ਮਾਸੂਮ ਨਾਲ ਰੇਪ ਕਰਨ ਵਾਲੇ ਹੈਵਾਨ ਤੇ ਕੇਸ ਦਰਜ਼

Advertisement
Spread information

ਦੋਸ਼ੀ ਨੂੰ ਹੋ ਸਕਦੀ ਹੈ ਸਜਾ ਏ ਮੌਤ ! ਫਾਸਟਟ੍ਰੈਕ ਅਦਾਲਤ ਚ, ਹੋਊਗੀ ਸੁਣਵਾਈ


ਹਰਿੰਦਰ ਨਿੱਕਾ / ਮਨੀ ਗਰਗ ਬਰਨਾਲਾ 19 ਮਈ 2020

ਸ਼ਿਵ ਵਾਟਿਕਾ ਕਲੋਨੀ ਦੇ ਰਹਿਣ ਵਾਲੇ ਕਰੀਬ 19 ਵਰ੍ਹਿਆਂ ਦੇ ਰਵਪ੍ਰੀਤ ਸਿੰਘ ਦੇ ਵਿਰੁੱਧ ਆਪਣੀ ਕਲੋਨੀ ਦੀ ਰਹਿਣ ਵਾਲੀ ਕਰੀਬ ਢਾਈ ਕੁ ਸਾਲ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਦੋਸ਼ ਚ, ਪੁਲਿਸ ਨੇ ਦੋਸ਼ੀ ਦੇ ਖਿਲਾਫ ਥਾਣਾ ਸਿਟੀ 1 ਚ, ਕੇਸ ਦਰਜ਼ ਕਰਕੇ ਉਸਨੂੰ ਸਜਾ ਏ ਮੌਤ ਦਿਵਾਉਣ ਦੀ ਨੀਂਹ ਰੱਖ ਦਿੱਤੀ ।

Advertisement

ਮਾਸੂਮ ਬਾਲੜੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਚ, ਕਿਹਾ ਦੋਸ਼ੀ ਰਵਪ੍ਰੀਤ ਸਿੰਘ ਕਾਫੀ ਦਿਨ ਤੋਂ ਬੱਚੀ ਨੂੰ ਵਡਿਆ ਕੇ ਆਪਣੇ ਘਰ ਲੈ ਜਾਂਦਾ ਸੀ। ਕਰੀਬ 15 ਕੁ ਦਿਨ ਪਹਿਲਾਂ ਰਵਪ੍ਰੀਤ ਸਿੰਘ ਦੇ ਘਰ ਬੱਚੀ ਦੇ ਰੋਣ ਕੁਰਲਾਉਣ ਦੀਆਂ ਅਵਾਜਾਂ ਸੁਣ ਕੇ ਉਸ ਦੀ ਗੁਆਂਢਣ ਮੌਕੇ ਤੇ ਪਹੁੰਚ ਗਈ। ਜਿਸ ਨੇ ਦੋਸ਼ੀ ਤੋਂ ਬੱਚੀ ਨੂੰ ਛੁਡਾ ਕੇ ਉਸ ਦੇ ਘਰ ਛੱਡਿਆ ਅਤੇ ਘਟਨਾ ਬਾਰੇ ਦੱਸਿਆ। ਪਰੰਤੂ ਬੱਚੀ ਦਾ ਮਾਮਲਾ ਹੋਣ ਕਰਕੇ ਸਮਾਜ਼ ਚ, ਲਾਜ਼ ਸ਼ਰਮ ਦੀ ਮਾਰੀ ਮੈਂ ਘਟਨਾ ਬਾਰੇ ਪੁਲਿਸ ਨੂੰ ਨਹੀਂ ਦੱਸਿਆ। ਇਸ ਨਾਲ ਦੋਸ਼ੀ ਦਾ ਹੌਸਲਾ ਹੋਰ ਵਧ ਗਿਆ। ਦੋਸ਼ੀ ਰਵਪ੍ਰੀਤ ਸਿੰਘ ਨੇ ਸੋਮਵਾਰ ਨੂੰ ਵੀ ਉਲਾਂਭਾ ਦੇਣ ਤੋਂ ਬਾਅਦ ਹੋਈ ਤਕਰਾਰ ਦੌਰਾਨ ਗੁੰਡਾਗਰਦੀ ਕਰਦੇ ਹੋਏ ਉਸ ਨੂੰ ਘਟਨਾ ਬਾਰੇ ਮੂੰਹ ਖੋਹਲਣ ਤੋਂ ਰੋਕਣ ਲਈ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।

ਮਾਮਲੇ ਦੀ ਤਫਤੀਸ਼ ਅਧਿਕਾਰੀ ਐਸਆਈ ਰਾਜਪਾਲ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਦੀ ਮਾਂ ਦੇ ਬਿਆਨ ਤੇ ਦੋਸ਼ੀ ਰਵਪ੍ਰੀਤ ਸਿੰਘ ਦੇ ਖਿਲਾਫ ਅਧੀਨ ਜੁਰਮ 376 AB/ 506 IPC ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਥਾਣਾ ਸਿਟੀ ਚ, ਕੇਸ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਉਹ ਪੂਰੀ ਵਾਹ ਲਾ ਦੇਣਗੇ। ਤਾਂਕਿ ਦੋਸ਼ੀ ਨੂੰ ਮਿਸਾਲੀ ਸਜ਼ਾ ਮਿਲ ਸਕੇ।

ਦੋਸ਼ੀ ਨੂੰ ਹੋ ਸਕਦੀ ਹੈ ਸਜਾ ਏ ਮੌਤ

ਕਾਨੂੰਨੀ ਮਾਹਿਰਾਂ ਅਨੁਸਾਰ 376 AB ਦੇ ਤਹਿਤ ਦੋਸ਼ੀ ਨੂੰ ਘੱਟ ਤੋਂ ਘੱਟ 20 ਸਾਲ ਅਤੇ ਜਿਊਂਦੇ ਰਹਿਣ ਤੱਕ ਉਮਰ ਕੈਦ ਜਾਂ ਸਜ਼ਾ ਏ ਮੌਤ ਤੱਕ ਵਧਾਈ ਜਾ ਸਕਦੀ ਹੈ। ਇਸੇ ਤਰਾਂ ਪੋਕਸੋ ਐਕਟ ਦੀ ਧਾਰਾ 6 ਤਹਿਤ ਵੀ ਦੋਸ਼ੀ ਉਕਤ ਸਜਾਵਾਂ ਹੋ ਸਕਦੀਆਂ ਹਨ। ਕੇਸ ਦੀ ਸੁਣਵਾਈ ਫਾਸਟਟ੍ਰੈਕ ਅਦਾਲਤ ਚ, ਹੋਵੇਗੀ।

ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਲੋਕ ਮਾਸੂਮ ਬੱਚੀਆਂ ਦੀ ਕੰਜਕਾਂ ਦੇ ਰੂਪ ਚ, ਪੂਜਾ ਕਰਦੇ ਹਨ। ਪਰੰਤੂ ਦੋਸ਼ੀ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਨਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇ। ਤਾਂਕਿ ਅੱਗੇ ਨੂੰ ਕੋਈ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਵੀ ਨਾ ਕਰੇ।

Advertisement
Advertisement
Advertisement
Advertisement
Advertisement
error: Content is protected !!