ਲੋਨ ਦੇ ਨਾਂ ਤੇ ਲੱਖਾਂ ਦੀ ਠੱਗੀ , ਪੁਲਿਸ ਨੇ 4 ਔਰਤਾਂ ਸਣੇ ਗਿਰੋਹ ਦੇ 8 ਮੈਂਬਰ ਫੜ੍ਹੇ

Advertisement
Spread information

ਹਰਿੰਦਰ ਨਿੱਕਾ   , ਬਰਨਾਲਾ 16 ਜੂਨ 2022

   ਲੋਨ ਦੇ ਨਾਂ ਤੇ ਭੋਲੇ-ਭਾਲੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲੇ ਇੱਕ ਗਿਰੋਹ ਨੂੰ ਪੁਲਿਸ ਨੇ ਬੇਨਕਾਬ ਕੀਤਾ ਹੈ। ਥਾਣਾ ਸਿਟੀ ਪੁਲਿਸ ਨੇ ਮੌਕਾ ਵਾਰਦਾਤ ਤੇ ਪਹੁੰਚ ਕੇ ਗਿਰੋਹ ਦੀਆਂ 4 ਔਰਤਾਂ ਸਣੇ 8 ਮੈਂਬਰਾਂ ਨੂੰ ਗਿਰਫਤਾਰ ਕਰਕੇ,ਉਨਾਂ ਦੇ ਕਬਜੇ ਵਿੱਚੋਂ ਕਰੀਬ 2 ਲੱਖ ਰੁਪਏ ਵੀ ਬਰਾਮਦ ਕੀਤੇ ਹਨ।

Advertisement

     ਠੱਗ ਗਿਰੋਹ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਥਾਣਾ ਸਿਟੀ 1 ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਏਕਮ ਸਿੰਗਲਾ ਉਰਫ ਜਸਵੀਰ ਕੌਰ ਵਾਸੀ ਸ਼ਿਵ ਵਾਟਿਕਾ ਕਲੋਨੀ ਵਗੈਰਾ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ। ਇਸ ਗਿਰੋਹ ਦੇ ਮੈਂਬਰ ,ਗੀਤਾ ਭਵਨ ਨੇੜੇ ਭੋਲੇ-ਭਾਲੇ ਅਤੇ ਅਨਪੜ੍ਹ ਵਿਅਕਤੀਆਂ ਨੂੰ 2 ਲੱਖ ਰੁਪਏ ਦਾ ਲੋਨ ਦੇਣ ਦਾ ਝਾਂਸਾ ਦੇ ਕੇ ਉਨਾਂ ਤੋਂ 6/6 ਹਜ਼ਾਰ ਰੁਪਏ ਬਟੋਰ ਰਹੇ ਹਨ।

     ਪੁਲਿਸ ਪਾਰਟੀ ਨੇ ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਤੇ ਗਿਰੋਹ ਦੀ ਸਰਗਨਾ ਏਕਮ ਸਿੰਗਲਾ ਉਰਫ ਜਸਵੀਰ ਕੌਰ , ਉਸ ਦੀ ਬੇਟੀ ਪ੍ਰਭਜੋਤ ਕੌਰ ਉਰਫ ਸੁਖਪ੍ਰੀਤ , ਸੰਦੀਪ ਕੁਮਾਰ ਭਦੌੜ, ਮਨਪ੍ਰੀਤ ਕੌਰ ਲੌਂਗੋਵਾਲ , ਅਮਰੀਸ਼ ਕੁਮਾਰ ,ਉਸਦੀ ਪਤਨੀ ਵੀਨਾ ਰਾਣੀ ਵਾਸੀ ਭਾਦਸੋਂ, ਹਰਪ੍ਰੀਤ ਸਿੰਘ ਉਰਫ ਬੱਬੂ ਵਾਸੀ ਬੁਢਲਾਡਾ , ਬੂਟਾ ਸਿੰਘ ਵਾਸੀ ਫਰਵਾਹੀ ਅਤੇ ਪ੍ਰਦੀਪ ਕੁਮਾਰ ਵਾਸੀ ਕਿਲਾ ਮੁਹੱਲਾ ਬਰਨਾਲਾ ਖਿਲਾਫ ਅਧੀਨ ਜੁਰਮ 420/406/120 ਬੀ ਆਈਪੀਸੀ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ਼ ਕਰਕੇ, ਦੱਸੀ ਹੋਈ ਥਾਂ ਤੇ ਛਾਪਾਮਾਰੀ ਕਰਕੇ , ਗਿਰੋਹ ਦੀ ਸਰਗਨਾ ਏਕਮ ਸਿੰਗਲਾ ਉਰਫ ਜਸਵੀਰ ਕੌਰ , ਉਸ ਦੀ ਬੇਟੀ ਪ੍ਰਭਜੋਤ ਕੌਰ ਉਰਫ ਸੁਖਪ੍ਰੀਤ , ਮਨਪ੍ਰੀਤ ਕੌਰ ਲੌਂਗੋਵਾਲ , ਅਮਰੀਸ਼ ਕੁਮਾਰ ,ਉਸਦੀ ਪਤਨੀ ਵੀਨਾ ਰਾਣੀ ਵਾਸੀ ਭਾਦਸੋਂ, ਹਰਪ੍ਰੀਤ ਸਿੰਘ ਉਰਫ ਬੱਬੂ ਵਾਸੀ ਬੁਢਲਾਡਾ , ਬੂਟਾ ਸਿੰਘ ਵਾਸੀ ਫਰਵਾਹੀ ਅਤੇ ਪ੍ਰਦੀਪ ਕੁਮਾਰ ਵਾਸੀ ਕਿਲਾ ਮੁਹੱਲਾ ਬਰਨਾਲਾ ਨੂੰ ਗਿਰਫਤਾਰ ਕਰ ਲਿਆ ਹੈ।

     ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਗ੍ਰਿਫਤਾਰ ਮੈਂਬਰਾਂ ਦੇ ਕਬਜ਼ੇ ਵਿੱਚੋਂ ਏ.ਐਸ.ਆਈ. ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਲੋਕਾਂ ਤੋਂ ਬਟੋਰੇ 1 ਲੱਖ 84 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਡੀਐਸਪੀ ਬੱਤਾ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਅਤੇ ਨਾਮਜ਼ਦ ਦੋਸ਼ੀ ਸੰਦੀਪ ਕੁਮਾਰ ਭਦੌੜ ਦੀ ਗਿਰਫਤਾਰੀ ਦੇ ਵੀ ਯਤਨ ਜ਼ਾਰੀ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗਿਰਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਜ਼ਾਰੀ ਹੈ।

Advertisement
Advertisement
Advertisement
Advertisement
Advertisement
error: Content is protected !!