ਸ਼ਹਿਰ ਵਿੱਚਲ ਗੂੰਜੇ, ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੇ ਨਾਅਰੇ, ਸ਼ਹਿਰੀਆਂ ਨੇ ਢਿੱਲੋਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦਿਆ
ਹਰਿੰਦਰ ਨਿੱਕਾ , ਬਰਨਾਲਾ 21 ਜੂਨ 2022
ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਦੋ ਵਾਰ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਪ੍ਰਚਾਰ ਦੇ ਆਖਰੀ ਦਮੋ ਰੋਡ ਸ਼ੋਅ ਕਰਕੇ, ਆਪਣੀ ਤਾਕਤ ਦਾ ਦਮ ਦਿਖਾਇਆ ਹੈ। ਸ਼ਹਿਰ ਦੇ ਅੰਡਰਬ੍ਰਿਜ ਦੇ ਨੇੜੇ ਜੌੜੇ ਪੈਟ੍ਰੌਲ ਪੰਪਾਂ ਕੋਲੋਂ ਵੱਡਾ ਰੋਡ ਸ਼ੋਅ ਸ਼ੁਰੂ ਕੀਤਾ ਗਿਆ ਹੈ। ਰੋਡ ਸ਼ੋਅ ਦੌਰਾਨ , ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ, ਗੀਤ ਤੇ ਭਾਜਪਾ ਵਰਕਰ ਅਤੇ ਕੇਵਲ ਸਿੰਘ ਢਿੱਲੋਂ ਦੇ ਸਮਰੱਥਕ ਝੂਮ ਝੂਮ ਕੇ ਨੱਚਦੇ ਦਿਖੇ ।
ਕੇਵਲ ਸਿੰਘ ਢਿੱਲੋਂ ,ਭਾਜਪਾ ਦੇ ਬਰਨਾਲਾ ਹਲਕਾ ਇੰਚਾਰਜ ਅਤੇ ਆੜਤੀ ਵਿੰਗ ਦੇ ਸੂਬਾਈ ਪ੍ਰਧਾਨ ਧੀਰਜ ਦੱਧਾਹੂਰ, ਭਾਜਪਾ ਕਿਸਾਨ ਵਿੰਗ ਦੇ ਸੂਬਾਈ ਆਗੂ ਸੁਖਵੰਤ ਸਿੰਘ ਧਨੌਲਾ, ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਅਸ਼ੋਕ ਮਿੱਤਲ ਆਦਿ ਨੇ ਗੇਂਦੇ ਦੇ ਫੁੱਲਾਂ ਨਾਲ ਸਜਾਈ, ਖੁੱਲ੍ਹੀ ਜੀਪ ਵਿੱਚ ਸਵਾਰ ਹੋ ਕੇ ਰੋਡ ਸ਼ੋਅ ਸ਼ੁਰੂ ਕਰ ਦਿੱਤਾ ਹੈ। ਰੋਡ ਸ਼ੋਅ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਦੇ ਚਿਹਰਿਆਂ ਤੇ ਰੌਣਕ ਸਾਫ ਝਲਕ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਰੋਡ ਸ਼ੋਅ ਵਿੱਚ ਸ਼ਾਮਿਲ ਹੋਣ ਲਈ, ਲੋਕਾਂ ਦਾ ਤਹਿਦਿਲ ਤੋਂ ਸ਼ੁਕਰੀਆ ਕੀਤਾ। ਢਿੱਲੋਂ ਨੇ ਕਿਹਾ ਕਿ ਲੋਕ ਸਭਾ ਹਲਕੇ ਅੰਦਰ, ਲੋਕਾਂ ਅੰਦਰ ਬਦਲਾਅ ਦੀ ਲਹਿਰ ਚੱਲ ਰਹੀ ਹੈ। ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨਕਲੀ/ਛਲਾਵੇ ਵਾਲੇ ਬਦਲਾਅ ਦਾ ਹਸ਼ਰ, ਤਿੰਨ ਮਹੀਨਿਆਂ ਵਿੱਚ ਹੀ ਦੇਖ ਲਿਆ ਹੈ। ਬਦਲਾਅ ਦੀ ਬਜਾਏ, ਸਿਰਫ ਚਿਹਰੇ ਬਦਲੇ ਹਨ।
