ਸੜਕ ਹਾਦਸੇ ‘ਚ ਡੀਜਲ ਟੈਕਰ ਚਾਲਕ ਦੀ ਮੌਤ, ਹੈਲਪਰ ਗੰਭੀਰ ਜਖਮੀ

Advertisement
Spread information
ਗੁਰਸੇਵਕ ਸਹੋਤਾ, ਮਹਿਲ ਕਲਾਂ 8 ਜੁਲਾਈ 2022
       ਬਰਨਾਲਾ-ਲੁਧਿਆਣਾ ਮੁੱਖ ਮਾਰਗ ਤੇ ਪੈਂਦੇ ਪਿੰਡ ਵਜੀਦਕੇ ਖੁਰਦ ਦੇ ਨਜ਼ਦੀਕ ਅੱਜ ਸਵੇਰੇ 8-30 ਵਜੇ ਦੇ ਕਰੀਬ  ਡੀਜਲ ਤੇਲ ਟੈਂਕਰ ਤੇ ਟਰੈਕਟਰ ਦੀ ਟੱਕਰ ਚ ਕੈਟਰ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਕ ਡੀਜਲ ਟੈਂਕਰ ਜਿਸ ਨੂੰ ਮੇਵਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮੌੜ ਕਲਾਂ (ਬਠਿੰਡਾ) ਚਲਾ ਰਿਹਾ ਸੀ, ਜੋ ਕਿ ਲੁਧਿਆਣਾ ਤੋਂ ਬਰਨਾਲਾ ਵੱਲ ਨੂੰ ਆ ਰਿਹਾ ਸੀ ,ਜਦ ਉਹ ਪਿੰਡ ਵਜੀਦਕੇ ਖੁਰਦ ਪੈਟਰੋਲ ਪੰਪ ਦੇ ਨਜਦੀਕ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਟਰੈਕਟਰ 855 ਸਵਰਾਜ ਦੇ ਪਿੱਛੇ ਪਾਏ ਰੋਟਾਵੇਟਰ ਨਾਲ ਅਚਾਨਕ ਜਾ ਟਕਰਾਇਆ।            ਜਿਸ ਨਾਲ ਟੈਂਕਰ ਬੇਕਾਬੂ ਹੋ ਦਰੱਖਤ ਨਾਲ ਜਾ ਟਕਰਾਇਆ। ਇਸ ਟੱਕਰ ਦੌਰਾਨ ਟੈਂਕਰ ਡਰਾਇਵਰ ਮੇਵਾ ਸਿੰਘ ਦੀ ਮੌਤ ਹੋ ਗਈ ਤੇ ਟੈਕਰ ਚ ਕੰਡਕਟਰ ਦੇ ਤੌਰ ਤੇ ਕੰਮ ਕਰਦੇ ਰਾਜੇਸ਼ ਕੁਮਾਰ ਪੁੱਤਰ ਬੁੱਧ ਰਾਮ ਵਾਸੀ ਮੌੜ ਕਲਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਗਿਆ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਗੁਰਮੇਲ ਸਿੰਘ ਤੇ ਏ ਐਸ ਆਈ ਜਗਤਾਰ ਸਿੰਘ ਨੇ ਦੱਸਿਆ ਕਿ ਟੈਂਕਰ ਕਡੰਕਟਰ ਰਾਜੇਸ਼ ਕੁਮਾਰ ਦੇ ਬਿਆਨਾ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖ ਕੇ ਵਾਰਿਸਾਂ ਦੀ ਉਡੀਕ ਕੀਤੀ ਜਾ ਰਹੇ।
Advertisement
Advertisement
Advertisement
Advertisement
Advertisement
error: Content is protected !!