ਲੋਕੇਸ਼ ਕੌਸ਼ਲ ਪਟਿਆਲਾ 2 ਮਈ 2020
ਸ੍ਰੀਮਾਨ ਸੰਤ ਗੁਰਚਰਨ ਦਾਸ ਗੱਦੀ ਨਸ਼ੀਨ ਪ੍ਰਾਚੀਨ ਉਦਾਸੀਨ ਡੇਰਾ ਗੁਰਦੁਆਰਾ ਗੁਫਾਸਰ ਸਾਹਿਬ ਪਿੰਡ ਰੋੜੇਵਲ ਜ਼ਿਲਾ ਪਟਿਆਲਾ ਵਲੋਂ ਕੁੱਝ ਪ੍ਰਬੰਧਕਾਂ ਨਾਲ ਫੋਨ ਰਾਹੀਂ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਪਹਿਲਾਂ ਵਾਂਗ ਦਸ਼ਮੀਂ ਨਾ ਮਨਾਉਣ ਦੇ ਲਏ ਗਏ ਫ਼ੈਸਲੇ ਨੂੰ ਅੱਗੇ ਵਧਾਉਂਦਿਆਂ ਆਉਣ ਵਾਲੀ 7-8 ਅਤੇ 9 ਮਈ ਨੂੰ ਆਉਣ ਵਾਲੀ ਬਰਸੀ ਸੰਤ ਮਹਾਰਾਜ ਬਾਬਾ ਪੂਰਨ ਦਾਸ ਜੀ ਜੋ ਕਿ ਬਹੁਤ ਹੀ ਵੱਡੀ ਪੱਧਰ’ਤੇ ਮਨਾਈ ਜਾਂਦੀ ਰਹੀ ਹੈ। ਇਸ ਵਾਰੀ ਕੋਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਲੋਕ ਭਲਾਈ ਹਿਤ ਇਕੱਠ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਇਸ ਲਈ ਸੰਗਤ ਨੂੰ ਵੀ ਅਪੀਲ ਹੈ ਕਿ ਡੇਰੇ ਨਾ ਆ ਕੇ ਆਪਣੇ ਘਰ ਬੈਠ ਕੇ ਹੀ ਗੁਰਬਾਣੀ ਦੇ ਪਾਠ ਕਰਕੇ ਸੰਤ ਮਹਾਰਾਜ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇ।