ਹਰਿੰਦਰ ਨਿੱਕਾ , ਬਰਨਾਲਾ 9 ਮਈ 2022
ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਸੀ.ਆਈ.ਏ. ਸਟਾਫ ਦੀ ਪੁਲਿਸ ਨੇ 3 ਭੁੱਕੀ ਤਸਕਰਾਂ ਨੂੰ 2 ਕੁਇੰਟਲ ਤੋਂ ਵੱਧ ਭੁੱਕੀ ਸਮੇਤ ਕਾਬੂ ਕੀਤਾ ਹੈ । ਇਸੇ ਤਰਾਂ ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਇੱਕ ਮੋਟਰਸਾਈਕਲ ਚੋਰ ਨੂੰ ਗਿਰਫਤਾਰ ਕਰਕੇ, 3 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ, ਪੀ.ਪੀ.ਐੱਸ. ਕਪਤਾਨ ਪੁਲਿਸ (ਡੀ) ਬਰਨਾਲਾ ਨੇ ਦੱਸਿਆ ਕਿ ਸ਼੍ਰੀ ਰਵਿੰਦਰ ਸਿੰਘ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਸੁਪਰਵੀਜ਼ਨ ਹੇਠ ਬਰਨਾਲਾ ਪੁਲਿਸ ਵੱਲੋਂ ਮਾੜੇ ਅਤੇ ਨਸ਼ਾ ਵੇਚਣ ਵਾਲੇ ਅਨਸਰਾਂ ਦੇ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੰਸ. ਬਲਜੀਤ ਸਿੰਘ ਇੰਚਾਰਜ ਸੀ.ਆਈ.ਏ ਬਰਨਾਲਾ ਨੂੰ ਗੁਪਤ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਉਰਫ ਪੰਮਾ ਪੁੱਤਰ ਸੁਰਜੀਤ ਸਿੰਘ ਵਾਸੀ ਧਨੌਲਾ ਬਾਹਰੋ ਭੁੱਕੀ ਚੂਰਾ ਪੋਸਤ ਮੰਗਵਾ ਕੇ ਵੇਚਣ ਦਾ ਆਦਿ ਹੈ। ਇਸ ਸੂਚਨਾ ਦੇ ਆਧਾਰ ਤੇ ਸੁਖਵਿੰਦਰ ਸਿੰਘ ਉਰਫ ਪੰਮਾ ਉਕਤ ਦੇ ਖਿਲ਼ਾਫ ਮੁਕੱਦਮਾ ਨੰਬਰ 67 ਮਿਤੀ 8.5.2022 ਅ/ਧ 15,25,61/85 ਐਨ.ਡੀ.ਪੀ.ਐਸ ਐਕਟ ਥਾਣਾ ਧਨੌਲਾ ਦਰਜ ਕੀਤਾ ਗਿਆ।ਦੌਰਾਨੇ ਤਫਤੀਸ਼ ਥਾਣੇਦਾਰ ਸ਼ਰੀਫ ਖਾਨ ਦੀ ਪੁਲਿਸ ਪਾਰਟੀ ਵੱਲੋ ਦੋਸ਼ੀ ਸੁਖਵਿੰਦਰ ਸਿੰਘ ਨੂੰ ਸਕੂਟਰੀ ਐਕਟਿਵਾ ਨੰਬਰੀ ਫਭ-19ੂ-1347 ਰੰਗ ਚਿੱਟਾ ਸਮੇਤ ਕਾਬੂ ਕਰਕੇ ਉਸਦੇ ਕਬਜ਼ਾ ਵਿੱਚੋ 4 ਗੱਟੇ ਭੁੱਕੀ ਚੂਰਾ ਪੋਸਤ ਕੁੱਲ ਵਜ਼ਨੀ 100 ਕਿਲੋਗ੍ਰਾਮ ਬਰਾਮਦ ਕੀਤੀ ਗਈ ਹੈ ।ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਹੀ ਸੀ.ਆਈ.ਏ ਬਰਨਾਲਾ ਦੇ ਥਾਣੇਦਾਰ ਕੁਲਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਦੋਸੀ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਾਗੜੀਆ ਹਾਲ ਭਾਦਸੋਂ ਅਤੇ ਗੁਰਪ੍ਰੀਤ ਸਿੰਘ ਪੁੱਤਰ ਗਿਆਨੀ ਰਾਮ ਵਾਸੀ ਭਾਦਸੋਂ ਨੂੰ ਸਵਿਫਟ ਗੱਡੀ ਨੰਬਰੀ ਧਲ਼-12ਛਛ-6938 ਵਿਚੋ ਕਾਬੂ ਕਰਕੇ 5 ਬੋਰੀਆ ਪਲਾਸਟਿਕ ਭੂੱਕੀ ਚੂਰਾ ਪੋਸਤ ਕੁੱਲ ਵਜ਼ਨੀ 110 ਕਿਲੋਗ੍ਰਾਮ ਬਰਾਮਦ ਕੀਤੀ ਗਈ ਹੈ ਜਿੰਨਾ ਦੇ ਖਿਲ਼ਾਫ ਮੁਕੱਦਮਾ ਨੰਬਰ 47 ਮਿਤੀ 08.05.2022 ਅ/ਧ 15,25,61/85 ਐਨ.ਡੀ.ਪੀ.ਐਸ ਐਕਟ ਥਾਣਾ ਬਰਨਾਲਾ ਦਰਜ ਕੀਤਾ ਗਿਆ।
ਇਹਨਾਂ ਦੋਸ਼ੀਆਂ ਖਿਲਾਫ਼ ਨਿਮਨਲਿਖਤ ਮੁਕੱਦਮੇਂ ਦਰਜ ਹਨ:-
ਦੋਸ਼ੀ ਪਰਮਜੀਤ ਸਿੰਘ ਉਰਫ ਪੰੰਮਾ:-
• ਮੁਕੱਦਮਾ ਨੰਬਰ 235 ਮਿਤੀ 11.11.2019 ਅ/ਧ /ਧ 15,25,61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਖੰਨਾ।
ਦੋਸ਼ੀ ਗੁਰਪ੍ਰੀਤ ਸਿੰਘ:-
• ਮੁਕੱਦਮਾ ਨੰਬਰ 25 ਮਿਤੀ 16.03.2018 ਅ/ਧ /ਧ 15,20,25,61/85 ਐਨ.ਡੀ.ਪੀ.ਐਸ ਐਕਟ ਥਾਣਾ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ।
ਸੀ.ਆਈ.ਏ ਬਰਨਾਲਾ ਦੇ ਸ.ਥ. ਬਲਕਰਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 44 ਮਿਤੀ 5.5.2022 ਅ/ਧ 379,411 ੀਫਛ ਥਾਣਾ ਬਰਨਾਲਾ ਵਿੱਚ ਦੋਸ਼ੀ ਹਰਵਿੰਦਰ ਸਿੰਘ ਉਰਫ ਗੱਗੂ ਪੁੱਤਰ ਦਲਬਾਰਾ ਸਿੰਘ ਵਾਸੀ ਉਗੋਕੇ ਹਾਲ ਅਬਾਦ ਨੇੜੇ ਨੂਰ ਹਸਪਤਾਲ ਬਰਨਾਲਾ ਨੂੰ ਕਾਬੂ ਕਰਕੇ ਉਸ ਪਾਸੋ ਚੋਰੀ ਕੀਤੇ ਹੋਏ ਤਿੰਨ ਮੋਟਰਸਾਇਕਲ ਬਰਾਮਦ ਕੀਤੇ । ਦੋਸ਼ੀ ਹਰਵਿੰਦਰ ਸਿੰਘ ਨੇ ਆਪਣੀ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਨੇ ਪਿਛਲੇ ਸਮੇਂ ਸ਼ਹਿਰ ਬਰਨਾਲਾ ਅਤੇ ਧਨੌਲਾ ਤੋਂ ਇਹ ਮੋਟਰਸਾਇਕਲ ਚੋਰੀ ਕੀਤੇ ਸਨ ।
One thought on “ਭੁੱਕੀ ਤਸਕਰਾਂ ਤੇ ਪੁਲਸੀਆ ਸ਼ਿਕੰਜਾ, 3 ਤਸਕਰ ਕਾਬੂ”
Comments are closed.