CIA – 2 ਕੁਇੰਟਲ ਭੁੱਕੀ ਸਣੇ 2 ਸਮੱਗਲਰ ਕਾਬੂ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 21 ਮਈ 2022

      ਸ੍ਰੀ ਸੰਦੀਪ ਕੁਮਾਰ ਮਲਿਕ I P $ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇ 2 ਭੁੱਕੀ ਸਮੱਗਲਰਾਂ ਨੂੰ 2 ਕੁਇੰਟਲ ਭੁੱਕੀ ਸਣੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਨਿਲ ਕੁਮਾਰ SP(D) ਸਾਹਿਬ ਬਰਨਾਲਾ ਨੇ ਦੱਸਿਆ ਕਿ ਸ੍ਰੀ ਰਵਿੰਦਰ ਸਿੰਘ DSP(D) ਬਰਨਾਲਾ ਅਤੇ ਇੰਸ,ਬਲਜੀਤ ਸਿੰਘ ਇੰਚਾਰਜ ਸੀ ਆਈ ਏ ਬਰਨਾਲਾ ਦੀ ਯੋਗ ਅਗਵਾਈ ਹੇਠ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ ਬਰਨਾਲਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ , ਜਦੋਂ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ ਬਰਨਾਲਾ ਨੂੰ ਗੁਪਤ ਸੂਚਨਾ ਮਿਲੀ ਕਿ ਵਰਿੰਦਰ ਸਿੰਘ ਉਰਫ ਰਾਜੂ ਪੁੱਤਰ ਬਲਵਿੰਦਰ ਸਿੰਘ ਵਾਸੀ ਬਦਨਪੁਰ ਜਿਲਾ ਪਟਿਆਲਾ ਅਤੇ ਮੰਗਾ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਕੱਲਰ ਭੈਣੀ ਜਿਲਾ ਪਟਿਆਲਾ ਬਾਹਰੋਂ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦੇ ਆਦੀ ਹਨ । ਜਿੰਨਾਂ ਦੇ ਖਿਲਾਫ ਮੁਕੱਦਮਾ ਨੰਬਰ 72 ਮਿਤੀ 21.05.2022 ਅਧ 15,25,29,61/85 ਐਨ.ਡੀ.ਪੀ.ਐਸ ਐਕਟ ਥਾਣਾ ਧਨੌਲਾ ਦਰਜ ਕਰਕੇ ਥਾਣੇਦਾਰ ਮਨੀਸ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਵਰਿੰਦਰ ਸਿੰਘ ਅਤੇ ਮੰਗਾ ਸਿੰਘ ਉਕਤਾਨ ਨੂੰ ਹੁੰਡਈ ਕੰਪਨੀ ਦੀ ਕਾਰ ਸਮੇਤ ਕਾਬੂ ਕਰਕੇ ਇੰਨਾ ਦੇ ਕਬਜਾ ਵਿਚੋਂ 10 ਬੋਰੀਆਂ ਪਲਾਸਟਿਕ , ਭੁੱਕੀ ਚੂਰਾ ਪੋਸਤ ਵਜਨੀ 200 ਕਿਲੋਗ੍ਰਾਮ ਬਰਾਮਦ ਕੀਤੀ ਗਈ। ਦੋਸੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਦੋਸ਼ੀ ਮੰਗਾ ਸਿੰਘ , ਦੋਸ਼ੀ ਵਰਿੰਦਰ ਸਿੰਘ ਉਰਫ ਰਾਜੂ ਦੇ ਖਿਲਾਫ ਪਹਿਲਾ ਵੀ ਦਰਜ ਹਨ। ਗ੍ਰਿਫਤਾਰ ਸਮੱਗਲਰਾਂ ਤੋਂ ਹੋਰ ਤਫਤੀਸ਼ ਲਈ ,ਪੁਲਿਸ ਨੇ ਅਦਾਲਤ ਤੋਂ ਪੁਲਿਸ ਰਿਮਾਂਡ ਲੈਣ ਲਈ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। 

Advertisement

     ਇਸੇ ਤਰਾਂ ਹੀ ਸਬ ਇੰਸ, ਮਨੀਸ ਕੁਮਾਰ ਸੀ.ਆਈ.ਏ ਬਰਨਾਲਾ ਨੇ ਮੁਕੱਦਮਾ ਨੰਬਰ 210 ਮਿਤੀ 20-05-2022 ਅ/ਧ 15,22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਬਰਨਾਲਾ ਬਰਖਿਲਾਫ ਕਰਮਜੀਤ ਕੌਰ ਪਤਨੀ ਬਬਲੀ ਸਿੰਘ ਵਾਸੀ ਨਰਿੰਦਰਪੁਰਾ ਉਰਫ ਬਗਲਿਆਵਾਲੀ ਜਿਲ੍ਹਾ ਮਾਨਸਾ ਹਾਲ ਅਬਾਦ ਰਾਮਬਾਗ ਦੀ ਬੈਕਸਾਇਡ ਬਰਨਾਲਾ ਦਰਜ ਕਰਵਾਇਆ, ਜਿਸ ਤੇ ਸ:ਥ, ਸਰੀਫ ਖਾਨ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ਣ ਕਰਮਜੀਤ ਕੌਰ ਉਕਤ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ 02 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ,200 ਨਸ਼ੀਲੀਆ ਗੋਲੀਆ ਅਤੇ 35000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।

       ਇਸੇ ਤਰਾ ਹੀ ਮਿਤੀ 20-05-2022 ਨੂੰ ਥਾਣੇ ਮੱਘਰ ਸਿੰਘ ਥਾਣਾ ਭਦੌੜ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਗਸਤ ਸਤਪਾਲ ਸਿੰਘ ਪੁੱਤਰ ਜਿੰਦਰ ਸਿੰਘ ਵਾਸੀ ਭਦੌੜ ਅਤੇ ਭੋਲਾ ਸਿੰਘ  ਵਾਸੀ ਜੰਗੀਆਣਾ ਨੂੰ ਸਕੂਟਰੀ ਨੰਬਰੀ PB-10AL-3423 ਸਮੇਤ ਕਾਬੂ ਕਰਕੇ ਇਹਨਾਂ ਦੇ ਕਬਜੇ ਵਿਚੋਂ 1200 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ ਗਈਆ।

    

Advertisement
Advertisement
Advertisement
Advertisement
Advertisement
error: Content is protected !!