ਪੀਟੀ ਨਿਊਜ਼/ ਫਾਜਿਲਕਾ, 1 ਨਵੰਬਰ 2022
ਸ੍ਰੀ ਗਉਸ਼ਾਲਾ ਮੈਨੇਜਿੰਗ ਕਮੇਟੀ ਅਬੋਹਰ ਵੱਲੋਂ ਗਊ ਅਸ਼ਟਮੀ ਦੇ ਪਾਵਨ ਦਿਹਾੜੇ ਮੌਕੇ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ 21 ਕੁੰਡੀਆ ਸ੍ਰੀ ਗੋਪਾਲ ਸਹਿਸਤਰ ਨਾਮ ਵੱਲੋਂ ਮਹਾਯਗ ਵੀ ਕੀਤਾ ਗਿਆ ਜਿਸ ਵਿਚ 63 ਜੋੜਿਆਂ ਵੱਲੋਂ ਕੀਤੇ ਗਏ ਮਹਾਯਗ ਵਿਚ ਹਿਸਾ ਲਿਆ ਗਿਆ। ਇਸ ਦੌਰਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ੍ਰੀ ਕੁਲਦੀਪ ਕੰਬੋਜ, ਐਸ.ਡੀ.ਐਮ. ਅਬੋਹਰ ਸ੍ਰੀ ਆਕਾਸ਼ ਬਾਂਸਲ, ਆੜਤੀਆ ਐਸੋਸੀਏਸ਼ਨ ਪ੍ਰਧਾਨ ਸ੍ਰੀ ਪੀਯੂਸ਼ ਨਾਗਪਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਗਊ ਅਸ਼ਟਮੀ ਦੇ ਪਾਵਨ ਦਿਹਾੜੇ ਮੌਕੇ ਗਉ ਮਾਤਾ ਦੀ ਪੂਜਾ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਚਾਰਾ ਵੀ ਖਿਵਾਇਆ ਗਿਆ। ਉਨ੍ਹਾਂ ਕਿਹਾ ਕਿ ਗਉਆਂ ਨੂੰ ਹਿੰਦੂ ਧਰਮ ਵਿਚ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਜਿਸ ਤਹਿਤ ਲੋਕ ਗਊ ਨੂੰ ਗਉ ਮਾਤਾ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਰੱਖਿਆ ਅਤੇ ਸੇਵਾ ਕਰਨਾ ਸਾਡਾ ਨੈਤਿਕ ਫਰਜ ਬਣਦਾ ਹੈ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਮੰਨਿਆਂ ਜਾਂਦਾ ਹੈ ਕਿ ਗਊ ਅਸ਼ਟਮੀ ਵਾਲੇ ਦਿਨ ਗਉ ਮਾਤਾ ਅੰਦਰ ਦੇਵੀ-ਦੇਵਤੇ ਨਿਵਾਸ ਕਰਦੇ ਹਨ ਜਿਸ ਕਰਕੇ ਗਊ ਮਾਤਾ ਦੀ ਪੂਜਾ ਕਰਨ ਨਾਲ ਦੇਵੀ-ਦਵਤੇ ਖੁਸ਼ ਹੁੰਦੇ ਹਨ ਤੇ ਸਾਰਿਆਂ ਨੂੰ ਆਸ਼ੀਰਵਾਦ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਹਾਜਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਗਉਸ਼ਾਲਾਵਾਂ ਵਿਖੇ ਪਹੁੰਚ ਕੇ ਸਾਨੂੰ ਗੁੜ, ਚਾਰਾ, ਪੇੜੇ ਆਦਿ ਦਾ ਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਗਉਸ਼ਾਲਾ ਵਿਖੇ ਆਪਣਾ ਬਣਦਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਗਉਆਂ ਦਾ ਆਦਰ ਸਨਮਾਨ ਕਰਦਿਆਂ ਗਉਆਂ ਨੂੰ ਖੁਲੇ ਵਿਚ ਨਾ ਛੱਡਦੇ ਹੋਏ ਗਉਸ਼ਾਲਾਂਵਾ ਵਿਖੇ ਪਹੁੰਚਾਉਣਾ ਚਾਹੀਦਾ ਹੈ।
ਸ੍ਰੀ ਗਉਸ਼ਾਲਾ ਮੈਨੇਜਿੰਗ ਕਮੇਟੀ ਅਬੋਹਰ ਵੱਲੋਂ ਮੁੱਖ ਮਹਿਮਾਨ ਨੂੰ ਪਟਕਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਮਹਿਮਾਨ ਸਮੇਤ ਹੋਰਨਾ ਨੁਮਾਇੰਦਿਆਂ ਨੂੰ ਸਮ੍ਰਿਤੀ ਚਿੰਨ ਵੀ ਭੇਂਟ ਕੀਤੇ ਗਏ। ਕਮੇਟੀ ਮੈਂਬਰਾਂ ਨੇ ਮੁੱਖ ਮਹਿਮਾਨ ਨੂੰ ਜਾਣੂੰ ਕਰਵਾਉਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਾਸਲੀਲਾ ਦਾ ਪ੍ਰੋਗਰਾਮ ਵੀ ਆਯੋਜਿਤ ਕਰਵਾਇਆ ਜਾ ਰਿਹਾ ਸੀ ਜੋ ਕਿ ਗਊ ਭਗਤਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।
ਸ੍ਰੀ ਗਉਸ਼ਾਲਾ ਮੈਨੇਜਿੰਗ ਕਮੇਟੀ ਅਬੋਹਰ ਪ੍ਰਧਾਨ ਸ੍ਰੀ ਫਕੀਰ ਚੰਦ ਗੋਇਲ, ਸਕੱਤਰ ਸ੍ਰੀ ਰਾਕੇਸ਼ ਕਲਾਣੀ, ਖਜਾਨਚੀ ਰਾਜਿੰਦਰ ਬਾਘਲਾ, ਪ੍ਰਿਥੀ ਚੰਦ ਗਰਗ ਸਮਾਗਮ ਪ੍ਰਭਾਰੀ, ਕਮਲ ਮਿੱਤਲ ਪ੍ਰੋਜੈਕਟ ਪ੍ਰਭਾਰੀ ਦੇ ਨਾਲ-ਨਾਲ ਹੋਰਨਾ ਕਮੇਟੀ ਮੈਂਬਰਾਂ ਵੱਲੋਂ ਆਏ ਹੋਏ ਮੁਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਨੂੰ ਸਫਲਤਾਪੂਰਵਕ ਨਿਭਾਉਣ ਵਿਚ ਅਹਿਮ ਯੋਗਦਾਨ ਪਾਇਆ ਗਿਆ।