ਬਦਲਾਅ ਦੀ ਝਲਕ-9 ਦਿਨ ਬਾਅਦ ਵੀ ਦਰਜ਼ ਨਹੀਂ ਹੋਇਆ ਚੋਰੀ ਦਾ ਕੇਸ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 19 ਅਪ੍ਰੈਲ 2022

      ਬੇਸ਼ੱਕ ਸੂਬੇ ਦੀ ਸੱਤਾ ਤੇ ਬਦਲਾਅ ਹੋਇਆਂ ਇੱਕ ਮਹੀਨਾ ਲੰਘ ਚੁੱਕਿਆ ਹੈ , ਪਰੰਤੂ ਬਰਨਾਲਾ ਪੁਲਿਸ ਦੇ ਰਵੱਈਏ ਅਤੇ ਕੰਮ ਢੰਗ ‘ਚ ਹਾਲੇ ਤੱਕ ਕੋਈ ਬਦਲਾਅ ਦੀ ਝਲਕ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲ ਰਹੀ। ਜਿਸ ਕਾਰਣ, ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ , ਪਰ ਚੋਰਾਂ ਸਾਹਮਣੇ ਪੁਲਿਸ ਦੀਆਂ ਕੋਸ਼ਿਸ਼ਾਂ ਬੌਣੀਆਂ ਪੈ ਗਈਆਂ ਹਨ। ਚੋਰਾਂ ਨੂੰ ਫੜ੍ਹਨਾ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਠੱਲਣਾ ਤਾਂ ਦੂਰ ਦੀ ਗੱਲ ਐ , ਪੁਲਿਸ ਪਹਿਲਾਂ ਵਾਂਗ ਹੀ ਚੋਰਾਂ ਖਿਲਾਫ ਕੇਸ ਦਰਜ਼ ਕਰਨ ਦੀ ਲੋੜ ਹੀ ਨਹੀਂ ਸਮਝਦੀ। ਕਾਰਣ ਸਾਫ ਹੈ, ਜੇ ਅਪਰਾਧ ਦਰਜ਼ ਹੋਵੇਗਾ ਤਾਂ ਅਪਰਾਧ ਵਧਣ ਦੀ ਚਰਚਾ ਹੋਵੇਗੀ, ਅਪਰਾਧੀਆਂ ਨੂੰ ਨਾ ਫੜ੍ਹਨ ਲਈ, ਜਵਾਬਦੇਹੀ ਹੋਊ। ਬਰਨਾਲਾ ਪੁਲਿਸ ਦੇ ਅਜਿਹੇ ਰਵੱਈਏ ਦੀ ਪੁਸ਼ਟੀ ਕਰ ਰਿਹਾ ਹੈ।

Advertisement

     ਜਗਸੀਰ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਬਰਨਾਲਾ ।  ਜਗਸੀਰ ਨੇ ਦੱਸਿਆ ਕਿ ਉਹ  11 ਅਪ੍ਰੈਲ ਨੂੰ ਮੋਟਰਸਾਈਕਲ ਤੇ ਆਪਣੀ ਗਰਭਵਤੀ ਪਤਨੀ ਨੂੰ ਇਲਾਜ਼ ਲਈ ਜੱਚਾ-ਬੱਚਾ ਹਸਪਤਾਲ ਬਰਨਾਲਾ ਲੈ ਕੇ ਪਹੁੰਚਿਆ। ਉਸ ਨੇ ਮੋਟਰ ਸਾਈਕਲ ਸਵੇਰੇ 11 ਕੁ ਵਜੇ ਸਿਵਲ ਹਸਪਤਾਲ ਦੇ ਬਾਹਰ ਬਣੇ, ਵੇਰਕਾ ਬੂਥ ਦੇ ਸਾਹਮਣੇ ਲਾਕ ਲਗਾ ਕੇ ਖੜਾ ਕਰ ਦਿੱਤਾ ਅਤੇ ਉਹ ਦਵਾਈ ਦਿਵਾਉਣ ਲਈ ਚਲਾ ਗਿਆ ਸੀ ਤਾਂ ਜਦ ਉਹ 2 ਕੁ ਵਜੇ ਵਾਪਿਸ ਆਇਆ ਤਾਂ ਉਸ ਦਾ ਮੋਟਰ ਸਾਈਕਲ ਉੱਥੇ ਨਹੀਂ ਸੀ । ਕੋਈ ਅਣਪਛਾਤਾ ਵਿਅਕਤੀ ਮੋਟਰ ਸਾਈਕਲ ਚੋਰੀ ਕਰਕੇ ਲੈ ਗਿਆ । ਘਟਨਾ ਦੀ ਲਿਖਤੀ ਸ਼ਕਾਇਤ ਥਾਣਾ ਸਿਟੀ 1 ਬਰਨਾਲਾ ਵਿਖੇ ਦਿੱਤੀ ਹੋਈ ਹੈ।। ਜਗਸੀਰ ਨੇ ਦੱਸਿਆ ਕਿ ਮੋਟਰ ਸਾਈਕਲ ਚੋਰੀ ਕਰ ਰਹੇ ਵਿਅਕਤੀ ਦੀ ਸੀਸੀਟੀਵੀ ਫੁਟੇਜ਼ ਵੀ ਮੌਜੂਦ ਹੈ। ਪਰੰਤੂ ਪੁਲਿਸ ਨੇ ਵਾਰ ਵਾਰ ਗੇੜੇ ਲਾਉਣ ਤੋਂ ਬਾਅਦ ਵੀ ਚੋਰੀ ਦਾ ਕੇਸ ਦਰਜ਼ ਨਹੀਂ ਕੀਤਾ, ਉੱਧਰ ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਚੋਰੀ ਦਾ ਮਾਮਲਾ ਹਾਲੇ ਤੱਕ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਜੈਲ ਇੰਚਾਰਜ ਤੋਂ ਜਾਣਕਾਰੀ ਲੈ ਕੇ, ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Advertisement
Advertisement
Advertisement
Advertisement
Advertisement
error: Content is protected !!