ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ 17 ਅਪ੍ਰੈਲ 2022
ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਦੋ ਵੱਖ ਵੱਖ ਕੇਸਾਂ ਵਿੱਚ ਲੋੜੀਂਦੇ ਦੋ ਹੱਤਿਆਰਿਆਂ ਅਤੇ ਦੋ ਚੋਰਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਤੋਂ ਪੁੱਛਗਿੱਛ ਲਈ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕਰਕੇ,ਮਾਮਲੇ ਦੀ ਤਫਤੀਸ਼ ਹੋਰ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ਹੈ। ਮੁੱਖ ਥਾਣਾ ਅਫਸਰ ਫਤਹਿਗੜ੍ਹ ਸਾਹਿਬ ,ਕੁਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਨੰਬਰ 47 ਮਿਤੀ 21-03-2022 ਅ/ਧ 302,323,341,506,34 IPC PS FGS ਦੋਸ਼ੀ ਮਨੋਜ,ਅਨਿਲ ਪੁੱਤਰਾਨ ਸਾਬ੍ਹ ਸਾਹ ਵਾਸੀਆਨ ਦਾਉ ਛਾਪਰਾ, ਥਾਣਾ ਸਿਵਹਰ ਟਾਊਨ ਜਿਲਾ ਸਿਵਹਰ (ਬਿਹਾਰ) ਹਾਲ ਵਾਸੀ ਵਾਰਡ ਨੰਬਰ 12, ਨੇੜੇ ਰੇਲਵੇ ਲਾਈਨ ਬ੍ਰਾਹਮਣ ਮਾਜਰਾ ਸਰਹਿੰਦ ਮੰਡੀ ਥਾਣਾ ਵਾ ਜਿਲਾ ਫਤਿਹਗੜ ਸਾਹਿਬ ਦੇ ਖਿਲਾਫ ਮੁਦਈ ਕਿਰਨ ਦੇਵੀ ਪਤਨੀ ਗਣੇਸ਼ ਸਾਹ ਬਾਸੀ ਬਿਹਾਰ ਹਾਲ ਵਾਸੀ ਬਰਾਹਮਣ ਮਾਜਰਾ ਸਰਹਿੰਦ ਦੇ ਬਿਆਨ ਪਰ ਦਰਜ ਹੋਇਆ ਸੀ।
ਦੋਸੀਆਂ ਨੇ ਕਿਰਨ ਦੇਵੀ ਦੇ ਘਰ ਵਾਲੇ ਗਣੇਸ ਸਾਹ ਨੂੰ ਲੜਾਈ ਦੌਰਾਨ ਸਿਰ ਵਿਚ ਸੱਟ ਮਾਰਕੇ ਜਖਮੀ ਕਰ ਦਿਤਾ ਸੀ । ਜਿਸ ਦੀ ਬਾਅਦ ਵਿਚ ਮਿਤੀ 22.03.2022 ਨੂੰ ਮੌਤ ਹੋ ਗਈ । ਜਿਸ ਤੇ ਮੁਕੱਦਮਾ ਵਿਚ 302 ਆਈ ਪੀ ਸੀ ਦਾ ਵਾਧਾ ਜੁਰਮ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਸੁਚੱਜੇ ਢੰਗ ਨਾਲ ਕਰਦੇ ਹੋਏ ਮੁਕੱਦਮਾ ਵਿਚ ਫਰਾਰ ਤਿੰਨੋ ਦੋਸ਼ੀਆਂ ਵਿਚੋਂ ਅਨਿਲ ਅਤੇ ਮਨੋਜ ਉਕਤਾਨ ਨੂੰ ਮਿਤੀ 16.04.2022 ਨੂੰ ਸਰਹਿੰਦ ਮੰਡੀ ਤੋਂ ਗ੍ਰਿਫਤਾਰ ਕੀਤਾ ਗਿਆ। ਜਿਹਨਾ ਨੂੰ ਅੱਜ ਪੇਸ਼ ਅਦਾਲਤ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ। ਦੋਨੋ ਦੋਸੀਆਂ ਨੂੰ ਗਿਰਫਤਾਰ ਕਰਨ ਵਿਚ ਸਹਾਇਕ ਥਾਣੇਦਾਰ ਮਨਦੀਪ ਸਿੰਘ ਇੰਚਾਰਜ ਚੌਕੀ ਸਰਹਿੰਦ ਮੰਡੀ ਦੀ ਅਹਿਮ ਭੂਮਿਕਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰਾਂ ਮੁਕਦਮਾ ਨੰ 11 ਮਿਤੀ 19.01.22 ਅ/ਧ 379-ਬੀ,34 ਹਿੰ:ਦ: ਥਾਣਾ ਫਤਿਹਗੜ ਸਾਹਿਬ ਵਿਖੇ ਕਮਲਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਦੇਧਨ ਸਾਧਾ(ਡੇਰਾ) ਥਾਣਾ ਜੁਲਕਾ ਜਿਲਾ ਪਟਿਆਲਾ 11.04.22 ਅਤੇ ਜੱਸੀ ਗਿਰ ਉਰਫ ਹੈਪੀ ਗਿਰ ਪੁੱਤਰ ਗੁਰਦੇਵ ਗਿਰ , ਖੀਵਾ ਗਿਰ ਵਾਸੀ ਬਹਾਦਪੁਰ ਫਕੀਰਾ ਉਰਫ ਛਨਾ ਥਾਣਾ ਜੁਲਕਾ ਜਿਲਾ ਪਟਿਆਲਾ ਦੇ ਬਰਖਿਲਾਫ ਮੁਦਈ ਰਣਜੀਤਇੰਦਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਬਾਬਾ ਖੁਦਾ ਸਿੰਘ ਬਹਾਦਰ ਨਗਰ ਬਸੀ ਰੋਡ ਸਰਹੰਦ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਸੀ। ਦੋਸ਼ੀਆਂ ਨੇ ਮੁਦਈ ਮੁਕਦਮਾ ਦੇ 2 ਮੋਬਾਇਲ ਫੋਨ ਮਾਰਕਾ ਐਪਲ ਅਤੇ 26000 / ਰੁਪਏ ਨਕਦ ਖੋਹ ਲਏ ਸਨ। ਜੋ ਮੁਕਦਮਾ ਦੀ ਤਫਤੀਸ਼ ਦੌਰਾਨ ਦੋਸ਼ੀਆਨ ਕਮਲਪ੍ਰੀਤ ਸਿੰਘ ਅਤੇ ਦੋਸ਼ੀ ਜੱਸੀ ਗਿਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਮੁਕਦਮਾ ਦੀ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ ਦੋਨੋਂ ਦੋਸੀਆਨ ਨੂੰ ਗਿਰਫਤਾਰ ਕਰਨ ਵਿਚ ਸਥ ਮਨਦੀਪ ਸਿੰਘ ਇੰਚਾਰਜ ਚੌਕੀ ਸਰਹਿੰਦ ਮੰਡੀ ਦੀ ਅਹਿਮ ਭੂਮਿਕਾ ਰਹੀ ਹੈ।
One thought on “ਫਤਿਹਗੜ੍ਹ ਸਾਹਿਬ ਪੁਲਿਸ ਨੇ ਫੜ੍ਹੇ 2 ਹੱਤਿਆਰੇ ਅਤੇ 2 ਚੋਰ”
Comments are closed.