10 ਸਾਲ ਦੀ ਕੈਦ ਤੋਂ ਬਾਅਦ ਜਮਾਨਤ ਤੇ ਆ ਕੇ ਫਿਰ ਸ਼ੁਰੂ ਕੀਤੀ ਸਮਗਲਿੰਗ

Advertisement
Spread information

ਸੀਆਈਏ ਸਟਾਫ ਨੇ ਫੜ੍ਹੀਆਂ ਡੇਢ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ 

ਡਰੱਗ ਤਸਕਰ ਦੀਪਕ ਨੂੰ ਪਹਿਲਾਂ ਵੀ ਨਸ਼ਿਆਂ ਦੇ ਕੇਸ ਵਿੱਚ ਹੋ ਚੁੱਕੀ ਹੈ 10 ਸਾਲ ਦੀ ਸਜ਼ਾ


ਜਗਸੀਰ ਸਿੰਘ ਚਹਿਲ, ਬਰਨਾਲਾ 5 ,ਜੁਲਾਈ 2022

    ਸੀਆਈਏ ਸਟਾਫ ਬਰਨਾਲਾ ਵਲੋਂ ਇੱਕ ਮੈਡੀਕਲ ਸਟੋਰ ਮਾਲਕ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਕਰੀਬ 1 ਲੱਖ 54 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਮਲਿਕ, IPS ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈਸ ਨੂੰ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ਼੍ਰੀ ਅਨਿਲ ਕੁਮਾਰ, ਪੀ.ਪੀ.ਐਸ. ਕਪਤਾਨ ਪੁਲਿਸ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਸ਼ਰੀਫ਼ ਖਾਨ ਸੀ.ਆਈ.ਏ ਸਟਾਫ਼ ਬਰਨਾਲਾ ਵੱਲੋਂ ਸਥਾਨਕ ਦੋ ਮੈਡੀਕਲ ਸਟੋਰ ਮਾਲਕਾਂ ਨਵਦੀਪ ਗੋਇਲ ਉਰਫ ਟੋਨੀ ਪੁੱਤਰ ਨੇਕ ਚੰਦ ਵਾਸੀ ਸਹੀਦ ਜੀਤਾ ਸਿੰਘ ਨਗਰ ਨੇੜੇ ਕੋਰਟ ਚੌਕ ਬਰਨਾਲਾ ਅਤੇ ਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਕਾ ਕਾਲਜ ਰੋਡ ਬਰਨਾਲਾ ਖਿਲਾਫ ND&PS.ACT ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਦੌਰਾਨੇ ਤਫ਼ਤੀਸ਼ ਸਬ-ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਬਿੰਦਰ ਸਿੰਘ ਅਤੇ ਨਵਦੀਪ ਗੋਇਲ ਉਕਤਾਨ ਨੇ ਕਾਬੂ ਕਰਕੇ ਉਹਨਾਂ ਦੇ ਕਬਜ਼ਾ ਵਿਚੋਂ 1,63,100 ਨਸ਼ੀਲ ਕੈਪਸੂਲ, ਨਸ਼ੀਲੀਆਂ ਗੋਲੀਆਂ ਅਤੇ 1 ਲੱਖ 3 ਹਜ਼ਾਰ ਡਰੱਗ ਮਨੀ ਅਤੇ ਕਰੇਟਾ ਗੱਡੀ ਨੰਬਰੀ PB-11-0097 ਰੰਗ ਚਿੱਟਾ ਬਰਾਮਦ ਕਰਵਾਈ ਗਈ ਸੀ।ਹੁਣ ਉਕਤਾਨ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਨ ਦੀ ਪੁੱਛ-ਗਿਛ ਤੋਂ ਮੁਕਦਮਾ ਰਜ਼ਾ ਵਿੱਚ ਨਾਮਜ਼ਦ ਦੋਸ਼ੀ ਦੀਪਕ ਕੁਮਾਰ ਪੁੱਤਰ ਰਵੀ ਚੰਦ ਵਾਸੀ ਵਾਰਡ ਨੰਬਰ 19 ਵੀਰ ਨਗਰ ਮਾਨਸਾ ਨੂੰ ਸਬ ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਗ੍ਰਿਫਤਾਰ ਕਰਕੇ ਉਸ ਪਾਸੋਂ ਕੁੱਲ 1,54, 350 ਨਸ਼ੀਲੇ ਕੈਪਸੂਲ ਖਾਮਦ ਕਰਵਾਏ ਗਏ ਹਨ। ਦੀਪਕ ਕੁਮਾਰ ਪਾਸੋਂ ਡੂੰਘਾਈ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸਾ ਹੋਣ ਦੀ ਸੰਭਾਵਨਾ ਹੈ। ਉਹਨਾ ਦੱਸਿਆ ਉਕਤ ਮੁਕੱਦਮੇ ਵਿਚ ਹੁਣ ਤੱਕ ਪੁਲਿਸ ਨੂੰ ਲਗਭਗ 3 3 ਲੱਖ 17 ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ 1 ਲੱਖ 05 ਹਜ਼ਾਰ ਡਰੱਗ ਮਨੀ, ਇੱਕ ਕਰੇਟਾ ਗੱਡੀ ਨੰਬਰੀ PB-191-0097 ਰੰਗ ਚਿੱਟਾ ਬਰਾਮਦ ਹੋ ਚੁੱਕੀ ਹੈ । ਉਹਨਾ ਦੱਸਿਆ ਕਿ ਕਥਿਤ ਦੋਸ਼ੀ ਦੀਪਕ ਕੁਮਾਰ ‘ਜੈ ਸਾਰਦਾ’ ਨਾਮ ਪਰ ਮਾਨਸਾ ਵਿਖੇ ਮੈਡੀਕਲ ਚਲਾਉਂਦਾ ਹੈ। ਇਹ ਕੈਪਸੂਲ ਗੁਜਰਾਤ ਤੋਂ ਟਰਾਂਸਪੋਰਟ ਰਾਂਹੀ ਬਰਨਾਲਾ ਆਉਂਦੇ ਸਨ ਅਤੇ ਇਥੋਂ ਟਰਾਂਸਪੋਰਟ ਰਾਹੀਂ ਦੀਪਕ ਕੁਮਾਰ ਪਾਸਾ ਮਾਨਸਾ ਜਾਂਦੇ ਸਨ। ਦੋਸ਼ੀ ਦੀਪਕ ਕੁਮਾਰ ਖ਼ਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਮਾਨਸਾ ਵਿਖੇ ਮਾਮਲਾ ਦਰਜ ਰਜਿਸਟਰ ਹੈ, ਜਿਸ ਵਿੱਚ ਦੋਸ਼ੀ ਦੀਪਕ ਕੁਮਾਰ ਨੂੰ ਮਾਨਯੋਗ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਹੁਣ ਇਹ ਜਨਵਰੀ 2017 ਤੋਂ ਜ਼ਮਾਨਤਾ ਪਰ ਆਇਆ ਹੋਇਆ ਹੈ। ਕਥਿਤ ਦੋਸ਼ੀ ਦੀਪਕ ਕੁਮਾਰ ਨੇ ਆਪਣੀ ਪੁੱਛ-ਗਿੱਛ ਦੌਰਾਨ ਦੱਸਿਆ ਕਿ ਜਨਵਰੀ 2022 ਵਿੱਚ ਡਰੱਗ ਇੰਸਪੈਕਟਰ ਮਾਨਸਾ ਵੱਲੋਂ ਵੀ ਉਸਦੇ ਮੈਡੀਕਲ ਸਟੋਰ ਦੀ ਚੈਕਿੰਗ ਕਰਕੇ ਉਸਦਾ ਚਲਾਣ ਕੀਤਾ ਗਿਆ ਸੀ।ਉਹਨਾ ਦੱਸਿਆ ਕਿ ਇਸੇ ਮੁਹਿੰਮ ਤੇ ਚੱਲਦਿਆਂ ਮੁਕੱਦਮਾ ਐੱਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ ਬਰਨਾਲਾ ਬਰਖਿਲਾਫ ਗੋਲ ਕੌਰ ਉਰਫ ਗੋਲੋ ਪਤਨੀ ਜੱਸੀ ਸਿੰਘ ਵਾਸੀ ਬੈਕ ਸਾਇਡ ਬੱਸ ਸਟੈਂਡ, ਬਰਨਾਲਾ ਦੇ ਦਰਜ ਰਜਿਸਟਰ ਕੀਤਾ ਗਿਆ। ਦੱਸਣਯੋਗ ਹੈ ਕਿ ਗੋਲੋ ਕੌਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਖੁੱਲੀਆਂ, ਰੰਗ ਚਿੱਟਾ ਅਤੇ 260 ਗ੍ਰਾਮ ਨਸ਼ੀਲਾ ਪਾਊਂਡਰ ਰੰਗ ਚਿੱਟਾ ਬਾਅਦ ਕਰਵਾਇਆ ਗਿਆ। ਮੁਕਦਮਾ ਦੀ ਤਫ਼ਤੀਸ਼ ਜਾਰੀ ਹੈ।

Advertisement
Advertisement
Advertisement
Advertisement
Advertisement
Advertisement
error: Content is protected !!