ਕੋਰੋਨਾ ਦਾ ਕਹਿਰ-ਬਰਨਾਲਾ ਚ, ਪੋਜੇਟਿਵ ਮਰੀਜ਼ਾਂ ਦਾ ਅੰਕੜਾ 17 ਤੱਕ ਪਹੁੰਚਿਆ

Advertisement
Spread information

ਹਰਿੰਦਰ ਨਿੱਕਾ ਬਰਨਾਲਾ 3 ਮਈ 2020

ਬਰਨਾਲਾ ਤੋਂ ਭੇਜੇ 111 ਟੈਸਟਾਂ ਦੀ ਰਿਪੋਰਟ ਅੱਜ ਆ ਗਈ ਹੈ ਜਿਸ ਵਿੱਚ 15 ਵਿਅਕਤੀ ਕਰੋਨਾ ਪੋਜਟਿਵ ਪਾਏ ਗਏ ਹਨ ਅਤੇ 96 ਜਾਣਿਆ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਕਰਯੋਗ ਹੈ ਕਿ 2 ਜਾਣਿਆ ਦੀ ਰਿਪੋਰਟ ਕੱਲ ਆ ਗਈ ਸੀ। ਜਿਲ੍ਹੇ ਅੰਦਰ ਕੋਰੋਨਾ ਪੋਜੇਟਿਵ ਮਰੀਜ਼ਾਂ ਦੀ ਸੰਖਿਆ 17 ਤੱਕ ਪਹੁੰਚ ਜਾਣ ਨਾਲ ਲੋਕਾਂ ਅੰਦਰ ਸਹਿਮ ਤੇ ਸਿਹਤ ਵਿਭਾਗ ਚ, ਭੱਜ ਦੌੜ ਵਧ ਗਈ ਹੈ। ਸਾਰੇ ਮਰੀਜ਼ਾਂ ਨੂੰ ਏਕਾਂਤਵਾਸ ਕੇਂਦਰ ਚੋਂ ਹਸਪਤਾਲ ਦੇ ਆਈਸੋਲੇਸ਼ਨ ਕੇਂਦਰ ਵਿੱਚ ਭਰਤੀ ਕਰਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਪੌਜੇਟਿਵ ਮਰੀਜ਼ਾਂ ਚੋਂ 14 ਦੀ ਪਹਿਚਾਣ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਰੂਪ ਚ, ਹੋ ਗਈ ਹੈ, ਜਦੋਂ ਕਿ ਬਾਕੀ ਤਿੰਨ ਮਰੀਜ਼ਾਂ ਦੀ ਪਹਿਚਾਣ ਵੀ ਜਲਦੀ ਕਰ ਲਈ ਜਾਵੇਗੀ।

Advertisement
Advertisement
Advertisement
Advertisement
Advertisement
Advertisement
error: Content is protected !!