ਚੈੱਸ ਮੁਕਾਬਲੇ-ਕੁੜੀਆਂ ਦੇ ਅੰਡਰ 14 ‘ਚ ਜਲੰਧਰ -ਮੋਗਾ ਅਤੇ ਅੰਮ੍ਰਿਤਸਰ – ਸੰਗਰੂਰ ਦੀਆਂ ਟੀਮਾਂ ‘ਚ ਹੋਵੇਗਾ ਸੈਮੀਫਾਈਨਲ

Advertisement
Spread information

66 ਵੀਆਂ ਪੰਜਾਬ ਰਾਜ ਸਕੂਲ ਖੇਡਾਂ (ਚੈੱਸ)

ਸੋਨੀ ਪਨੇਸਰ , ਬਰਨਾਲਾ, 20 ਦਸੰਬਰ 2022
     ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਬਰਨਾਲਾ ਵਿਖੇ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਲੜਕੀਆਂ ਦੇ ਸਤਰੰਜ਼ (ਚੈੱਸ) ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰਨਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਇੰਚਾਰਜ਼ ਵਿਮੈਨ ਸੈੱਲ ਬਰਨਾਲਾ ਇੰਸਪੈਕਟਰ ਜਸਵਿੰਦਰ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।                       
    ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਰੇਨੂੰ ਬਾਲਾ  ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਬਰਨਾਲਾ ਸਰਬਜੀਤ ਸਿੰਘ ਤੂਰ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਅੱਜ ਅੰਡਰ 14 ਸਾਲ ਵਿੱਚ ਜਲੰਧਰ ਨੇ ਫਿਰੋਜ਼ਪੁਰ, ਮੋਗਾ ਨੇ ਪਟਿਆਲਾ, ਸੰਗਰੂਰ ਨੇ ਮਾਨਸਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਲੁਧਿਆਣਾ, ਅੰਡਰ 17 ਸਾਲ ‘ਚ ਫਰੀਦਕੋਟ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ ਨੇ ਐਸ.ਏ.ਐਸ. ਨਗਰ, ਲੁਧਿਆਣਾ ਨੇ ਮੋਗਾ ਅਤੇ ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ, ਅੰਡਰ 19 ਸਾਲ ‘ਚ ਜਲੰਧਰ ਨੇ ਬਠਿੰਡਾ, ਫਾਜ਼ਿਲਕਾ ਨੇ ਬਰਨਾਲਾ, ਪਟਿਆਲਾ ਨੇ ਲੁਧਿਆਣਾ ਅਤੇ ਸੰਗਰੂਰ ਨੇ ਮਾਨਸਾ ਨੂੰ ਹਰਾ ਕੇ ਸੈਮੀਫਾਈਨਲ ‘ਚ ਥਾਂ ਬਣਾਈ।
     ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਹੈੱਡ ਮਿਸਟ੍ਰੈਸ ਮੈਡਮ ਸੋਨੀਆਂ, ਇਸ ਟੂਰਨਾਮੈਂਟ ਦੇ ਕਨਵੀਨਰ ਡੀਪੀਈ ਮਲਕੀਤ ਸਿੰਘ, ਬੀ.ਐਮ. ਸਪੋਰਟਸ ਪਰਮਜੀਤ ਕੌਰ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਜੋਸ਼ੀ, ਅਨਿਲ ਸ਼ਰਮਾ, ਲੈਕ. ਬਲਜਿੰਦਰ ਸਿੰਘ ਹੈਪੀ, ਲੈਕ. ਪਰਮਜੀਤ ਕੌਰ, ਅਮਨਦੀਪ ਕੌਰ, ਹਰਜੀਤ ਸਿੰਘ, ਜਗਜੀਤ ਕੌਰ, ਮਨਜੀਤ ਸਿੰਘ, ਸੁਰਜੀਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਰਵਿੰਦਰ ਕੌਰ, ਲਵਲੀਨ ਸਿੰਘ, ਰਜਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਟੀਮ ਇੰਚਾਰਜ ਅਤੇ ਵੱਖ–ਵੱਖ ਜਿਲ੍ਹਿਆਂ ਦੇ ਖਿਡਾਰੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!