ਰਾਜੇਸ਼ ਗੋਤਮ , ਪਟਿਆਲਾ 25 ਜੂਨ 2022
ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸਰਾਫਾ ਬਾਜ਼ਾਰ ਚਾਰ ਦਿਨਾਂ ਲਈ ਪੂਰਣ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਸਰਾਫਾ ਵੈਲਫੇਅਰ ਐਸੋਸੀਏਸਨ ਪਟਿਆਲਾ ਦੇ ਚੇਅਰਮੈਨ ਸਤੀਸ਼ ਜੈਨ, ਜਨਰਲ ਸਕੱਤਰ ਅਸ਼ੋਕ ਗਰਗ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜਰ 23, 24, 25 ਅਤੇ 26 ਜੂਨ ਨੂੰ 4 ਦਿਨਾਂ ਲਈ ਸਰਾਫਾ ਬਜਾਰ ਪੂਰਨ ਤੌਰ ਤੇ ਬੰਦ ਰਹੇਗਾ। ਜਿਸ ਦੌਰਾਨ ਕੋਈ ਵੀ ਕਾਰੋਬਾਰੀ ਡੀਲਿੰਗ ਨਹੀਂ ਹੋਵੇਗੀ ਤਾਂ ਜੋ ਸੋਨੇ ਦਾ ਕੰਮ ਕਰਨ ਵਾਲੇ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਇਹਨਾ ਛੁੱਟੀਆ ਦਾ ਪੂਰਨ ਤੌਰ ਤੇ ਆਨੰਦ ਮਾਣ ਸਕਣ। ਇਸ ਮੌਕੇ ਰਜਿੰਦਰ ਕੁਮਾਰ, ਨਰਿੰਦਰ ਖੰਨਾ, ਪਰਮਜੀਤ ਸਿੰਘ ਕਾਲਾ, ਤਿਲਕ ਰਾਜ, ਕੇਵਲ ਕਿ੍ਰਸਨ, ਕਿ੍ਰਸਨ ਕੁਮਾਰ, ਰਾਕੇਸ ਕਟਾਰੀਆ, ਨੰਦ ਕਿਸੋਰ ਨੰਦੀ, ਰਜਿੰਦਰ ਕੁਮਾਰ, ਕੁਨਾਲ ਅੱਗਰਵਾਲ ਆਦਿ ਮੈਂਬਰ ਮੌਕੇ ਤੇ ਹਾਜਰ ਸਨ।