ਹਰਿੰਦਰ ਨਿੱਕਾ , ਬਰਨਾਲਾ 14 ਅਪ੍ਰੈਲ 2022
ਸੂਬੇ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕਥਿਤ ਵਾਅਦਾ ਖਿਲਾਫੀ ਦੇ ਵਿਰੋਧ ਵਿੱਜ ਅੱਜ , ਥੋੜ੍ਹੀ ਦੇਰ ਬਾਅਦ ਵੱਡੀ ਗਿਣਤੀ ਵਿੱਚ ਈਟੀਟੀ ਅਧਿਆਪਕ ਰੋਸ ਪ੍ਰਦਰਸ਼ਨ ਕਰਨਗੇ। ਇਹ ਜਾਣਕਾਰੀ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਕਰ ਰਹੇ ਈਟੀਟੀ ਅਧਿਆਪਕ ਯੂਨੀਅਨ ਦੇ ਮੋਹਰੀ ਆਗੂ ਮਨੀਸ਼ ਕੁਮਾਰ ਨੇ ਦਿੱਤੀ,। ਉਨਾਂ ਦੱਸਿਆ ਕਿ ਸਾਡੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਗਾਤਾਰ ਦੋ ਦਿਨ ਤੇ ਇੱਕ ਰਾਤ ਰੋਸ ਧਰਨਾ ਦੇਣ ਤੋਂ ਬਾਅਦ ਸਿੱਖਿਆ ਮੰਤਰੀ ਨੇ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਸੀ, ਮੀਟਿੰਗ ਹੋਈ ਤੇ ਮੰਗਾਂ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਸੀ। ਪਰੰਤੂ ਨਿਸਚਿਤ ਸਮੇਂ ਤੇ ਮੰਜੂਰ ਕੀਤੀਆਂ ਮੰਗਾਂ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ । ਜਿਸ ਕਾਰਣ, ਸਮੂਹ ਪ੍ਰਦਰਸ਼ਨਕਾਰੀ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਤਰੀ ਨੂੰ ਉਨਾਂ ਦੀ ਵਾਅਦਾ ਖਿਲਾਫੀ ਨੂੰ ਯਾਦ ਕਰਵਾਉਣ ਲਈ ਅੱਜ ਫਿਜ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਅਧਿਆਪਕ ਬਰਨਾਲਾ ਵਿਖੇ ਪਹੁੰਚ ਚੁੱਕੇ ਹਨ। ਕਰੀਬ 12 ਵਜੇ, ਉਹ ਸ਼ਾਂਤਮਈ ਢੰਗ ਨਾਲ ਸਿੱਖਿਆ ਮੰਤਰੀ ਦੀ ਕੋਠੀ ਵੱਲ ਚਾਲੇ ਪਾਉਣਗੇ। ਉਨਾਂ ਪ੍ਰਦਰਸ਼ਨ ਸਮੇਂ ਸਮੱਰਥਨ ਵਿੱਚ ਆਈ ਭਰਾਤਰੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵੱਲੋਂ ਸੰਘਰਸ਼ ਲਈ ਸਹਿਯੋਗ ਦੇਣ ਲਈ ਕੀਤੇ ਐਲਾਨ ਅਨੁਸਾਰ ਫਿਰ ਅੱਗੇ ਆਉਣ ।
4 ਅਪ੍ਰੈਲ ਨੂੰ ਧਰਨਾ ਸਮਾਪਤੀ ਸਮੇਂ ਦੀਆਂ ਕੁੱਝ ਤਸਵੀਰਾਂ
ਰੋਸ ਧਰਨੇ ਦੀ ਅਗਵਾਈ ਕਰ ਰਹੇ ਅਧਿਆਪਕ ਆਗੂ ਮਨੀਸ਼ ਕੁਮਾਰ