ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ 10 ਯੂਨਿਟ ਖ਼ੂਨਦਾਨ

Advertisement
Spread information

ਅਸ਼ੋਕ ਵਰਮਾ,ਬਠਿੰਡਾ 2 ਮਈ 2020

ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ  ਵਿਖੇ 10 ਯੂਨਿਟ ਖ਼ੂਨਦਾਨ ਕੀਤਾ ਗਿਆ। ਬਲਾਕ ਬਠਿੰਡਾ ਦੇ 15 ਮੈਂਬਰ ਨਰਿੰਦਰ ਇੰਸਾਂ ਨਿੰਦੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਧਿਆਨ ਵਿਚ ਰਖਦਿਆਂ ਦੁਪਹਿਰ ਕਰੀਬ 12 ਵਜੇ ਸਵੈ ਇੱਛਤ ਖੂਨਦਾਨੀ ਮੈਕਸ ਹਸਪਤਾਲ ਦੇ ਬਲੱਡ ਬੈਂਕ ਪਹੁੰਚੇ। ਇਨ੍ਹਾਂ ਖੂਨਦਾਨੀਆਂ ਦੀ ਹਸਪਤਾਲ ਪਹੁੰਚਣ ਤੇ ਸਕਰੀਨਿੰਗ ਕੀਤੀ ਗਈ ਅਤੇ ਸਰਕਾਰ ਦੇ ਨਿਯਮਾਂ ਮੁਤਾਬਿਕ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਵਾਰੀ-ਵਾਰੀ ਸੇਵਾਦਾਰਾਂ ਨੇ ਖ਼ੂਨਦਾਨ ਕੀਤਾ।  ਖ਼ੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਇੰਸਾਂ ਨੇ ਦੱਸਿਆ ਕਿ ਅੱਜ ਇਹ ਖ਼ੂਨਦਾਨ ਕੀਤਾ ਗਿਆ ਹੈ, ਜੇਕਰ ਹਸਪਤਾਲ ਨੂੰ ਹੋਰ ਵੀ ਖ਼ੂਨ ਦੀ ਲੋੜ ਪਵੇਗੀ ਤਾਂ ਹੋਰ ਵੀ ਸੇਵਾਦਾਰ ਖ਼ੂਨਦਾਨ ਲਈ ਤਿਆਰ ਹਨ।  ਇਸ ਮੌਕੇ ਨਰਿੰਦਰ ਇੰਸਾਂ 15 ਮੈਂਬਰ, ਜਸਵੀਰ ਇੰਸਾਂ, ਬਲਰਾਜ ਇੰਸਾਂ, ਮੋਹਿਤ ਇੰਸਾਂ, ਤਜਿੰਦਰ ਇੰਸਾਂ, ਰਵੀ ਇੰਸਾਂ, ਅਮਨਦੀਪ ਇੰਸਾਂ, ਵਿਸ਼ਾਲ ਇੰਸਾਂ, ਸੁਰਿੰਦਰ ਯਾਦਵ ਅਤੇ ਕ੍ਰਿਸ਼ਨ ਬੇਰੀਵਾਲ ਇੰਸਾਂ ਵੱਲੋਂ ਖ਼ੂਨਦਾਨ ਕੀਤਾ ਗਿਆ।

Advertisement
Advertisement
Advertisement
Advertisement
Advertisement
Advertisement
error: Content is protected !!