ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਹਿੰਮ ਤਹਿਤ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਿੰਡ ਆਵਾ ਦੀ ਗ੍ਰਾਮ ਪੰਚਾਇਤ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ-ਡਿਪਟੀ ਕਮਿਸ਼ਨਰ

Advertisement
Spread information

ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਹਿੰਮ ਤਹਿਤ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਿੰਡ ਆਵਾ ਦੀ ਗ੍ਰਾਮ ਪੰਚਾਇਤ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ-ਡਿਪਟੀ ਕਮਿਸ਼ਨਰ

 

 

ਫਾਜ਼ਿਲਕਾ 3 ਅਕਤੂਬਰ (ਪੀਟੀ ਨਿਊਜ਼)

Advertisement

 

ਫਾਜ਼ਿਲਕਾ ਜ਼ਿਲ੍ਹੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਵੱਛ ਭਾਰਤ ਮਿਸ਼ਨ ਤਹਿਤ ਹੋਏ ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਹਿੰਮ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਿੰਡ ਆਵਾ ਦੀ ਗ੍ਰਾਮ ਪੰਚਾਇਤ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਲਈ ਕੈਬਨਿਟ ਮੰਤਰੀ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ. ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਨੇ ਰਾਜ ਪੱਧਰੀ ਸਮਾਗਮ ਦੌਰਾਨ ਪਿੰਡ ਆਵਾ ਦੀ ਗ੍ਰਾਮ ਪੰਚਾਇਤ ਨੂੰ ਇੱਕ ਲੱਖ ਰੁਪਏ ਦਾ ਚੈੱਕ ਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਆ।

 

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਰਾਜ ਨੂੰ ਸਾਫ-ਸੁਥਰਾ ਅਤੇ ਸਿਹਤਮੰਦ ਰਾਜ ਬਣਾਉਣ ਵਾਸਤੇ ਵਿਭਾਗ ਦੁਆਰਾ (ਸਵੱਛ ਭਾਰਤ ਮਿਸ਼ਨ ਗ੍ਰਾਮੀਣ) ਤਹਿਤ ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ 10 ਜਨਵਰੀ 2022 ਤੋਂ 31 ਮਈ 2022 ਤੱਕ ਕਰਵਾਏ ਗਏ ਜਿਸ ਵਿੱਚ ਪਿੰਡਾਂ ਦੇ ਆਲੇ-ਦੁਆਲੇ, ਗਲੀਆਂ ਨਾਲੀਆਂ ਅਤੇ ਘਰਾਂ ਆਦਿ ਦਾ ਹਰ ਪੱਖੋਂ ਸਾਫ ਸੁੱਥਰਾ ਹੋਣਾ ਸ਼ਾਮਲ ਸੀ।

 

ਇਸ ਮੌਕੇ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫਾਜ਼ਿਲਕਾ ਸ੍ਰ. ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਪਿੰਡ ਮੇਰੀ ਜਿੰਮੇਵਾਰੀ ਮੁਹਿੰਮ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਦਰਜਾਬੰਦੀ ਸੂਚੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਆਵਾ ਦੀ ਗ੍ਰਾਮ ਪੰਚਾਇਤ ਦੀਆਂ ਗਲੀਆਂ ਨਾਲੀਆਂ, ਘਰ, ਸਾਂਝੀਆਂ ਥਾਵਾਂ, ਸਕੂਲ, ਧਰਮਸ਼ਾਲਾ, ਪੰਚਾਇਤ ਘਰ, ਵਾਟਰ ਸਪਲਾਈ ਅਤੇ ਘਰਾਂ ਦੀਆਂ ਟੁਆਲਿਟਾਂ ਆਦਿ ਬਾਕੀ ਸਾਰੇ ਪਿੰਡਾਂ ਤੋਂ ਵੱਧ ਸਾਫ ਪਾਈਆਂ ਗਈਆਂ ਜਿਸ ਦੇ ਆਧਾਰ ਤੇ ਇਸ ਪਿੰਡ ਨੂੰ ਜ਼ਿਲ੍ਹੇ ਦੇ ਸਭ ਤੋਂ ਵੱਧ ਸਾਫ-ਸੁਥਰਾ ਪਿੰਡ ਵਜੋਂ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਸਵੱਛਤਾ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਵੀ ਫੈਲਾਈ ਗਈ ਅਤੇ ਸਾਫ ਸਫਾਈ ਸਬੰਧੀ ਵੀ ਲੋਕ ਜਨ ਨੂੰ ਉਤਸ਼ਾਹਿਤ ਕੀਤਾ ਗਿਆ।

 

 

Advertisement
Advertisement
Advertisement
Advertisement
Advertisement
error: Content is protected !!