ਖੇਤਰੀ ਯੁਵਕ ਮੇਲੇ ’ਚ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀ ਝੰਡੀ, ਵੱਖ-ਵੱਖ ਕਾਲਜਾਂ ਨੂੰ ਪਛਾੜ ਕੇ ਐਸ.ਡੀ. ਕਾਲਜ ਨੇ ਓਵਰਆਲ ਟਰਾਫ਼ੀ ’ਤੇ ਕੀਤਾ ਕਬਜ਼ਾ
ਬਰਨਾਲਾ, 13 ਅਕਤੂਬਰ (ਸੋਨੀ)
ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੁਆਰਾ ਸੰਚਾਲਿਤ ਐਸ. ਡੀ. ਡਿਗਰੀ ਕਾਲਜ ਅਤੇ ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਖੇਤਰੀ ਯੁਵਕ ਮੇਲੇ ’ਚ ਝੰਡੀ ਰਹੀ ਹੈ। ਸੰਸਥਾ ਦੇ ਪੀ.ਆਰ.ਓ. ਪ੍ਰੋ. ਸ਼ੋਇਬ ਜ਼ਫ਼ਰ ਨੇ ਦੱਸਿਆ ਕਿ ਐਸ. ਡੀ. ਕਾਲਜ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਕੁੱਲ 149 ਅੰਕਾਂ ਨਾਲ ਓਵਰ ਆਲ ਟਰਾਫ਼ੀ ਜਿੱਤਣ ’ਚ ਕਾਮਯਾਬ ਰਿਹਾ। ਇਸ ਤੋਂ ਇਲਾਵਾ ਕਾਲਜ ਨੇ ਓਵਰਆਲ ਸੰਗੀਤ, ਓਵਰਆਲ ਫਾਈਨ ਆਰਟਸ, ਓਵਰਆਲ ਲਿਟਰੇਰੀ (ਸਾਂਝੀ) ਅਤੇ ਓਵਰਆਲ ਲੋਕ ਕਲਾਵਾਂ ਟਰਾਫ਼ੀਆਂ ’ਤੇ ਵੀ ਕਬਜ਼ਾ ਕਰਕੇ ਵੱਡੀ ਗਿਣਤੀ ਮੁਕਾਬਲਿਆਂ ’ਚ ਚੋਟੀ ਦੇ ਸਥਾਨ ਹਾਸਲ ਕੀਤੇ।
ਇਸ ਖੇਤਰੀ ਯੁਵਕ ਮੇਲੇ ’ਚ ਜ਼ੋਨ ਦੇ 43 ਕਾਲਜਾਂ ਨੇ ਹਿੱਸਾ ਲਿਆ। ਐਸ. ਡੀ. ਕਾਲਜ ਨੇ ਗਿੱਧਾ, ਲਘੂ ਫਿਲਮ, ਗਰੁੱਪ ਸੌਂਗ (ਇੰਡੀਅਨ), ਸਮੂਹ ਸ਼ਬਦ ਗਾਇਨ ਵੈਸਟਰਨ ਸੋਲੋ (ਵੋਕਲ), ਲੋਕ ਸਾਜ਼, ਰੰਗੋਲੀ, ਕੁਇਜ਼, ਵੈਸਟਰਨ ਇੰਸ. (ਸੋਲੋ), ਨਾਲਾ ਬੁਣਨਾ, ਛਿੱਕੂ ਕਾਰਟੂਨਿੰਗ ਫੋਕਆਰਕੈਸਟਰਾ ਮਿਮਿੱਕਰੀ ਪਹਿਰਾਵਾ ਪ੍ਰਦਰਸ਼ਨੀ ਕਲਾਸੀਕਲ ਡਾਂਸ ਵਾਦ ਵਿਵਾਦ ਮਿੱਟੀ ਦੇ ਖਿਡੌਣੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਭੰਗੜਾ ਵੈਸਟਰਨ ਗਰੁੱਪ ਸੌਂਗ ਵਨ ਐਕਟ ਪਲੇਅ ਕਵੀਸ਼ਰੀ ਕਰੋਸੀਆ ਬੁਨਣ ਪੀੜੀ ਬੁਨਣ ਦੇ ਮੁਕਾਬਲਿਆਂ ’ਚ ਦੂਜਾ ਸਥਾਨ ਹਾਸਲ ਕੀਤਾ ਹੈ। ਗੀਤ ਗਜ਼ਲ ਸਕਿੱਟ ਨੁੱਕੜ ਨਾਟਕ ਫੋਟੋਗ੍ਰਾਫੀ ਪੇਟਿੰਗ ਕਲੇਅ ਮੌਡਲਿੰਗ ਇੰਸਟਾਲੇਸ਼ਨ ਲੋਕ ਗੀਤ ਰੱਸਾ ਵੱਟਣਾ ਕਲੀ ਗਾਇਨ ਤੇ ਵਾਰ ਗਾਇਨ ਵਿੱਚ ਤੀਜੇ ਨੰਬਰ ’ਤੇ ਰਿਹਾ। ਇਸ ਤੋਂ ਇਲਾਵਾ ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਨੇ ਓਵਰਆਲ ਲਿਟਰੇਰੀ (ਸਾਂਝੀ) ਟਰਾਫ਼ੀ ਦੇ ਨਾਲ-ਨਾਲ ਕਾਵਿ ਉਚਾਰਨ ਕਲਾਸੀਕਲ ਡਾਂਸ ਕੁਇਜ਼ (ਸੱਭਿਆਚਾਰਕ) ਰਵਾਇਤੀ ਲੋਕ ਗੀਤ ਈਨੂੰ ਬਨਾਉਣ ਟੋਕਰੀ ਬਨਾਉਣਾ ਇੰਸਟਾਲੇਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸਦੇ ਨਾਲ ਹੀ ਕਾਰਟੂਨਿੰਗ ਰੰਗੋਲੀ ਖਿੱਦੋ ਬਨਾਉਣ ਵਿੱਚ ਦੂਜੇ ਨੰਬਰ ’ਤੇ ਰਹੇ। ਪੀੜੀ ਬੁਨਣਾ ਵੈਸਟਰਨ ਗਰੱਪ ਸੌਂਗ ਭਾਸ਼ਣ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲੇ 7 ਅਕਤੂਬਰ ਤੋਂ 10 ਅਕਤੂਬਰ ਤੱਕ ਸਥਾਨ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿਚ ਕਰਵਾਏ ਗਏ।
ਦੋਵੇਂ ਕਾਲਜਾਂ ਦੀਆਂ ਟੀਮਾਂ ਦੇ ਕੋਆਰਡੀਨੇਟਰ ਪ੍ਰੋ. ਨਿਰਮਲ ਗੁਪਤਾ ਅਤੇ ਪ੍ਰੋ. ਸੀਮਾ ਸ਼ਰਮਾ ਨੇ ਕਿਹਾ ਕਿ ਹੁਣ ਉਨਾਂ ਦੇ ਵਿਦਿਆਰਥੀਆਂ ਦਾ ਅਗਲਾ ਨਿਸ਼ਾਨਾ ਅੰਤਰ-ਜ਼ੋਨਲ ਮੁਕਾਬਲੇ ਹਨ, ਜਿੱਥੋਂ ਉਹ ਜ਼ਰੂਰ ਕਾਮਯਾਬੀ ਹਾਸਲ ਕਰਨਗੇ। ਐਸ. ਡੀ. ਕਾਲਜ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਪਿ੍ਰੰਸੀਪਲ ਡਾ. ਰਮਾ ਸ਼ਰਮਾ ਅਤੇ ਪਿ੍ਰੰਸੀਪਲ ਡਾ. ਤਪਨ ਕੁਮਾਰ ਸ਼ਾਹੂ ਨੇ ਟੀਮ ਇੰਚਾਰਜਾਂ ਅਤੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ’ਤੇ ਵਧਾਈ ਦਿੱਤੀ ਅਤੇ ਅੰਤਰ ਜ਼ੋਨਲ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।