ਚੇਅਰਪਰਸਨ ਜ਼ਿਲ੍ਹਾ ਹਾਸਪਿਟਲ ਵੈਲਫੇਅਰ ਸੈਕਸ਼ਨ ਨੂੰ ਦਿੱਤੀ ਵਿਦਾਇਗੀ

Advertisement
Spread information

ਰਵੀ ਸੈਣ , ਬਰਨਾਲਾ, 11 ਅਪ੍ਰੈਲ 2022

   ਰੈਡ ਕਰਾਸ ਭਵਨ ਬਰਨਾਲਾ ਵਿਖੇ ਅੱਜ ਸ੍ਰੀ ਕੁਮਾਰ ਸੌਰਭ ਰਾਜ ,ਆਈ.ਏ.ਐਸ. ਸਾਬਕਾ ਡਿਪਟੀ ਕਮਿਸ਼ਨਰ ਦੀ ਬਦਲੀ ਉਪਰੰਤ ਸਟਾਫ਼ ਰੈਡ ਕਰਾਸ ਸੁਸਾਇਟੀ ਵੱਲੋਂ ਸ਼੍ਰੀਮਤੀ ਜਯੋਤੀ ਸਿੰਘ ਰਾਜ ਚੇਅਰਪਰਸਨ ਜ਼ਿਲ੍ਹਾ ਹਾਸਪਿਟਲ ਵੈਲਫੇਅਰ ਸੈਕਸ਼ਨ ਬਰਨਾਲਾ ਨੂੰ ਵਿਦਾਇਗੀ ਦਿੱਤੀ ਗਈ।

   ਇਸ ਮੌਕੇ ਮੈਡਮ ਮੇਘਾ ਮਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਡਾਕਟਰ ਤੇਅਵਾਸ਼ਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੋਂ ਇਲਾਵਾ ਸ਼੍ਰੀ ਰਾਜ ਕੁਮਾਰ ਜਿੰਦਲ ਸਾਬਕਾ ਸਕੱਤਰ ਅਤੇ ਮੈਬਰ ਜ਼ਿਲਾ ਕਾਰਜਕਾਰਨੀ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

    ਇਸ ਮੌਕੇ ਸ਼੍ਰੀ ਸਰਵਨ ਸਿੰਘ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਮੈਡਮ ਜਯੋਤੀ ਸਿੰਘ ਰਾਜ ਦੇ ਬਤੌਰ ਚੇਅਰਪਰਸਨ ਦਿਸ਼ਾ-ਨਿਰਦੇਸਾਂ ਅਧੀਨ ਹੋਏ ਲੋਕ ਪੱਖੀ ਕਾਰਜਾਂ ਦੀ ਪ੍ਰਸੰਸਾ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। 

Advertisement
Advertisement
Advertisement
Advertisement
error: Content is protected !!