75 ਫੁੱਟ ਤਿਰੰਗੇ ਝੰਡੇ ਨਾਲ ਭਾਜਪਾ ਨੇ ਕੱਢੀ ਤਿਰੰਗਾ ਯਾਤਰਾ

Advertisement
Spread information

75 ਫੁੱਟ ਤਿਰੰਗੇ ਝੰਡੇ ਨਾਲ ਭਾਜਪਾ ਨੇ ਕੱਢੀ ਤਿਰੰਗਾ

ਬਠਿੰਡਾ (ਅਸ਼ੋਕ ਵਰਮਾ)

Advertisement

ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ 75 ਸਾਲ ਪੂਰੇ ਹੋਣ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਸੱਦੇ ਤੇ ਪੂਰੇ ਦੇਸ਼ ਵਿਚ ਘਰ ਘਰ ਤਿਰੰਗਾ ਲਹਿਰਾਉਣ ਲਈ ਦੇਸ਼ ਵਾਸੀਆਂ ਵਿੱਚ ਭਰਪੂਰ ਜੋਸ਼ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਦੀ ਅਗਵਾਈ ਵਿੱਚ ਭਾਜਪਾ ਯੁਵਾ ਮੋਰਚਾ ਅਤੇ ਬਠਿੰਡਾ ਵਾਸੀਆਂ ਵੱਲੋਂ ਬਹੁਤ ਹੀ ਸੁੰਦਰ 75 ਫੁੱਟ ਤਿਰੰਗੇ ਨੂੰ ਲਹਿਰਾਉਂਦੇ ਹੋਏ ਤਿਰੰਗਾ ਯਾਤਰਾ ਕੱਢੀ ਗਈ। ਜਿਸ ਵਿਚ ਰਿਟਾਇਰਡ ਕਰਨਲ ਵਰਿੰਦਰ ਸਿੰਘ ਅਤੇ ਕਰਨਲ ਦਯਾ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀਆਂ ਪ੍ਰਤਿਮਾਵਾਂ ਨੂੰ ਫੁੱਲ ਅਰਪਣ ਕਰਕੇ ਸ਼ੁਰੂ ਹੋਈ ਤਿਰੰਗਾ ਯਾਤਰਾ ਕਿੱਕਰ ਬਾਜ਼ਾਰ, ਸਦਰ ਬਾਜ਼ਾਰ ਤੋਂ ਧੋਬੀ ਬਾਜ਼ਾਰ ਹੁੰਦੇ ਹੋਏ ਫਾਇਰ ਬ੍ਰਿਗੇਡ ਚੌਕ ਵਿੱਚ ਪੂਰਨ ਹੋਈ। ਇਸ ਯਾਤਰਾ ਤੇ ਬਾਜ਼ਾਰਾਂ ਵਿਚ ਇਸ ਤਿਰੰਗਾ ਯਾਤਰਾ ਤੇ ਲੋਕਾਂ ਨੇ ਖੂਬ ਫੁੱਲਾਂ ਦੀ ਵਰਖਾ ਕੀਤੀ ਅਤੇ ਲੋਕਾਂ ਵੱਲੋਂ ਰਿਫ਼ਰੈਸ਼ਮੈਂਟ ਵੀ ਵੰਡੀ ਗਈ। ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਦੀ ਅਗਵਾਈ ਵਿੱਚ ਨਿਕਲੀ ਤਿਰੰਗਾ ਯਾਤਰਾ ਵਿਚ ਬੱਚਿਆਂ ਨੇ 75 ਫੁੱਟ ਤਿਰੰਗੇ ਨੂੰ ਫੜ ਕੇ ਚੱਲੇ ਉੱਥੇ ਯੁਵਾ ਮੋਰਚਾ ਦੇ ਜਨਰਲ ਸਕੱਤਰ ਸੰਜੀਵ ਡਾਗਰ ਦੀ ਟੀਮ ਵੱਲੋਂ ਮਾਰਸ਼ਲ ਆਰਟ ਦੇ ਕਰਤੱਬ ਦਿਖਾਏ ਗਏ। ਜਿਸ ਵਿੱਚ ਮਜ਼ਬੂਤ ਟਾਈਲਾਂ ਨੂੰ ਛੋਟੇ ਛੋਟੇ ਬੱਚਿਆਂ ਵੱਲੋਂ ਤੋਡ਼ਿਆ ਗਿਆ। ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਸਦੇ ਨਾਲ ਹੀ ਢੋਲ ਦੀ ਥਾਪ ਤੇ ਭੰਗੜੇ ਅਤੇ ਗਿੱਧੇ ਨੇ ਲੋਕਾਂ ਦਾ ਮਨ ਮੋਹ ਲਿਆ। ਉੱਥੇ ਹੀ ਪਾਈਪ ਬੈਂਡ ਵੱਲੋਂ ਆਪਣੀਆਂ ਧੁਨਾਂ ਵਜਾ ਕੇ ਲੋਕ ਸੰਗੀਤ ਮਹੌਲ ਕੀਤਾ ਗਿਆ।

ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਉਨ੍ਹਾਂ ਦੀ ਜੀਵਨ ਵਿੱਚ ਆਜ਼ਾਦੀ ਦਾ 75ਵਾਂ ਮਹਾਉਤਸਵ ਮਨਾਉਣ ਅਤੇ ਸ਼ਹੀਦਾਂ ਨੂੰ ਨਮਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਕੇਂਦਰ ਦੀ ਮੋਦੀ ਸਰਕਾਰ ਸਰਕਾਰ ਤੋਂ ਪਹਿਲਾਂ ਆਜ਼ਾਦੀ ਦੇ ਜਸ਼ਨ ਤੇ ਕਦੇ ਅੱਤਵਾਦ ਅਤੇ ਕਦੇ ਹਮਲਿਆਂ ਦਾ ਹਮੇਸ਼ਾਂ ਡਰ ਬਣਿਆ ਰਹਿੰਦਾ ਸੀ। ਅਤੇ ਨਾ ਹੀ ਪਹਿਲਾਂ ਹੀ ਸਰਕਾਰਾਂ ਨੇ ਆਜ਼ਾਦੀ ਦੇ ਪੱਚੀ ਸਾਲ ਜਾਂ ਪੰਜਾਹ ਸਾਲ ਇੰਨੇ ਉਤਸ਼ਾਹ ਨਾਲ ਕਦੇ ਨਹੀਂ ਮਨਾਏ ਗਏ। ਸਰਾਂ ਨੇ ਕਿਹਾ ਕਿ ਸਾਰੇ ਸ਼ਹਿਰ ਵਾਸੀ ਆਪਣੇ ਘਰ ਵਿਚ ਤਿਰੰਗਾ ਫਹਿਰਾ ਕੇ ਮਹਾਨ ਬਲੀਦਾਨੀਆਂ ਨੂੰ ਨਮਨ ਕਰਨ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਪੂਰੇ ਦੇਸ਼ ਵਿਚ ਭਾਜਪਾ ਯੁਵਾ ਮੋਰਚਾ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮੌਸਮ ਧੂਮਧਾਮ ਨਾਲ ਮਨਾਇਆ ਜਾ ਰਿਹਾ।ਜਿਸ ਦੇ ਚਲਦੇ ਭਾਜਪਾ ਯੁਵਾ ਮੋਰਚਾ ਬਠਿੰਡਾ ਵਿੱਚ ਤਿਰੰਗਾ ਵੰਡਣ ਦਾ ਅਭਿਆਨ ਵੀ ਚਲਾ ਰਿਹਾ ਹੈ। ਯੁਵਾ ਮੋਰਚਾ ਦੇ ਸੂਬੇ ਦੇ ਮੀਤ ਪ੍ਰਧਾਨ ਆਸ਼ੂਤੋਸ਼ ਤਿਵਾਡ਼ੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਵਾਲਿਆਂ ਖਿਲਾਫ ਤਿਰੰਗਾ ਯਾਤਰਾ ਉਨ੍ਹਾਂ ਦੀ ਗੰਦੀ ਸੋਚ ਤੇ ਕਰਾਰਾ ਤਮਾਚਾ ਹੈ। ਬਠਿੰਡਾ ਵਿੱਚ ਨਿਕਲੀ ਇਸ ਤਿਰੰਗਾ ਯਾਤਰਾ ਨੇ ਸ਼ਹਿਰ ਦੇ ਮਾਹੌਲ ਨੂੰ ਦੇਸ਼ ਭਗਤ ਦੀ ਫ਼ਿਜ਼ਾ ਵਿੱਚ ਰੰਗ ਦਿੱਤਾ। ਇਸ ਵਿੱਚ ਭਾਜਪਾ ਦੇ ਆਗੂਆਂ ਅਤੇ ਸ਼ਹਿਰਵਾਸੀਆ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਵਿਚ ਗਾਇਤਰੀ ਪਰੱਗਿਆ ਮੰਡਲ, ਅੱਪੂ ਸੋਸਾਇਟੀ ਅਤੇ ਗੁੰਜਨ ਸਪੋਰਟਸ ਅਕੈਡਮੀ ਦਾ ਭਰਪੂਰ ਯੋਗਦਾਨ ਰਿਹਾ

Advertisement
Advertisement
Advertisement
Advertisement
Advertisement

One thought on “75 ਫੁੱਟ ਤਿਰੰਗੇ ਝੰਡੇ ਨਾਲ ਭਾਜਪਾ ਨੇ ਕੱਢੀ ਤਿਰੰਗਾ ਯਾਤਰਾ

Comments are closed.

error: Content is protected !!