ਰਘਵੀਰ ਹੈਪੀ , ਬਰਨਾਲਾ, 25 ਜਨਵਰੀ 2023
ਇੱਥੇ ਐਨ.ਐਸ.ਐਸ ਯੂਨਿਟਾਂ ਦੇ ਵਲੰਟੀਅਰਾਂ ਵੱਲੋਂ ਬਰਨਾਲਾ ਸ਼ਹਿਰ ਅੰਦਰ ਟਰੈਕਟਰ, ਟਰਾਲੀਆਂ, ਗੱਡੀਆਂ ਅਤੇ ਆਵਾਜਾਈ ਦੇ ਹੋਰਨਾਂ ਸਾਧਨਾਂ ਉਤੇ ਰਿਫਲੈਕਟਰ ਲਗਾਏ ਗਏ।
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਬਰਨਾਲਾ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਵੱਖ ਵੱਖ ਐਨ.ਐਸ.ਐਸ ਯੂਨਿਟਾਂ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਬਾਜ਼ਾਰ ਅਤੇ ਚੌਕਾਂ ਵਿਚ ਵਾਹਨਾਂ ਉਪਰ ਰਿਫਲੈਕਟਰ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਰਾਤ ਸਮੇਂ ਧੁੰਦ ਕਾਰਨ ਵਾਪਰਦੇ ਹਾਦਸਿਆਂ ਤੋਂ ਬਚਾਅ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਵਾਜਾਈ ਦੇ ਸਾਧਨਾਂ ਉਪਰ ਰਿਫਲੈਕਟ ਕਰਨ ਵਾਲੀਆਂ ਲਾਈਟਾਂ ਜਾਂ ਰਿਫਲੈਕਟਰ ਲਗਾ ਕੇ ਚੱਲਣ।
ਇਸ ਮੌਕੇ ਐਨ.ਐਸ.ਐਸ ਵਲੰਟੀਅਰ ਲਵਪ੍ਰੀਤ ਸ਼ਰਮਾ ਹਰੀਗੜ੍ਹ, ਨਰਿੰਦਰ ਸਿੰਘ ਬਾਠ, ਮੋਹਿਤ ਕੁਮਾਰ, ਲਵਪ੍ਰੀਤ ਸਿੰਘ ਤੋਂ ਇਲਾਵਾ ਪ੍ਰੋਗਰਾਮ ਅਫਸਰ ਮੈਡਮ ਰੇਣੂ ਮਿੱਤਲ, ਡਾ. ਆਰ ਪੀ ਐਸ ਡੀ ਸ ਸ ਸ ਬਰਨਾਲਾ, ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਟੈ੍ਫਿਕ ਮੁਲਾਜ਼ਮ ਏ.ਐਸ.ਆਈ ਜਗਪਾਲ ਸਿੰਘ ਅਤੇ ਅਮਰੀਕ ਸਿੰਘ, ਹੌਲਦਾਰ ਗੁਰਚਰਨ ਸਿੰਘ ਨੇ ਲਗਭਗ 100 ਦੇ ਕਰੀਬ ਆਵਾਜਾਈ ਦੇ ਸਾਧਨਾਂ ‘ਤੇ ਰਿਫਲੈਕਟਰ ਲਗਵਾਏ।