ਐਤਵਾਰ ਨੂੰ ਬੰਦ ਰਹਿਣਗੇ ਬਜਾਰ, ਫੈਸਲੇ ਚ, ਹਾਲ ਦੀ ਘੜੀ ਇਸ ਚ, ਕੋਈ ਬਦਲਾਉ ਨਹੀਂ
ਹਰਿੰਦਰ ਨਿੱਕਾ ਬਰਨਾਲਾ 3 ਮਈ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਕਰਫਿਊ ਚ, ਛੋਟਾਂ ਦੇਣ ਸਬੰਧੀ ਕੱਲ੍ਹ ਕੀਤੇ ਫੈਸਲੇ ਤੋਂ ਬਾਅਦ ਦੁਕਾਨਾਂ ਦੇ ਖੁੱਲਣ ਦਾ ਸਮਾਂ ਬਦਲਣ ਨੂੰ ਲੈ ਕੇ ਪੈਦਾ ਹੋਈ ਭਰਮ ਦੀ ਸਥਿਤੀ ਨੂੰ ਸਾਫ ਕਰਦਿਆਂ ਜਿਲ੍ਹਾ ਮਜਿਸਟਰੇਟ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਦੁਕਾਨਾਂ ਖੁੱਲਣ ਦਾ ਸਮਾਂ ਅੱਜ ਨਹੀਂ ਕੱਲ੍ਹ ਯਾਨੀ ਸੋਮਵਾਰ ਤੋਂ ਬਦਲਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦਾ ਐਤਵਾਰ ਨੂੰ ਹਰ ਤਰਾਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਹਾਲ ਦੀ ਘੜੀ ਨਹੀਂ ਬਦਲਿਆ ਹੈ। ਉਨ੍ਹਾਂ ਲੋਕਾਂ ਨੂੰ ਅੱਜ ਦੁਕਾਨਾਂ ਬੰਦ ਹੀ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਹੁਕਮ ਦੀ ਉਲੰਘਣਾ ਕਰਨ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।