4161 ਮਾਸਟਰ ਕੇਡਰ ਯੂਨੀਅਨ ਦੀ ਹੋਈ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ

Advertisement
Spread information

4161 ਮਾਸਟਰ ਕੇਡਰ ਯੂਨੀਅਨ ਦੀ ਹੋਈ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ

ਪ੍ਰਦੀਪ ਕਸਬਾ ਸੰਗਰੂਰ, 1 ਜਨਵਰੀ 2023

30 ਤਰੀਕ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਖ ਵੱਖ ਅਧਿਆਪਕ ਯੂਨੀਅਨਾਂ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਮੀਟਿੰਗਾਂ ਕੀਤੀਆਂ। ਇਸ ਤਹਿਤ 4161 ਮਾਸਟਰ ਕੇਡਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਮੀਟਿੰਗ ਹੋਈ। ਜਿਸ ਵਿਚ ਯੂਨੀਅਨ ਵੱਲੋਂ ਯੂਨੀਅਨ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਨਿਯੁਕਤੀ ਪੱਤਰ ਦੇਣ ਦੀ ਬੇਨਤੀ ਕੀਤੀ ਗਈ। ਸਿੱਖਿਆ ਮੰਤਰੀ ਜੀ ਨੇ ਭਰੋਸਾ ਦਿੱਤਾ ਕੇ ਬਹੁਤ ਜਲਦ 4161 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਕੇ ਸਕੂਲਾਂ ਵਿਚ ਭੇਜਿਆ ਜਾ ਰਿਹਾ ਹੈ।

Advertisement

ਯੂਨੀਅਨ ਵੱਲੋਂ ਸਿੱਖਿਆ ਮੰਤਰੀ ਅੱਗੇ ਇਹ ਮੰਗ ਵੀ ਰੱਖੀ ਗਈ ਕੇ 4161 ਮਾਸਟਰ ਕੇਡਰ ਭਰਤੀ ਬਾਰਡਰ ਕੇਡਰ ਦੀ ਭਰਤੀ ਨਹੀਂ ਹੈ। ਕਿਉਂ ਕੇ ਵਿਭਾਗ ਦੇ 24-01-2022 ਦੇ ਸੋਧ ਪੱਤਰ ਅਨੁਸਾਰ ਬਾਰਡਰ ਕੇਡਰ ਤੋਂ ਪੂਰੇ ਪੰਜਾਬ ਦੀ ਭਰਤੀ ਕਰ ਦਿੱਤੀ ਗਈ ਸੀ। ਇਸ ਲਈ ਸਾਰੇ ਪੰਜਾਬ ਦੇ ਜਿਲ੍ਹਿਆਂ ਵਿੱਚ ਸਟੇਸ਼ਨ ਖੋਲ੍ਹੇ ਜਾਣ। ਇਸ ਮੰਗ ਉੱਪਰ ਸਿੱਖਿਆ ਮੰਤਰੀ ਜੀ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ।

ਇਸ ਤੋਂ ਇਲਾਵਾ ਸਾਇੰਸ, ਮੈਥ ਅਤੇ ਅੰਗਰੇਜ਼ੀ ਦੀਆਂ 598 ਪੋਸਟਾਂ ਨੂੰ ਡੀ ਰਿਜ਼ਰਵ ਕਰਨ ਦੀ ਮੰਗ ਰੱਖੀ ਗਈ। ਪਰ ਸਿੱਖਿਆ ਮੰਤਰੀ ਨੇ ਕਾਨੂੰਨੀ ਅੜਚਣ ਹੋਣ ਕਾਰਨ ਪੋਸਟਾਂ ਨੂੰ ਡੀ ਰਿਜ਼ਰਵ ਕਰਨ ਵਿੱਚ ਅਸਮਰੱਥਤਾ ਜਤਾਈ। ਸਿੱਖਿਆ ਮੰਤਰੀ ਨੇ 4161 ਵਿਚ ਬੈਕਲੌਗ ਪੋਸਟਾਂ ਨੂੰ ਡੀ ਰਿਜ਼ਰਵ ਕਰਨ ਦਾ ਭਰੋਸਾ ਦਿੱਤਾ।

Advertisement
Advertisement
Advertisement
Advertisement
Advertisement
error: Content is protected !!