ਫਿਰ ਰਚਿਆ ਇਤਿਹਾਸ, ਭਗਵੰਤ ਦੀ ਥਾਂ ਹੁਣ MP ਸਿਮਰਨਜੀਤ ਸਿੰਘ ਮਾਨ
ਹਰਿੰਦਰ ਨਿੱਕਾ , ਬਰਨਾਲਾ 26 ਜੂਨ 2022
ਇਨਕਲਾਬੀ ਲੋਕਾਂ ਦੀ ਧਰਤੀ ਸੰਗਰੂਰ ਜਿਲ੍ਹੇ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦਾ ਗੜ੍ਹ ਤੋੜ ਕੇ ਫਿਰ ਤੋਂ ਨਵਾਂ ਇਤਿਹਾਸ ਰਚਦਿਆਂ ਸਿਮਰਨਜੀਤ ਸਿੰਘ ਮਾਨ ਨੇ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 5 ਹਜ਼ਾਰ ਤੋਂ ਵੱਧ ਵੋਟਾਂ ਨਾਲ ਪਟਖਣੀ ਦੇ ਦਿੱਤੀ ਹੈ। ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ, ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਲੋਕ ਸਭਾ ਸੀਟ ਖਾਲੀ ਹੋਈ ਸੀ ਤੇ ਹੁਣ ਜਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਭਗਵੰਤ ਮਾਨ ਤੋਂ ਹੋਈ ਆਪਣੀ ਹਾਰ ਦਾ ਬਦਲਾ ਲੈ ਲਿਆ ਹੈ। ਉੱਧਰ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੀ ਜਮਾਨਤ ਜਬਤ ਹੋ ਗਈ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਹਾਲੇ ਤੱਕ ਨਤੀਜੇ ਦਾ ਐਲਾਨ ਨਹੀਂ ਕੀਤਾ ਹੈ। ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਨਵਾਂ ਇਤਿਹਾਸ ਸਿਰਜਿਆ ਹੈ। ਖਾਲਸਾ ਨੇ, ਮਾਨ ਦੀ ਜਿੱਤ ਲਈ, ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ, ਜੁਝਾਰੂ ਕਿਸਮ ਦੇ ਹਨ, ਧਾੜਵੀਆਂ ਦੀ ਤਰਾਂ ਚੋਣ ਜਿੱਤਣ ਦੇ ਦਾਅਵੇ ਕਰਨ ਵਾਲਿਆਂ ਨੂੰ ਹਮੇਸ਼ਾ ਹਰਾਉਂਦੇ ਰਹੇ ਹਨ। ਲੋਕਾਂ ਨੇ ਮਾਨ ਦੀ ਜਿੱਤ ਤੋਂ ਬਾਅਦ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ,ਖੁਸ਼ੀ ਦਾ ਵੀ ਇਜਹਾਰ ਕੀਤਾ।
ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋ ਜਿਹੜੇ 6 ਹਲਕਿਆਂ ਦੀ ਵੋਟਿੰਗ ਮੁਕੰਮਲ ਹੋਈ*
ਉਸ ਦਾ ਨਤੀਜਾ
ਬਰਨਾਲਾ
ਸਿਮਰਨਜੀਤ ਸਿੰਘ ਮਾਨ- 25722
ਗੁਰਮੇਲ ਸਿੰਘ (ਆਪ)- 23427
ਗੋਲਡੀ (ਕਾਂਗਰਸ)- 7133
ਢਿੱਲੋਂ (ਭਾਜਪਾ)- 13252
ਰਾਜੋਆਣਾ (ਅਕਾਲੀ)- 4670
——
ਸੁਨਾਮ
ਸਿਮਰਨਜੀਤ ਸਿੰਘ ਮਾਨ- 34529
ਗੁਰਮੇਲ ਸਿੰਘ (ਆਪ)- 36012
ਗੋਲਡੀ (ਕਾਂਗਰਸ)- 6173
ਢਿੱਲੋਂ (ਭਾਜਪਾ)- 7822
ਰਾਜੋਆਣਾ (ਅਕਾਲੀ)- 5673
——-
ਮਾਲਰੇਕੋਟਲਾ
ਸਿਮਰਨਜੀਤ ਸਿੰਘ ਮਾਨ- 30503
ਗੁਰਮੇਲ ਸਿੰਘ (ਆਪ)- 22402
ਗੋਲਡੀ (ਕਾਂਗਰਸ)- 13030
ਢਿੱਲੋਂ (ਭਾਜਪਾ)- 5412
ਰਾਜੋਆਣਾ (ਅਕਾਲੀ)- 3543
—
ਦਿੜ੍ਹਬਾ
ਸਿਮਰਨਜੀਤ ਸਿੰਘ ਮਾਨ- 37226
ਗੁਰਮੇਲ ਸਿੰਘ (ਆਪ)- 29673
ਗੋਲਡੀ (ਕਾਂਗਰਸ)- 5122
ਢਿੱਲੋਂ (ਭਾਜਪਾ)- 4873
ਰਾਜੋਆਣਾ (ਅਕਾਲੀ)- 5719
—-
ਸੰਗਰੂਰ
ਸਿਮਰਨਜੀਤ ਸਿੰਘ ਮਾਨ- 27803
ਗੁਰਮੇਲ ਸਿੰਘ (ਆਪ)- 30295
ਗੋਲਡੀ (ਕਾਂਗਰਸ)- 12156
ਢਿੱਲੋਂ (ਭਾਜਪਾ)- 9748
ਰਾਜੋਆਣਾ (ਅਕਾਲੀ)- 3795
—
ਲਹਿਰਾਗਾਗਾ
ਸਿਮਰਨਜੀਤ ਸਿੰਘ ਮਾਨ- 23349
ਗੁਰਮੇਲ ਸਿੰਘ (ਆਪ)- 26139
ਗੋਲਡੀ (ਕਾਂਗਰਸ)- 6957
ਢਿੱਲੋਂ (ਭਾਜਪਾ)- 9909
ਰਾਜੋਆਣਾ (ਅਕਾਲੀ)- 5100