ਸਕਾਲਰਸ਼ਿਪ ਪ੍ਰੋਗਰਾਮ ਤਹਿਤ 5 ਜੂਨ ਨੂੰ ‘ਦੂਨ’ ਵੱਲੋਂ ਲਿਆ ਜਾ ਰਿਹੈ ਟੇਲੈਂਟ ਸਰਚ ਟੈਸਟ ‘
ਹਰਿੰਦਰ ਨਿੱਕਾ , ਬਰਨਾਲਾ, 29 ਮਈ 2022
ਸ਼ਹਿਰ ਦੇ ਰਾਮ ਬਾਗ ਰੋਡ ਤੇ ਪੈਂਦੇ ਮਾਰਕੀਟ ਕਮੇਟੀ ਦਫਤਰ ਦੇ ਨੇੜੇ ਸਥਿਤ ‘ਦੂਨ ਸੈਂਟਰ ਆਫ ਐਕਸੀਲੈਂਸ’ ਦਾ ਉਦਘਾਟਨ ਮਾਨਸਾ ਜਿਲ੍ਹੇ ਦੇ ਐਸ.ਐਸ.ਪੀ. ਸ਼੍ਰੀ ਗੌਰਵ ਤੂਰਾ (ਆਈ.ਪੀ.ਐਸ) ਅਤੇ ਬਠਿੰਡਾ ਦੀ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਪੱਲਵੀ (ਆਈ.ਏ.ਐਸ.) ਨੇ ਕੀਤਾ। ਇਸ ਮੌਕੇ ਸ੍ਰੀ ਗੌਰਵ ਤੂਰਾ ਨੇ ਸੈਂਟਰ ਦੀ ਮੈਨੇਜਿੰਗ ਡਾਇਰੈਕਟਰ ਤੇ ਦੇਸ਼ ਦੀ ਨਾਮੀ ਐਜੂਕੇਸ਼ਨਿਸਟ ਸ਼੍ਰੀਮਤੀ ਪ੍ਰਿਯੰਕਾ ਸ਼ਰਮਾ ਅਤੇ ਇੰਜੀਨੀਅਰ ਸ਼੍ਰੀ ਸੰਦੀਪ ਭਾਸਕਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੂਨ ਸੈਂਟਰ ਆਫ ਐਕਸੀਲੈਂਸ ਦੇ ਖੁੱਲ੍ਹਣ ਨਾਲ ਹੁਣ ਬਰਨਾਲਾ ਹੀ ਨਹੀਂ ਸਗੋਂ ਕਿ ਸਮੁੱਚੇ ਮਾਲਵਾ ਦੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਅੰਤਰਰਾਸ਼ਟਰੀ ਪੱਧਰ ਦੀ ਕੋਚਿੰਗ ਮਿਲ ਸਕੇਗੀ ਅਤੇ ਉਹ ਆਈ.ਆਈ.ਟੀ., ਜੇ.ਈ.ਈ., ਐਨ.ਈ.ਈ.ਟੀ., ਓਲੰਪਿਆਡ, ਐਨ.ਟੀ.ਐਸ.ਈ. ਵਰਗੀਆਂ ਰਾਸਟਰੀ ਪ੍ਰੀਖਿਆਵਾਂ ਵਿਚ ਕੰਪਲੀਟ ਕਰ ਸਕਣਗੇ। ਉਨ੍ਹਾਂ ਕਿਹਾ ਅੱਜ ਦੇ ਯੁਗ ਵਿਚ ਅਜਿਹੀ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਲਈ ਦੂਨ ਵਰਗੇ ਪਲੇਟਫਾਰਮ ਦਾ ਬਰਨਾਲਾ ਸ਼ਹਿਰ ਵਿਚ ਹੋਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।
ਨਗਰ ਨਿਗਮ ਬਠਿੰਡਾ ਦੀ ਕਮਿਸ਼ਨਰ ਆਈ.ਏ.ਐਸ. ਸ਼੍ਰੀਮਤੀ ਪੱਲਵੀ ਨੇ ਕਿਹਾ ਕਿ ਪ੍ਰਿਯੰਕਾ ਸ਼ਰਮਾ ਖੁਦ ਇੱਕ ਨਾਮੀ ਐਜੂਕੇਸਨਿਸਟ ਹਨ । ਅਜਿਹੀਆਂ ਸਖਸ਼ੀਅਤਾਂ ਦੀ ਦੇਖ ਰੇਖ ਵਿਚ ਬੱਚਿਆਂ ਦੇ ਸਿੱਖਿਆ ਹਾਸਲ ਕਰਨ ਨਾਲ ਉਨ੍ਹਾਂ ਦੀ ਪ੍ਰਤੀਭਾ ਦਾ ਚੌਹ-ਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਸ਼੍ਰੀਮਤੀ ਪ੍ਰਿਯੰਕਾ ਸ਼ਰਮਾ ਅਤੇ ਸ਼੍ਰੀ ਸੰਦੀਪ ਭਾਸਕਰ ਨੂੰ ਵਧਾਈ ਦਿੰਦਿਆਂ ਬੱਚਿਆਂ ਨੂੰ ਉਚ ਪੱਧਰੀ ਸਿੱਖਿਆ ਦੇਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਦੂਨ ਸੈਂਟਰ ਆਫ ਐਕਸੀਲੈਂਸ ਦੀ ਐਮ.ਡੀ. ਮੈਡਮ ਪ੍ਰਿਯੰਕਾ ਸ਼ਰਮਾ ਨੇ ਆਈ.ਪੀ.ਐਸ. ਸ਼੍ਰੀ ਗੌਰਵ ਤੂਰਾ ਅਤੇ ਆਈ.ਏ.