ਬਰਨਾਲਾ ਪੁਲਿਸ ਵਲੋਂ 18 ਕੁਇੰਟਲ ਭੁੱਕੀ ਸਮੇਤ ਸਮੇਤ ਦੋ ਕਾਬੂ, ਪਰਚਾ ਦਰਜ
ਫੜਿਆ ਦੋਸੀ ਬੇਅੰਤ ਸਿੰਘ ਪਹਿਲਾਂ ਵੀ 60 ਕਿੱਲੋ ਭੁੱਕੀ ਦੇ ਕੇਸ ਚ ਭੁਗਤ ਰਿਹਾ 10 ਸਾਲ ਦੀ ਸਜ਼ਾ, ਜ਼ਮਾਨਤ ਤੇ ਆਇਆ ਸੀ ਬਾਹਰ
ਰਘਬੀਰ ਹੈਪੀ ,ਬਰਨਾਲਾ, 2 ਦਸੰਬਰ 2022
ਐਸ. ਐੱਸ ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਪੁਲਿਸ ਥਾਣਾ ਸਦਰ ਬਰਨਾਲਾ ਨੇ ਇੱਕ ਕੈਂਟਰ ਚੋਂ 90 ਦੋ ਵਿਅਕਤੀਆਂ ਨੂੰ ਬੋਰੀਆਂ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ।ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਡੀ ਗਈ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਰਮਨੀਸ਼ ਕੁਮਾਰ, ਪੀ.ਪੀ.ਐਸ. ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਸ੍ਰੀ ਸਤਵੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ ਦੀ ਯੋਗ ਅਗਵਾਈ ਵਿੱਚ ਥਾਣੇਦਾਰ ਗੁਰਤਾਰ ਸਿੰਘ, ਮੁੱਖ ਅਫ਼ਸਰ ਥਾਣਾ ਬਰਨਾਲਾ, ਥਾਣੇਦਾਰ ਸਰਬਜੀਤ ਸਿੰਘ ਚੌਂਕੀ ਇੰਚਾਰਜ ਹੰਡਿਆਇਆ ਅਤੇ ਸਬ: ਤਰਸੇਮ ਸਿੰਘ ਇੰਚਾਰਜ ਪੁਲਿਸ ਚੌਕੀ ਪੱਖੋ ਕੈਂਚੀਆ ਵੱਲੋਂ ਦੋ ਵਿਅਕਤੀਆਂ ਬੇਅੰਤ ਸਿੰਘ ਉਰਫ ਵਾਸੀ ਢੁੱਡੀਕੇ ਥਾਣਾ ਮਹਿਣਾ(ਮੋਗਾ) , ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲਹਿਰਾ ਰੋਹੀ ਥਾਣਾ ਜੀਰਾ (ਫਿਰੋਜ਼ਪੁਰ)ਨੂੰ ਕਾਬੂ ਕਰਕੇ 18 ਕੁਇੰਟਲ (90 ਬੋਰੀਆਂ) ਡੋਡੇ ਪੋਸਤ ਬ੍ਰਾਮਦ ਕੀਤੇ ਗਏ । ਉਹਨਾ ਦੱਸਿਆ ਕਿ ਦੋਸ਼ੀਆਂ ਵਲੋਂ ਕੈਂਟਰ 407 ਵਿੱਚ ਛੋਲਿਆਂ ਦਾ ਛਿਲਕਾ ਅਤੇ ਲੂਣ ਦੇ ਥੈਲਿਆਂ ਦੇ ਨੀਚੇ 90 ਬੋਰੀਆਂ ਭੁੱਕੀ (ਚੂਰਾ ਪੋਸਟ) ਸਮੇਤ ਲੱਦ ਕੇ ਜਾ ਰਹੇ ਸਨ। ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਅ/ਧ 15,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਬਰਨਾਲਾ ਦਰਜ ਕੀਤਾ ਗਿਆ।
ਉਹਨਾ ਦੱਸਿਆ ਕਿ ਫ਼ੜੇ ਗਏ ਦੋਸੀ ਬੇਅੰਤ ਸਿੰਘ ਖਿਲਾਫ਼ ਪਹਿਲਾਂ ਵੀ ਥਾਣਾ ਹੰਬੜਾ (ਲੁਧਿਆਣਾ) ਵਿਖੇ 60 ਕਿਲੋ ਗ੍ਰਾਮ ਭੁੱਕੀ ਦਾ ਮੁਕੱਦਮਾ ਦਰਜ਼ ਹੈ ਅਤੇ ਉਕਤ ਕੇਸ਼ ਵਿੱਚ ਉਕਤ ਨੂੰ 10 ਸਾਲ ਦੀ ਸਜ਼ਾ ਹੋ ਚੁੱਕੀ ਹੈ। ਬੇਅੰਤ ਸਿੰਘ ਜ਼ਮਾਨਤ ਤੇ ਬਾਹਰ ਆਇਆ ਹੋਇਆ ਹੈ।