ਸ਼ਰਾਬ ਪਿਲਾਉਂਦੇ ਠੇਕੇਦਾਰ + ਕਾਰਿੰਦਿਆਂ ਤੇ ਪੁਲਿਸ ਨੇ ਕਸਿਆ ਸ਼ਿਕੰਜ਼ਾ
ਹਰਿੰਦਰ ਨਿੱਕਾ , ਪਟਿਆਲਾ 1 ਨਵੰਬਰ 2022
ਸ਼ਹਿਰ ਦੇ ਦੋ ਵੱਖ ਵੱਖ ਥਾਣਿਆਂ ਦੇ ਖੇਤਰ ਵਿੱਚ ਸਥਿਤ ਸ਼ਰਾਬ ਦੇ ਦੋ ਠੇਕਿਆਂ ਤੇ ਅਜੀਬ ਕਿਸਮ ਦੀਆਂ 2 ਵੱਖ ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਇੱਕ ਕੇਸ ਵਿੱਚ ਪੁਲਿਸ ਨੇ ਠੇਕੇ ਤੋਂ ਬਾਹਰ ਸ਼ਰੇਆਮ, ਸ਼ਰਾਬ ਪਿਆ ਰਹੇ ਠੇਕੇਦਾਰ ਅਤੇ ਉਸ ਦੇ ਦੋ ਕਰਿੰਦਿਆਂ ਖਿਲਾਫ ਕੇਸ ਦਰਜ਼ ਕੀਤ; ਹੈ। ਜਦੋਂ ਕਿ ਇੱਕ ਹੋ ਘਟਨਾ ਵਿੱਚ 2 ਨੌਜਵਾਨ, ਸ਼ਰਾਬ ਦੇ ਠੇਕੇ ਤੇ ਪਹੁੰਚੇ, ਉਨ੍ਹਾਂ ਕਰਿੰਦਿਆਂ ਤੋਂ ਸ਼ਰਾਬ ਦੀ ਬੋਤਲ ਤੇ ਡਿਸਕਾਊਂਟ ਦੇਣ ਲਈ ਕਿਹਾ, ਕਰਿੰਦਿਆਂ ਵੱਲੋਂ ਡਿਸਕਾਊਂਟ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਦੋਵੇਂ ਨੌਜਵਾਨਾਂ ਨੇ ਠੇਕੇ ਤੋਂ ਸ਼ਰਾਬ ਦੀ ਬੋਤਲ ਚੁੱਕ ਕੇ, ਕਰਿੰਦਿਆਂ ਦੇ ਸਿਰ ਵਿੱਚ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਜਤਿੰਦਰਪਾਲ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਪਿੰਡ ਖੰਡਾਲ ਹਿਮਾਚਲ ਪ੍ਰਦੇਸ਼ ਹਾਲ ਸ਼ਰਾਬ ਠੇਕਾ ਸਾਹਮਣੇ ਨਹਿਰੂ ਪਾਰਕ ਪਟਿਆਲਾ ਨੇ ਦੱਸਿਆ ਕਿ ਉਹ ਸ਼ਰਾਬ ਦੇ ਠੇਕੇ ਪਰ ਸੇਲਜ਼ਮੈਨ ਦੇ ਤੌਰ ਤੇ ਕੰਮ ਕਰਦਾ ਹੈ। ਰਾਤ ਕਰੀਬ ਪੌਣੇ ਬਾਰਾਂ ਵਜ਼ੇ , ਨੋਨੀ ਤੇ ਵਿੱਕੀ ਵਾਸੀ ਗਾਂਧੀ ਨਗਰ ਲਾਹੌਰੀ ਗੇਟ ਪਟਿਆਲਾ ਅਤੇ ਇੱਕ ਹੋਰ ਨਾ-ਮਾਲੂਮ ਵਿਅਕਤੀ ਠੇਕੇ ਦੇ ਆ ਗਏ। ਜਿਹੜੇ ਸ਼ਰਾਬ ਦੀ ਬੋਤਲ ਪਰ ਡਿਸਕਾਊਟ ਮੰਗਣ ਲੱਗ ਪਏ, ਜੋ ਮੁਦਈ ਦੇ ਮਨ੍ਹਾ ਕਰਨ ਪਰ ਦੋਸ਼ੀ ਵਿੱਕੀ ਨੇ ਠੇਕੇ ਅੰਦਰ ਪਈ ਬੋਤਲ ਮੁਦਈ ਦੇ ਸਿਰ ਪਰ ਮਾਰੀ ਅਤੇ ਬਾਕੀ ਦੋਸ਼ੀਆਨ ਨੇ ਵੀ ਕੁੱਟਮਾਰ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਸਾਰੇ ਦੋਸ਼ੀ ਉੱਥੋਂ ਫਰਾਰ ਹੋ ਗਏ। ਥਾਣਾ ਲਹੌਰੀ ਗੇਟ ਪਟਿਆਲਾ ਦੇ ਐਸ.