ਢਿੱਲੋਂ ਨੇ ਲੰਘੀ ਕੱਲ੍ਹ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੋਡ ਸ਼ੋਅ ਨੂੰ ਫਲਾਪ ਸ਼ੋਅ ਕਰਾਰ ਦਿੰਦਿਆਂ ਕਿਹਾ ਕਿ ਰੋਡ ਸ਼ੋਅ ਤੋਂ ਬਰਨਾਲਾ ਸ਼ਹਿਰ ਦੇ ਲੋਕਾਂ ਦੂਰੀ ਬਣਾਈ, ਜਿਸ ਕਾਰਣ, ਆਪਣੀ ਇੱਜਤ ਬਚਾਉਣ ਲਈ, ਬਰਨਾਲਾ ਸ਼ਹਿਰ ਵਿੱਚ ਪੂਰੇ ਪੰਜਾਬ ਤੋਂ ਆਗੂ ਅਤੇ ਵਰਕਰ ਇਕੱਠੇ ਕੀਤੇ ਗਏ। ਇਸ ਤੋਂ ਸਾਫ ਹੋ ਗਿਆ ਕਿ ਬਰਨਾਲਾ ਹਲਕੇ ਹੀ ਨਹੇਂ ਲੋਕ ਸਭਾ ਹਲਕੇ ਅੰਦਰ ਹੀ, ਆਪ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਇਸ ਲਈ, ਲੋਕਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਥ ਮਜਬੂਤ ਕਰਨ ਲਈ, ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਢਿੱਲੋਂ ਨੇ ਕਿਹਾ ਕਿ ਸੂਬੇ ਦੀ ਆਰਥਿਕ ਹਾਲਤ ਨੂੰ ਪੈਰਾਂ ਸਿਰ ਕਰਨ ਦਾ ਢਿੰਡੋਰਾ ਪਿੱਟ ਕੇ, ਸੱਤਾ ਵਿੱਚ ਆਈ ਆਪ ਸਰਕਾਰ ਨੇ, ਲੋਕਾਂ ਦੇ ਟੈਕਸਾਂ ਦਾ ਪੈਸਾ, ਆਪਣੇ ਪ੍ਰਚਾਰ ਲਈ, ਪਾਣੀ ਵਾਂਗ ਵਹਾਇਆ ਹੈ। ਢਿੱਲੋਂ ਨੇ ਲੋਕ ਸਭਾ ਚੋਣ ਵਿੱਚ ਮੁਕਾਬਲੇ ਬਾਰੇ, ਗੱਲ ਕਰਦਿਆਂ ਕਿਹਾ ਕਿ ਇੱਕ ਪਾਸੇ, ਭਾਜਪਾ ਹੈ ਤੇ ਦੂਜੇ ਪਾਸੇ ਬਾਕੀ ਸਾਰੀਆਂ ਵਿਰੋਧੀ ਪਾਰਟੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਛੜੇ ਲੋਕ ਸਭਾ ਹਲਕੇ ਦੇ ਚੌਤਰਫਾ ਵਿਕਾਸ ਲਈ,23 ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ, ਹਲਕੇ ਦੇ ਰੌਸ਼ਨ ਭਵਿੱਖ ਦਾ ਆਗਾਜ ਕਰਨ।
ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸਾਬਕਾ ਪ੍ਰਧਾਨ ਗੁਰਮੀਤ ਬਾਵਾ, ਭਾਜਪਾ ਯੁਵਾ ਮੋਰਚਾ . ਪੰਜਾਬ ਦੇ ਆਗੂ ਨੀਰਜ ਜਿੰਦਲ , ਪੰਜਾਬ ਲੋਕ ਕਾਂਗਰਸ ਦੇ ਜਿਲਾ ਪ੍ਰਧਾਨ ਗੁਰਦਰਸ਼ਨ ਸਿੰਘ ਬਰਾੜ, ਧਰਮ ਸਿੰਘ ਫੌਜੀ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ , ਜਗਮੇਲ ਸਿੰਘ ਜੱਗਾ ਮਾਨ, ਮੁਸਲਿਮ ਆਗੂ ਖੁਸ਼ੀ ਮੁਹੰਮਦ, ਕੌਂਸਲਰ ਸ਼ਬੀਨਾ ਬੇਗਮ, ਹਰਬਖਸ਼ ਸਿੰਘ ਗੋਨੀ, ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਮਾਰਕੀਟ ਕਮੇਟੀ ਧਲੌਲਾ ਦੇ ਸਾਬਕਾ ਚੇਅਰਮੈਨ ਜੀਵਨ ਬਾਂਸਲ, ਭਾਜਪਾ ਆਗੂ ਮੰਗਲ ਦੇਵ , ਰੂਪੀ ਕੌਰ ਹੰਡਿਆਇਆ ਅਤੇ ਹੋਰ ਸੀਨੀਅਰ ਆਗੂ ਸ਼ਾਮਿਲ ਰਹੇ।