ਐਸ. ਸ਼੍ਰੀਮਤੀ ਪੱਲਵੀ ਦਾ ਇਥੇ ਪਹੁੰਚਣ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਦੂਨ ਸੈਂਟਰ ਆਫ ਐਕਸੀਲੈਂਸ ਵਿਚ 7 ਵੀਂ ਤੋਂ 12 ਵੀਂ ਤੱਕ ਦੇ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਵੇਗੀ। ਬੱਚਿਆਂ ਨੂੰ ਆਈ.ਆਈ.ਟੀ. ਪਾਸ ਫੈਕਲਿਟੀ ਜੋ ਚੇਨੱਈ, ਮੁੰਬਈ, ਗਵਾਲੀਅਰ, ਚੰਡੀਗੜ੍ਹ ਅਤੇ ਦਿੱਲੀ ਦੇ ਵੱਡੇ ਕੋਚਿੰਗ ਸੈਂਟਰਾਂ ਵਿਚ ਕਈ ਸਾਲਾਂ ਤੋਂ ਕੋਚਿੰਗ ਦੇਣ ਵਾਲੇ ਅਧਿਆਪਕ ਪੜਾਉਣਗੇ। ਉਨ੍ਹਾਂ ਦੱਸਿਆ ਕਿ ਹੁਣ ਇਥੋਂ ਦੇ ਵਿਦਿਆਰਥੀਆਂ ਨੂੰ ਪਟਿਆਲਾ, ਚੰਡੀਗੜ੍ਹ ਅਤੇ ਦਿੱਲੀ ਜਾ ਕੇ ਕੋਚਿੰਗ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ, ਜਿਥੇ ਕਿ ਪੜ੍ਹਨ ਅਤੇ ਰਹਿਣ ਦਾ ਖਰਚਾ ਇਥੋਂ ਨਾਲੋਂ ਚਾਰ ਗੁਣਾ ਵੱਧ ਹੈ।
ਉਨ੍ਹਾਂ ਦੱਸਿਆ ਕਿ ‘ਦੂਨ’ ਵੱਲੋਂ ਇੱਕ ਸਕਾਲਰਸ਼ਿਪ ਪ੍ਰੋਗਰਾਮ ਦੇ ਅਧੀਨ 5 ਜੂਨ ਦਿਨ ਐਤਵਾਰ ਨੂੰ ਟੇਲੈਂਟ ਸਰਚ ਟੈਸਟ ‘ਖੋਜ’ ਲਿਆ ਜਾ ਰਿਹਾ ਹੈ, ਜਿਸ ਅਧੀਨ ਵਿਦਿਆਰਥੀਆਂ ਨੂੰ 51 ਲੱਖ ਰੁਪਏ ਸਕਾਲਰਸ਼ਿਪ ਦੇ ਲਾਭ ਸਮੇਂ ਸਮੇਂ ਸਿਰ ਦਿੱਤੇ ਜਾਣਗੇ। ਐਮ.ਡੀ. ਪ੍ਰਿਯੰਕਾ ਸ਼ਰਮਾ ਨੇ ਦੱਸਿਆ ਕਿ 100 ਤੋਂ ਜਿਆਦਾ ਵਿਦਿਆਰਥੀਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ। ਇਸ ਮੌਕੇ 300 ਤੋਂ ਜਿਆਦਾ ਮਾਪਿਆਂ ਵੱਲੋਂ ਇੰਸਟੀਚਿਊਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਪਿਆਂ ਦੇ ਮਿਲਣ ਲਈ ਅਤੇ ਡੈਮੋ ਕਲਾਸਾਂ ਦੇ ਲਈ ਇੰਸਟੀਚਿਉਟ ਸਵੇਰੇ 10.00 ਤੋਂ ਸ਼ਾਮ 7.00 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਮੌਕੇ ਇੰਟਰਨੈਸ਼ਨਲ ਵੀਜ਼ਾ ਐਕਸਪਰਟ ਸ੍ਰੀ ਸਚਿਨ ਸਿੰਗਲਾ ਨੇ ਦੱਸਿਆ ਕਿ ਦੂਨ ਸੈਂਟਰ ਦਾ ‘ਵੈਨਚਰ ਐਜੂਕੇਸ਼ਨ ਅਤੇ ਇੰਮੀਗਰੇਸ਼ਨ’ ਨਾਲ ਟਾਈਅਪ ਦਾ ਵੀ ਇਸ ਇਲਾਕੇ ਦੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਲਾਭ ਮਿਲ ਸਕੇਗਾ।
ਉਨ੍ਹਾਂ ਦੱਸਿਆ ਕਿ ‘ਦੂਨ’ ਇੰਸਟੀਚਿਊਟ ਅਤੇ ਵੈਨਚਰ ਇੰਮੀਗਰੇਸ਼ਨ ਐਂਡ ਐਜੂਕੇਸ਼ਨ ਆਈਲੈਟਸ ਦੇ ਵਿਦਿਆਰਥੀਆਂ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਆ ਰਿਹਾ ਹੈ।, ਜਿਸ ਅਧੀਨ ਇੱਕ ਮਹੀਨੇ ਦੀ ਫੀਸ ਵਿਚ ਹੀ ਡਬਲ ਪੜ੍ਹਾਈ ਦਾ ਲਾਭ ਮਿਲ ਸਕੇਗਾ। ਉਨ੍ਹਾਂ ਇਸ ਮੌਕੇ 7 ਬੈਂਡ ਤੋਂ ਉਪਰ ਆਉਣ ਵਾਲਿਆਂ ਨੂੰ 100 ਫੀਸਦੀ ਸਕਾਲਰਸ਼ਿਪ ਦਾ ਵੀ ਐਲਾਨ ਕੀਤਾ।