ਕੰਪਿਊਟਰ ਮਹਿਲਾ ਅਧਿਆਪਕਾਵਾਂ ਮੁੱਖ ਮੰਤਰੀ ਦੇ ਸ਼ਹਿਰ ਵਿਚ ਗਰਜ਼ੀਆਂ

Advertisement
Spread information

ਕੰਪਿਊਟਰ ਮਹਿਲਾ ਅਧਿਆਪਕਾਵਾਂ ਮੁੱਖ ਮੰਤਰੀ ਦੇ ਸ਼ਹਿਰ ਵਿਚ ਗਰਜ਼ੀਆਂ

ਪ੍ਰਦੀਪ ਕਸਬਾ, ਸੰਗਰੂਰ, 9 ਜੁਲਾਈ 2022

ਕੰਪਿਊਟਰ ਅਧਿਆਪਕ ਪੰਜਾਬ ਮਹਿਲਾ ਵਿੰਗ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਦੇ ਬਾਹਰ ਪਟਿਆਲਾ ਬਾਈਪਾਸ ਨੇੜੇ ਮੁੱਖ ਮੰਤਰੀ ਦੀ ਕੋਠੀ ਕੋਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਅਤੇ ਰੋਸ ਰੈਲੀ ਕੀਤੀ ਗਈ ।

Advertisement

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਮਹਿਲਾ ਵਿੰਗ ਦੀ ਸੂਬਾ ਆਗੂ ਰਾਜਵੰਤ ਕੌਰ ਅੰਮ੍ਰਿਤਸਰ ਸੁਖਬੀਰ ਕੌਰ ਲੁਧਿਆਣਾ ਨਿਸ਼ੂ ਅਰੋਡ਼ਾ ਪਟਿਆਲਾ ਮਨਜੀਤ ਕੌਰ ਜਲੰਧਰ ਨੇ ਕਿਹਾ ਕਿ ਅਸੀਂ ਪਿਛਲੇ ਗਿਆਰਾਂ ਸਾਲਾਂ ਤੋਂ ਬਤੌਰ ਰੈਗੂਲਰ ਸੇਵਾ ਨਿਭਾ ਰਹੀ ਕੰਪਿਊਟਰ ਅਧਿਆਪਕ ਹਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੱਤਾ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ।

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਮਹਿਲਾ ਵਿੰਗ ਦੀ ਸੂਬਾ ਆਗੂ ਜਸਲੀਨ ਕੌਰ ਜਲੰਧਰ ਰੇਨੂ ਗੁਪਤਾ ਅੰਮ੍ਰਿਤਸਰ, ਬਲ ਲੀਨ ਕੌਰ ਲੁਧਿਆਣਾ, ਸੀਮਾ ਕੌਰ ਪਟਿਆਲਾ , ਭੁਪਿੰਦਰ ਕੌਰ ਗੁਰਦਾਸਪੁਰ, ਮਨਦੀਪ ਕੌਰ ਗੁਰਦਾਸਪੁਰ ਅਤੇ ਗੁਰਪ੍ਰੀਤ ਕੌਰ ਗੁਰਦਾਸਪੁਰ ਨੇ ਕਿਹਾ ਕਿ ਮੰਤਰੀ ਪ੍ਰੀਸ਼ਦ ਵੱਲੋਂ ਲਏ ਗਏ ਫ਼ੈਸਲੇ ਅਤੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਜਾਰੀ ਨਿਯੁਕਤੀ ਪੱਤਰ ਅਨੁਸਾਰ ਪੰਜਾਬ ਸਿਵਲ ਸਰਵਿਸ ਰੂਲਜ਼ ਤਹਿਤ ਬਣਦੇ ਸਾਰੇ ਲਾਭ ਦਿੱਤੇ ਜਾਣ ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਦੀਆਂ ਵਿਭਾਗ ਵਿਚ ਸੋਲ਼ਾਂ ਸਤਾਰਾਂ ਸਾਲਾਂ ਦੀਆਂ ਸੇਵਾਵਾਂ ਨੂੰ ਵਿਚਾਰਦੇ ਹੋਏ ਸਿੱਖਿਆ ਵਿਭਾਗ ਅਧੀਨ ਮਰਜ ਕਰਕੇ ਰਹਿੰਦੇ ਲਾਭ ਲਾਗੂ ਕੀਤੇ ਜਾਣ ।

ਸੁਬ੍ਹਾ ਅਾਗੂਅਾਂ ਨੇ ਕਿਹਾ ਕਿ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਮੁਲਾਜ਼ਮਾਂ ਨਾਲ ਧੱਕਾ ਹੋਣਾ ਬੰਦ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਲਾਰੇ ਲਾਏ ਸਨ ਪਰ ਹੁਣ ਕੁਰਸੀ ਉੱਤੇ ਬੈਠਦਿਆਂ ਹੀ ਸਾਰੇ ਕੀਤੇ ਵਾਅਦੇ ਭੁੱਲ ਚੁੱਕੇ ਹਨ। ਆਗੂਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਸੰਘਰਸ਼ ਨੂੰ ਹੋਰ ਜ਼ਿਆਦਾ ਤਿੱਖਾ ਕਰਾਂਗੇ ।

Advertisement
Advertisement
Advertisement
Advertisement
Advertisement
error: Content is protected !!