4 ਨਵੰਬਰ ਨੂੰ SSD ਕਾਲਜ ਬਰਨਾਲਾ ਵਿਖੇ ਹੋਵੇਗਾ ਸਾਹਿਤਕ ਸਮਾਗਮ ਦੌਰਾਨ ਸਨਮਾਨ
ਰਘਵੀਰ ਹੈਪੀ, ਬਰਨਾਲਾ 1 ਨਵੰਬਰ 2022
ਨੌਜਵਾਨ ਨਾਵਲਕਾਰ ਅਤੇ ਕੇਂਦਰੀ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਖੋਜਾਰਥੀ ਬੇਅੰਤ ਸਿੰਘ ਬਾਜਵਾ ਦੀ ਪੰਜਾਬੀ ਅਤੇ ਹਿੰਦੀ ਸਾਹਿਤ ਖੇਤਰ ਦੇ ਪ੍ਰਸਿੱਧ ਗਲਪਕਾਰ ਰਾਜ ਕਮਲ ਦੀ ਯਾਦ ਵਿਚ ਸ਼ੁਰੂ ਕੀਤੇ ਯੁਵਾ ਪੁਰਸਕਾਰ ਲਈ ਚੋਣ ਕੀਤੀ ਗਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ ਐੱਸ ਡੀ ਕਾਲਜ ਬਰਨਾਲਾ ਦੇ ਡਾਇਰੈਕਟਰ ਤੇ ਜਰਨਲ ਸੈਕਟਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਨੌਜਵਾਨ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਪਿਤਾ ਸਵ: ਸ੍ਰੀ ਰਾਜ ਕਮਲ ਦੀ ਯਾਦ ਨੂੰ ਸਮਰਪਿਤ ਇੱਕ ਯੁਵਾ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਰਾਜ ਕਮਲ ਨੇ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਖੇਤਰ ਦੀ ਝੋਲੀ ਵਿਚ ਕਈ ਕਿਤਾਬਾਂ ਪਾਈਆਂ ।
ਉਨ੍ਹਾਂ ਕਿਹਾ ਕਿ ਰਾਜ ਕਮਲ ਯਾਦਗਰੀ ਯੁਵਾ ਪੁਰਸਕਾਰ 2022 ਲਈ ਬੇਅੰਤ ਸਿੰਘ ਬਾਜਵਾ ਦੀ ਚੋਣ ਕੀਤੀ ਗਈ ਹੈ । ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਹੁਣ ਤੱਕ 8 ਪੁਸਤਕਾਂ ਪਾਈਆਂ ਹਨ ਅਤੇ ਭਾਰਤ ਸਰਕਾਰ ਤੋਂ ਸਰਕਾਰੀ ਜੂਨੀਅਰ ਫੈਲੋਸ਼ਿਪ ਪ੍ਰਾਪਤ ਹਨ। ਇਸ ਪੁਰਸਕਾਰ ਵਿਚ ਨਗਦ ਰਾਸ਼ੀ, ਲੋਈ, ਸਨਮਾਨ ਚਿੰਨ੍ਹ ਤੋਂ ਇਲਾਵਾ ਸਰਟੀਫਿਕੇਟ ਵੀ ਸ਼ਾਮਲ ਹੈ। ਇਹ ਪੁਰਸਕਾਰ 4 ਨਵੰਬਰ 2022 ਨੂੰ ਐੱਸ ਐੱਸ ਡੀ ਕਾਲਜ ਵਿਚ ਹੋਏ ਰਹੇ ਸਾਹਿਤਕ ਸਮਾਗਮ ਦੌਰਾਨ ਦਿੱਤਾ ਜਾਵੇਗਾ।