਖਿਆ ਦੇ ਕੇ ਪੂਰਨ ਸਤਿਗੁਰੂ ਦੇ ਲੜ੍ਹ ਲੱਗ ਕੇ ਮਾਨਵਤਾ ਭਲਾਈ ਦੇ ਕਾਰਜ ਕਰਨ ਦਾ ਸੱਦਾ ਦਿੱਤਾ, ਉੱਥੇ ਹੀ ਸਮੁੱਚੀ ਸਾਧ ਸੰਗਤ ਸਮੇਤ ਪਵਿੱਤਰ ਭੰਡਾਰੇ ਤੇ ਪਹੁੰਚੀ ਸਾਧ ਸੰਗਤ ਸਮੇਤ ਪਤਵੰਤਿਆਂ ਨੂੰ ਸਮਾਜ ਅੰਦਰੋਂ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਇੱਕਜੁਟ ਹੋ ਕੇ ਇੱਕ ਜ਼ੋਰਦਾਰ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਦੇ ਹੁਕਮਾਂ ਮੁਤਾਬਕ ਸਾਧ ਸੰਗਤ ਲਈ ਸ਼ਾਹੀ ਲੰਗਰ ਤੇ ਸਰੀਰਕ ਤੰਦਰੁਸਤੀ ਲਈ ਦੇਸੀ ਘਿਓ ਦੀ ਪੰਜੀਰੀ ਪ੍ਰਸ਼ਾਦ ਦੇ ਰੂਪ ਚ ਵੰਡੀ ਗਈ। ਜਿਸ ਨੂੰ ਦਰਬਾਰ ਤੋ ਇਲਾਵਾ ਵੱਖ ਵੱਖ ਬਲਾਕਾਂ ਵਿਚ ਹਜਾਰਾਂ ਸੇਵਾਦਾਰਾਂ ਦੁਆਰਾ ਬੇਹੱਦ ਘੱਟ ਸਮੇਂ ਦੇ ਵਿਚ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਵਿੱਤਰ ਪਰਸ਼ਾਦੇ ਦੇ ਨਾਲ ਮਲਾਈ ਪਨੀਰ ਕੋਪਤਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ। ਜ਼ਿੰਮੇਵਾਰ ਰਾਜਿੰਦਰ ਇੰਸਾਂ ਤੇ ਨਿਰਮਲ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਹੁਕਮਾਂ ਮੁਤਾਬਕ ਦੇਸੀ ਘਿਓ ਦੀ ਪੰਜੀਰੀ ਕੁਝ ਹੀ ਘੰਟਿਆਂ ਵਿੱਚ ਤਿਆਰ ਕੀਤੀ ਗਈ ਹੈ, ਜਿਸ ਨੂੰ ਬਦਾਮ, ਕਾਜੁ, ਖ਼ਸਖ਼ਸ, ਕਾਲੀ ਮਿਰਚ, ਪਿਸਤਾ ਤੇ ਦਾਖਾਂ ਪਾ ਕੇ ਦਰਬਾਰ ਸਮੇਤ ਵੱਖ ਵੱਖ ਬਲਾਕਾਂ ਵਿਚ ਲੱਖਾਂ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਵਿੱਤਰ ਪਰਸ਼ਾਦੇ ਦੇ ਨਾਲ ਦਾਲੇ ਵਿਚ ਮਲਾਈ ਪਨੀਰ ਕੋਪਤਾ ਬਣਾਇਆ ਗਿਆ। ਜਿਸ ਨੂੰ ਪੂਜਨੀਕ ਗੁਰੂ ਜੀ ਵੱਲੋ ਪਵਿੱਤਰ ਦ੍ਰਿਸ਼ਟੀ ਪਾਏ ਜਾਣ ਤੋਂ ਬਾਅਦ ਹਜਾਰਾਂ ਦੀ ਗਿਣਤੀ ਵਿਚ ਸੇਵਾਦਾਰਾਂ ਵਲੋਂ ਕੁਝ ਕੂ ਮਿੰਟਾਂ ਵਿੱਚ ਹੀ ਸਾਧ ਸੰਗਤ ਨੂੰ ਛਕਾਇਆ ਗਿਆ। ਉਹਨਾਂ ਦੱਸਿਆ ਕਿ ਦੇਸੀ ਘਿਓ ਦੀ ਪੰਜੀਰੀ ਤੇ ਮਲਾਈ ਪਨੀਰ ਕੋਪਤਾ ਬਣਾਉਣ ਲਈ ਟਰੱਕਾਂ ਦੇ ਟਰੱਕ ਸਮੱਗਰੀ ਇਸਤੇਮਾਲ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਹੁਕਮਾਂ ਅਨੁਸਾਰ ਪ੍ਰਤੀ ਸਤਿਸੰਗੀ ਨੂੰ 400 ਗ੍ਰਾਮ ਪੰਜੀਰੀ ਦਾ ਲੱਡੂ ਪ੍ਰਸ਼ਾਦ ਦੇ ਰੂਪ ਚ ਦਿੱਤਾ ਗਿਆ ਹੈ।