ਹਰਿੰਦਰ ਨਿੱਕਾ , ਬਰਨਾਲਾ, 3 ਮਈ 2022
ਟਰਾਈਡੈਂਟ ਗਰੁੱਪ ਵਲੋਂ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਵਿਚ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਬਰਨਾਲਾ ਵਿਖੇ ਬਨਣ ਵਾਲੇ ਫਿਜੀਓਥਰੈਪੀ ਸੈਂਟਰ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੂੰ ਦੋ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ । ਟਰਾਈਡੈਂਟ ਗਰੁੱਪ ਦੇ ਅਧਿਕਾਰੀ ਸ੍ਰੀ ਗੁਰਲਵਲੀਨ ਸਿੰਘ ਸਿੱਧੂ ਰਿਟਾ: ਆਈ.ਏ.ਐਸ. ਅਤੇ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇੰਡੀਅਨ ਰੈੱਕ ਕਰਾਸ ਸੁਸਾਇਟੀ ਬਰਨਾਲਾ ਵਲੋਂ ਸੀਨੀਅਰ ਸਿਟੀਜਨ ਸੰਸਥਾ ਚਿੰਟੂ ਪਾਰਕ ਵਿਖੇ ਫਿਜੀਓਥਰੈਪੀ ਸੈਂਟਰ ਦੀ ਸਥਾਪਨਾ ਕੀਤੀ ਜਾ ਰਹੀ ਹੈ । ਇਸ ਲਈ ਫਿਜੀਓਥਰੈਪੀ ਸੈਂਟਰ ਲਈ ਸਾਜੋ ਸਮਾਨ ਆਦਿ ਦੀ ਖਰੀਦ ਲਈ ਟਰਾਈਡੈਂਟ ਗਰੁੱਪ ਵਲੋਂ ਦੋ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਟਰਾਈਡੈਂਟ ਗਰੁੱਪ ਵਲੋਂ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਬਰਨਾਲਾ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਜਿੱਥੇ ਵੱਡੀ ਪੱਧਰ ’ਤੇ ਮੁਫ਼ਤ ਮੈਡੀਕਲ ਚੈਕਅੱਪ ਲਗਾਏ ਗਏ ਹਨ , ਉਥੇ ਕੋਰੋਨਾ ਮਹਾਂਮਾਰੀ ਸਮੇਂ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਵੱਡੀ ਗਿਣਤੀ ਵਿਚ ਪੀ.ਪੀ. ਕਿਟਾਂ, ਮਾਸਕ, ਆਕਸੀਮੀਟਰ, ਆਕਸੀਜਨ ਕੰਸਟਰੇਟਰ ਆਦਿ ਭੇਟ ਕੀਤੇ ਗਏ ਸਨ ਤਾਂ ਜੋ ਕਰੋਨਾ ਤੋਂ ਪੀੜਤ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ| ਉਨ੍ਹਾਂ ਕਿਹਾ ਕਿ ਜ਼ਿਲਾ ਬਰਨਾਲਾ ਦੇ ਲੋਕਾਂ ਦੀ ਸਿਹਤ ਸਹੂਲਤ ਲਈ ਟਰਾਈਡੈਂਟ ਗਰੁੱਪ ਹਰ ਸਮੇਂ ਸਰਕਾਰ ਅਤੇ ਪ੍ਰਸਾਸ਼ਨ ਦੇ ਨਾਲ ਖੜ੍ਹਾ ਹੈ |