ਐਚ.ੳ. ਨੇ ਦੱਸਿਆ ਕਿ ਠੇਕੇ ਦੇ ਸੇਲਜ਼ਮੈਨ ਜਤਿੰਦਰਪਾਲ ਸਿੰਘ ਦੇ ਬਿਆਨ ਪਰ ਨਾਮਜ਼ਦ ਦੋਸ਼ੀਆਂ ਨੋਨੀ ਤੇ ਵਿੱਕੀ ਸਣੇ ਹੋਰ ਅਣਪਛਾਤੇ ਵਿਅਕਤੀ ਖਿਲਾਫ ਅਧੀਨ ਜ਼ੁਰਮ 323,341,34 ਆਈਪੀਸੀ ਤਹਿਤ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ,ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਠੇਕੇ ਦੇ ਬਾਹਰ ਉਹ ਸ਼ਰਾਬ ਪਿਲਾਉਂਦੇ ਸੀ ਤੇ,,
ਥਾਣਾ ਕੋਤਵਾਲੀ ਦੇ ਮੰਗਤ ਸਿੰਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਸਬੰਧ ਵਿੱਚ ਪੁਰਾਣੀ ਪ੍ਰੈਸ ਰੋਡ ਪਟਿਆਲਾਵਿੱਚ ਪੁਰਾਣੀ ਪ੍ਰੈਸਵਿਖੇ ਮੋਜੂਦ ਸੀ। ਉਸ ਨੂੰਉਨ੍ਹਾਂ ਨੂੰ ਇਤਲਾਹ ਮਿਲੀ ਕਿ ਸ਼ੇਰਾਂ ਵਾਲਾ ਗੇਟ ਪਟਿਆਲਾ ਪਾਸ ਫਰਮ ਸਿੰਗਲਾਲਾ ਦਾ ਠੇਕੇਦਾਰ ਅਤੇ ਸੇਲਜ਼ਮੈਨ ਦੇ ਠੇਕੇ ਦਾ ਠੇਕੇਦਾਰ ਅਤੇ ਕਰਿੰਦਾ ਕਰਮਦੀਨ ਵਾਸੀ ਸਲੇਟੀ , ਜਿਲਾ ਕਾਗੜ੍ਹਾ ,ਹਿਮਾਚਲ ਪ੍ਰਦੇਸ਼ ਤੇ ਮੋਹਨ ਲਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਅੋਦ ,ਜਿਲਾ ਕਾਂਗੜ੍ਹਾ , ਹਿਮਾਚਲ ਪ੍ਰਦੇਸ਼ , ਨਿਯਮਾਲੋਕਾਂ ਨੂੰ ਠੇਕੇ ਦੇ ਬਾਹਰ ਹੀ ਸ਼ਰੇਆਮ ਸ਼ਰਾਬ ਪਿਲਾ ਰਹੇ ਹਨ। ਪੁਲਿਸ ਪਾਰਟਅੱਧੀ ਬੋਤਲ ਸ਼ਰਾਬ ਅਤੇ 02 ਡਿਸਪੋਜਲ ਗਲਾਸ ਬ੍ਰਾਮਦ ਕਰ ਹੋਏ ਹਨ। ਥਾਣਾ ਕੋਤਵਾਲੀ ਦੇ ਐਸਐਚੳ. ਇੰਸਪੈਕਟਰ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਨਾਮਜ਼ਦ ਦੋਸ਼ੀਆਂ ਦੇ ਖਿਲਾਫ U/S 65,68/1/14 Ex Act ਤਹਿਤ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ,ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।