ਮੁੱਖ ਮੰਤਰੀ ਦੀ ਕੋਠੀ ਅੱਗੇ 7ਵੇਂ ਦਿਨ ਵੀ ਬੇਰੁਜ਼ਗਾਰਾਂ ਦਾ ਮੋਰਚਾ ਜਾਰੀ, ਨਹੀਂ ਲਈ ਸਾਰ
ਪਰਦੀਪ ਕਸਬਾ , ਸੰਗਰੂਰ,11 ਜੂਨ 2022
ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਪੋਸਟਾਂ ਦੀ ਭਰਤੀ ਅਤੇ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਉਮਰ ਹੱਦ 5 ਸਾਲ ਛੋਟ ਦੀ ਮੰਗ ਨੂੰ ਲੈਕੇ 5 ਜੂਨ ਤੋ ਸਥਾਨਕ ਮੁੱਖ/ਸਿਹਤ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਦਾ ਮੋਰਚਾ 7ਵੇਂ ਦਿਨ ਵੀ ਜਾਰੀ ਰਿਹਾ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 7ਵੇਂ ਦਿਨਾਂ ਵਿੱਚ ਵੀ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ।ਪਿਛਲੀਆਂ ਰਵਾਇਤੀ ਸਰਕਾਰਾਂ ਵਾਂਗ ਹੀ ਬੇਰੁਜ਼ਗਾਰਾਂ ਦੇ ਮਸਲਿਆਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ।
ਉਹਨਾ ਕਿਹਾ ਕਿ ਉਮੀਦ ਸੀ ਕਿ ‘ ਆਪ ‘ ਸਰਕਾਰ ਬਣਨ ਮਗਰੋਂ ਰੋਸ ਪ੍ਰਦਰਸ਼ਨ ਨਹੀਂ ਕਰਨੇ ਪੈਣਗੇ।ਪ੍ਰੰਤੂ ਸਭ ਕੁਝ ਪਹਿਲਾਂ ਵਾਂਗ ਹੀ ਵਾਪਰ ਰਿਹਾ ਹੈ।
ਉਹਨਾ ਦੱਸਿਆ ਕਿ 5 ਜੂਨ ਨੂੰ ਪ੍ਰਸ਼ਾਸ਼ਨ ਨੇ ਮੰਗ ਪੱਤਰ ਪ੍ਰਾਪਤ ਕਰਕੇ ਜਲਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਊਠ ਦੇ ਬੁੱਲ੍ਹ ਵਾਂਗ ਲਟਕ ਰਿਹਾ ਹੈ।
ਉਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਉਮਰ ਹੱਦ ਪਾਰ ਕਰ ਚੁੱਕੇ ਨੌਜਵਾਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ।
ਉਨ੍ਹਾਂ ਦੀਆਂ ਮੰਗਾਂ ਉਮਰ ਹੱਦ ਜਰਨਲ ਵਰਗ ਲਈ 37 ਤੋਂ 42 ਸਾਲ ਐਸ,ਸੀ ਅਤੇ ਬੀ,ਸੀ ਲਈ 47 ਸਾਲ ਕੀਤੀ ਜਾਵੇ। ਕਿਉਂਕਿ ਗੁਆਂਢੀ ਰਾਜ ਜਿਵੇਂ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿਚ ਵੀ ਉਮਰ ਹੱਦ 42 ਅਤੇ 47 ਤੱਕ ਹੈ ।
ਮੋਰਚੇ ਉੱਤੇ ਸ਼ਿਕਾਰ, ਹੀਰਾ ਲਾਲ, ਸੁਖਜਿੰਦਰ,ਰਾਜ, ਰਕੇਸ਼, ਦੀਪਕ, ਮਨਪ੍ਰੀਤ, ਗਗਨਦੀਪ, ਰਮੇਸ਼, ਛਿੰਦਰਪਾਲ ਅਤੇ ਅੱਜ ਉਵਰੇੲਜ ਬੇਰੁਜ਼ਗਾਰ ਯੂਨੀਅਨ ਸਮਰਥਨ ਦਿੱਤਾ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ,ਨਿੱਕਾ ਸਿੰਘ, ਰਣਵੀਰ ਨਦਾਮਪੁਰ, ਲਲਿਤਾ, ਜਸਵਿੰਦਰ ਕੌਰ ਛੰਨਾ, ਸੁਖਪਾਲ ਕੌਰ ਕਾਂਝਲਾ ਆਦਿ ਹਾਜ਼ਰ ਸਨ।
One thought on “ਮੁੱਖ ਮੰਤਰੀ ਦੀ ਕੋਠੀ ਅੱਗੇ 7ਵੇਂ ਦਿਨ ਵੀ ਬੇਰੁਜ਼ਗਾਰਾਂ ਦਾ ਮੋਰਚਾ ਜਾਰੀ, ਨਹੀਂ ਲਈ ਸਾਰ”
Comments are closed.