ਕਦੇ ਆਪਣੇ ਹਲਕੇ ਧੂਰੀ ਦੇ ਹਸਪਤਾਲ ਦਾ ਵੀ ਦੌਰਾ ਕਰੋ ਮੁੱਖ ਮੰਤਰੀ ਸਾਹਬ – ਦਿਓਲ
pardeep singh kasba, sangrur
ਅੱਜ ਮੁੱਖ ਮੰਤਰੀ ਦੇ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਦੌਰੇ ਤੇ ਤੰਜ ਕਸਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਧੂਰੀ ਤੋਂ ਐਮ ਐਲ ਏ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਹਸਪਤਾਲ ਦੇ ਮਾੜੇ ਹਾਲਾਤਾਂ ਤੇ ਨਿੱਗਾ ਮਾਰਨ ਦੀ ਸਲਾਹ ਦਿੱਤੀ ਹੈ।
ਰਣਦੀਪ ਦਿਓਲ ਨੇ ਕਿਹਾ ਕਿ ਕਰੀਬ ਅੱਠ ਮਹੀਨੇ ਪਹਿਲਾਂ ਭਗਵੰਤ ਮਾਨ ਨੂੰ ਧੂਰੀ ਵਾਸੀਆਂ ਨੇ ਬੜੇ ਵੱਡੇ ਫਰਕ ਨਾਲ ਜਿੱਤਾ ਕੇ ਵਿਧਾਨ ਸਭਾ ਭੇਜਿਆ ਸੀ ਪਰ ਉਹਨਾਂ ਨੇ ਮੁੱੜ ਧੂਰੀ ਦੇ ਹਾਲਤ ਸੁਧਾਰਨਾ ਤਾਂ ਇੱਕ ਪਾਸੇ ਪਰ ਧੂਰੀ ਨੂੰ ਲਵਾਰਿਸ ਛੱੜ ਮੁੜ ਧੂਰੀ ਵੱਲ ਮੂੰਹ ਤੱਕ ਨਹੀਂ ਕੀਤਾ, ਹੋਰ ਪਾਸੇ ਮੁੱਖ ਮੰਤਰੀ ਦੌਰੇ ਕਰਦੇ ਫਿਰਦੇ ਹਨ ਸਿਹਤ ਸਹੂਲਤਾਂ ਦੀ ਦੁਹਾਈ ਦਿੰਦੇ ਹਨ, ਕਦੇ ਡਿਸਪੈਂਸਰੀਆਂ ਦੇ ਨਾਂ ਬਦਲ ਪੰਜ ਸੌ ਨਵੇਂ ਆਮ ਆਦਮੀ ਕਲੀਨਿਕ ਖੌਲਣ ਦੀਆਂ ਗਲਾਂ ਕਰਦੇ ਹਨ ਪਰ ਪਨਾਲ਼ਾ ਥੈਂ ਦੀ ਥੈਂ ਹੈ, ਧੂਰੀ ਦੇ ਹਸਪਤਾਲ ਅੰਦਰ ਕੋਈ ਐਮਰਜੈਂਸੀ ਸਹੂਲਤ ਨਾ ਹੋਣ ਕਾਰਨ ਰੋਜ ਸਾਡੇ ਧੂਰੀ ਵਾਸੀ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਪਰ ਮੁੱਖ ਮੰਤਰੀ ਸਾਹਬ ਨੇ ਮਹਿਜ਼ ਗਲਾਂ ਤੋਂ ਹੋਰ ਕੱਖ ਵੀ ਧੂਰੀ ਵਾਸੀਆਂ ਵਾਸਤੇ ਨਹੀਂ ਕੀਤਾ, ਨਾ ਤਾਂ ਧੂਰੀ ਹਸਪਤਾਲ ਅੰਦਰ ਅਲਟਰਾਸਾਊਂਡ ਦਾ ਕੋਈ ਪ੍ਰਬੰਧ ਨਾ ਬਲੱਡ ਬੈਂਕ ਨਾ ਡਾਕਟਰ ਪਰ ਫਿਰ ਵੀ ਭਗਵੰਤ ਮਾਨ ਦੂਸਰੇ ਸੂਬਿਆਂ ਅੰਦਰ ਸਿਹਤ ਸਹੁਲਤਾਂ ਦਾ ਰੌਣਾ ਰੋ ਰਹੇ ਨੇ, ਉਹਨਾਂ ਭਗਵੰਤ ਨੂੰ ਆਪਣੇ ਹਲਕੇ ਧੂਰੀ ਦੀ ਸਾਰ ਲੈਣ ਦੀ ਅਪੀਲ ਵੀ ਕੀਤੀ।